ਘਰਦਿਆਂ ਨੇ ਪੜ੍ਹਨੋ ਹਟਾ ਲਿਆ ਤਾਂ 16 ਸਾਲਾ ਮੁਟਿਆਰ ਨੇ ਨਿਗਲੀ ਸਪਰੇਅ, ਮੌਤ ਨੂੰ ਲਾਇਆ ਗਲੇ

ਘਰਦਿਆਂ ਨੇ ਪੜ੍ਹਨੋ ਹਟਾ ਲਿਆ ਤਾਂ 16 ਸਾਲਾ ਮੁਟਿਆਰ ਨੇ ਨਿਗਲੀ ਸਪਰੇਅ, ਮੌਤ ਨੂੰ ਲਾਇਆ ਗਲੇ


ਵੀਓਪੀ ਬਿਊਰੋ- ਅਬੋਹਰ ਦੇ ਪਿੰਡ ਚੰਨਣਖੇੜਾ ਦੀ ਰਹਿਣ ਵਾਲੀ ਸਾਢੇ 16 ਸਾਲਾਂ ਲੜਕੀ ਨੇ ਸ਼ਨਿਚਰਵਾਰ ਰਾਤ ਘਰ ‘ਚ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਜਿੱਥੇ ਐਤਵਾਰ ਨੂੰ ਮ੍ਰਿਤਕ ਦੇ ਪਿਤਾ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ।


ਜਾਣਕਾਰੀ ਅਨੁਸਾਰ ਰਾਜਪਾਲ ਜਿਸ ਦੀ ਉਮਰ ਕਰੀਬ ਸਾਢੇ 16 ਸਾਲ ਹੈ, ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਦੀ ਆਰਥਿਕ ਹਾਲਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੇ ਰਾਜਪਾਲ ਨੂੰ ਅੱਠਵੀਂ ਜਮਾਤ ਤੱਕ ਪੜ੍ਹਾਉਣ ਤੋਂ ਬਾਅਦ ਘਰ ਬਿਠਾ ਦਿੱਤਾ ਸੀ। ਜਿਸ ਕਾਰਨ ਉਹ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ।


ਇਸ ਕਾਰਨ ਰਾਜਪਾਲ ਨੇ ਸ਼ਨੀਵਾਰ ਰਾਤ ਕਰੀਬ 8 ਵਜੇ ਖਾਣਾ ਖਾ ਲਿਆ ਅਤੇ ਬਾਅਦ ‘ਚ ਘਰ ‘ਚ ਰੱਖੀ ਜ਼ਹਿਰੀਲੀ ਸਪਰੇਅ ਨਿਗਲ ਲਈ। ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਰਿਸ਼ਤੇਦਾਰ ਦੇਰ ਰਾਤ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀਆਂ ਦੋ ਭੈਣਾਂ ਅਤੇ ਇੱਕ ਭਰਾ ਹੈ। ਪਿਤਾ ਮਜ਼ਦੂਰੀ ਕਰਦਾ ਹੈ, ਜਿਸ ਕਾਰਨ ਘਰ ਦੀ ਹਾਲਤ ਠੀਕ ਨਹੀਂ ਹੈ।

error: Content is protected !!