Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
14
ਬਿਆਸ ਦਰਿਆ ਵਿਚ ਰੁੜ੍ਹੀ ਪੀਆਰਟੀਸੀ ਬੱਸ ਦੇ ਕੰਡਕਟਰ ਦੀ ਮਿਲੀ ਲਾਸ਼, ਬੀਤੇ ਦਿਨੀਂ ਡਰਾਈਵਰ ਦੀ ਬਰਾਮਦ ਹੋਈ ਸੀ ਲਾਸ਼
Latest News
National
Punjab
ਬਿਆਸ ਦਰਿਆ ਵਿਚ ਰੁੜ੍ਹੀ ਪੀਆਰਟੀਸੀ ਬੱਸ ਦੇ ਕੰਡਕਟਰ ਦੀ ਮਿਲੀ ਲਾਸ਼, ਬੀਤੇ ਦਿਨੀਂ ਡਰਾਈਵਰ ਦੀ ਬਰਾਮਦ ਹੋਈ ਸੀ ਲਾਸ਼
July 14, 2023
Voice of Punjab
ਬਿਆਸ ਦਰਿਆ ਵਿਚ ਰੁੜ੍ਹੀ ਪੀਆਰਟੀਸੀ ਬੱਸ ਦੇ ਕੰਡਕਟਰ ਦੀ ਮਿਲੀ ਲਾਸ਼, ਬੀਤੇ ਦਿਨੀਂ ਡਰਾਈਵਰ ਦੀ ਬਰਾਮਦ ਹੋਈ ਸੀ ਲਾਸ਼
ਵੀਓਪੀ ਬਿਊਰੋ, ਮਨਾਲੀ- ਬਿਆਸ ਦਰਿਆ ਵਿਚ ਰੁੜ੍ਹਦੀ ਮਿਲੀ ਪੀਆਰਟੀਸੀ ਦੀ ਬੱਸ ਦੇ ਕੰਡਕਟਰ ਦੀ ਲਾਸ਼ ਮਿਲ ਗਈ ਹੈ। ਮਨਾਲੀ ਵਿੱਚ ਲਾਪਤਾ ਹੋਈ ਪੀਆਰਟੀਸੀ ਬੱਸ ਦੇ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਵੀ ਮਿਲ ਗਈ ਹੈ। ਇਸ ਤੋਂ ਪਹਿਲਾਂ ਇਸੇ ਬੱਸ ਦੇ ਡਰਾਈਵਰ ਸਤਗੁਰ ਸਿੰਘ ਦੀ ਲਾਸ਼ ਬਰਾਮਦ ਹੋਈ ਸੀ।
ਪੀਆਰਟੀਸੀ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਰੋਜ਼ਾਨਾ ਦੀ ਤਰ੍ਹਾਂ ਹੀ ਅੱਠ ਜੁਲਾਈ ਦੀ ਸਵੇਰ ਨੂੰ ਸਵਾਰੀਆਂ ਲੈ ਕੇ ਮਨਾਲੀ ਗਈ ਚੰਡੀਗੜ੍ਹ ਡਿੱਪੂ ਦੀ ਇਹ ਬੱਸ (ਨੰਬਰ ਪੀਬੀ 65 ਬੀਬੀ 4894) ਸਵਾਰੀਆਂ ਉਤਾਰਨ ਉਪਰੰਤ ਸ਼ਾਮ ਨੂੰ ਉਥੇ ਹੀ ਪਾਰਕਿੰਗ ਵਿਚ ਖੜ੍ਹਾ ਦਿੱਤੀ ਗਈ ਸੀ। ਇਸ ਦੌਰਾਨ ਡਰਾਈਵਰ ਤੇ ਕੰਡਕਟਰ ਬੱਸ ਵਿਚ ਹੀ ਪੈ ਗਏ।
ਉਥੇ ਹੀ ਭਾਰੀ ਮੀਂਹ ਪੈਣ ਕਾਰਨ ਪਾਰਕਿੰਗ ਵਾਲਾ ਸਾਰਾ ਹਿੱਸਾ ਪਾਣੀ ਵਿਚ ਰੁੜ੍ਹ ਗਿਆ ਤੇ ਇਹ ਬੱਸ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਈ। ਮ੍ਰਿਤਕ ਡਰਾਈਵਰ ਸਤਗੁਰ ਸਿੰਘ ਪਾਤੜਾਂ ਨੇੜੇ ਸਥਿਤ ਪਿੰਡ ਰਾਏਧਰਾਣਾ ਦਾ ਰਹਿਣ ਵਾਲਾ ਸੀ। ਇਸ ਬੱਸ ਦਾ ਕੰਡਕਟਰ ਜਗਸੀਰ ਸਿੰਘ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀਵਰਨਾ ਦਾ ਰਹਿਣ ਵਾਲਾ ਸੀ।
ਇਹ ਬੱਸ ਬਿਆਸ ਦਰਿਆ ਵਿੱਚ ਰੁੜ੍ਹ ਗਈ ਸੀ। ਪਟਿਆਲਾ ਤੋਂ ਪੀਆਰਟੀਸੀ ਦੇ ਅਧਿਕਾਰੀਆਂ ਦੀ ਇੱਕ ਟੀਮ ਉਨ੍ਹਾਂ ਦੀ ਭਾਲ ਲਈ ਭੇਜੀ ਗਈ ਸੀ। ਇਸ ਟੀਮ ਨੂੰ ਕੱਲ੍ਹ ਬੱਸ ਦੇ ਡਰਾਈਵਰ ਦੀ ਲਾਸ਼ ਮਿਲ ਗਈ ਸੀ ਪਰ ਕੰਡਕਟਰ ਦਾ ਕੁਝ ਪਤਾ ਨਹੀਂ ਲੱਗ ਸਕਿਆ ਸੀ। ਹੁਣ ਕੰਡਕਟਰ ਦੀ ਲਾਸ਼ ਵੀ ਮਿਲ ਗਈ ਹੈ।
Post navigation
ਪੰਜਾਬ ਪਹਿਲਾਂ ਹੀ ਹੜ੍ਹ ਦੇ ਮਾਰ ਹੇਠ , ਉਤੋਂ ਮੌਸਮ ਵਿਭਾਗ ਨੇ ਜਾਰੀ ਕੀਤਾ ਡਰਾਉਣ ਵਾਲਾ ਅਲਰਟ, ਸੂਬੇ ਦੇ ਪੰਜ ਜ਼ਿਲ੍ਹਿਆਂ ਵਿਚ ਅਗਲੇ ਤਿੰਨ ਦਿਨ ਪਵੇਗਾ ਮੀਂਹ
ਮੰਦਰ ਦੇ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਦੀ ਬਲੈਰੋ ਗੱਡੀ ਖੱਡ ਵਿਚ ਡਿੱਗੀ, 5 ਦੀ ਹੋਈ ਮੌਤ, ਚਾਰ ਜਣੇ ਜ਼ਖ਼ਮੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us