ਬਿਆਸ ਦਰਿਆ ਵਿਚੋਂ ਮਿਲੀ ਪੀਆਰਟੀਸੀ ਦੀ ਲਾਪਤਾ ਹੋਈ ਬੱਸ, ਇਕ ਲਾਸ਼ ਵੀ ਬਰਾਮਦ, 8 ਸਵਾਰੀਆਂ ਹਾਲੇ ਵੀ ਲਾਪਤਾ

ਬਿਆਸ ਦਰਿਆ ਵਿਚੋਂ ਮਿਲੀ ਪੀਆਰਟੀਸੀ ਦੀ ਲਾਪਤਾ ਹੋਈ ਬੱਸ, ਇਕ ਲਾਸ਼ ਵੀ ਬਰਾਮਦ, 8 ਸਵਾਰੀਆਂ ਹਾਲੇ ਵੀ ਲਾਪਤਾ


ਵੀਓਪੀ ਬਿਊਰੋ, ਚੰਡੀਗੜ੍ਹ : ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਸੂਬੇ ਵਿਚ ਹੜ੍ਹ ਜਿਹੇ ਹਾਲਾਤ ਬਣੇ ਹੋਏ ਹਨ। ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਲੋਕਾਂ ਦੇ ਮਕਾਨ ਡਿੱਗਣ ਤੇ ਕਾਰਾਂ ਪਾਣੀ ਵਿਚ ਰੁੜਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ।


ਇਸੇ ਕਾਰਨ ਚੰਡੀਗੜ੍ਹ ਤੋਂ ਮਨਾਲੀ ਜਾ ਰਹੀ ਪੀਆਰਟੀਸੀ ਦੀ ਬੱਸ ਚਾਰ ਦਿਨ ਪਹਿਲਾਂ ਲਾਪਤਾ ਹੋ ਗਈ ਸੀ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਦੱਸ ਦੇਈਏ ਕਿ ਪੁਲਿਸ ਨੂੰ ਇਹ ਪੀ.ਆਰ.ਟੀ.ਸੀ ਬੱਸ ਬਿਆਸ ਦਰਿਆ ‘ਚ ਡੁੱਬੀ ਮਿਲੀ ਸੀ ਅਤੇ ਇਸ ਦੇ ਨਾਲ ਇਕ ਲਾਸ਼ ਵੀ ਬਰਾਮਦ ਹੋਈ ਸੀ। ਖਦਸ਼ਾ ਹੈ ਕਿ ਇਹ ਲਾਸ਼ ਡਰਾਈਵਰ ਦੀ ਵੀ ਹੋ ਸਕਦੀ ਹੈ। ਦੱਸ ਦੇਈਏ ਕਿ ਇਹ ਬੱਸ ਚੰਡੀਗੜ੍ਹ ਤੋਂ ਮਨਾਲੀ ਵੱਲ ਜਾ ਰਹੀ ਸੀ। ਕੰਡਕਟਰ ਸਮੇਤ 8 ਸਵਾਰੀਆਂ ਲਾਪਤਾ ਹਨ। ਜਿਨ੍ਹਾਂ ਦੀ ਭਾਲ ਜਾਰੀ ਹੈ। ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਦੀ ਪਛਾਣ ਤੇ ਬਾਕੀਆਂ ਦੀ ਭਾਲੀ ਕੀਤੀ ਜਾ ਰਹੀ ਹੈ।

error: Content is protected !!