Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
22
ਮੁਲਾਜ਼ਮ ਨੇ ਆਪਣਾ PF Fund ਕੱਢਵਾਉਣ ਲਈ ਬੇਨਤੀ ਕੀਤੀ, ਤਾਂ ਸਰਕਾਰੀ ਅਧਿਕਾਰੀ ਨੇ ਮੰਗੀ 24 ਹਜ਼ਾਰ ਰੁਪਏ ਰਿਸ਼ਵਤ, ਕਾਬੂ
Crime
jalandhar
Latest News
National
Punjab
ਮੁਲਾਜ਼ਮ ਨੇ ਆਪਣਾ PF Fund ਕੱਢਵਾਉਣ ਲਈ ਬੇਨਤੀ ਕੀਤੀ, ਤਾਂ ਸਰਕਾਰੀ ਅਧਿਕਾਰੀ ਨੇ ਮੰਗੀ 24 ਹਜ਼ਾਰ ਰੁਪਏ ਰਿਸ਼ਵਤ, ਕਾਬੂ
July 22, 2023
Voice of Punjab
ਮੁਲਾਜ਼ਮ ਨੇ ਆਪਣਾ PF Fund ਕੱਢਵਾਉਣ ਲਈ ਬੇਨਤੀ ਕੀਤੀ, ਤਾਂ ਸਰਕਾਰੀ ਅਧਿਕਾਰੀ ਨੇ ਮੰਗੀ 24 ਹਜ਼ਾਰ ਰੁਪਏ ਰਿਸ਼ਵਤ, ਕਾਬੂ
ਹੁਸ਼ਿਆਰਪੁਰ (ਵੀਓਪੀ ਬਿਊਰੋ) ਪੰਜਾਬ ਵਿਜੀਲੈਂਸ ਨੇ ਸ਼ਨੀਵਾਰ ਨੂੰ ਹੁਸ਼ਿਆਰਪੁਰ ਦੀ ਨਗਰ ਪੰਚਾਇਤ ਮਾਹਲਪੁਰ ਵਿੱਚ ਤਾਇਨਾਤ ਇੱਕ ਜੂਨੀਅਰ ਸਹਾਇਕ ਨੂੰ 24,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਉਸ ਦੀ ਪਛਾਣ ਸ਼ੀਸ਼ਪਾਲ ਵਜੋਂ ਹੋਈ ਹੈ। ਇਹ ਕਾਰਵਾਈ ਹਿਮਾਚਲ ਪ੍ਰਦੇਸ਼ ਵਾਸੀ ਰਵਿੰਦਰ ਕੁਮਾਰ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਰਵਿੰਦਰ ਕੁਮਾਰ ਨੇ 14 ਜੁਲਾਈ ਨੂੰ ਐਂਟੀ ਕੁਰੱਪਸ਼ਨ ਐਕਸ਼ਨ ਹੈਲਪਲਾਈਨ ਨੰਬਰ (95012-00200) ‘ਤੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਵਿੱਚ ਦੱਸਿਆ ਗਿਆ ਕਿ ਉਹ ਸਾਲ 2011 ਤੋਂ ਸਾਲ 2016 ਤੱਕ ਨਗਰ ਪੰਚਾਇਤ ਮਾਹਲਪੁਰ ਵਿੱਚ ਬਤੌਰ ਸੈਕਸ਼ਨ ਅਫਸਰ ਤਾਇਨਾਤ ਸਨ। ਪਰ 28 ਦਸੰਬਰ 2021 ਨੂੰ ਮਾਹਲਪੁਰ ਥਾਣੇ ਵਿੱਚ ਆਈਪੀਸੀ ਦੀ ਧਾਰਾ 306 ਅਤੇ 506 ਦੇ ਤਹਿਤ ਦਰਜ ਕੀਤੇ ਗਏ ਕੇਸ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਸਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।
ਸ਼ਿਕਾਇਤਕਰਤਾ ਰਵਿੰਦਰ ਕੁਮਾਰ ਅਨੁਸਾਰ ਉਸ ਨੇ ਆਪਣੇ ਪ੍ਰਾਵੀਡੈਂਟ ਫੰਡ (ਪੀ.ਐੱਫ.) ਵਿੱਚੋਂ 3,40,116 ਰੁਪਏ ਕਢਵਾਉਣੇ ਸਨ। ਇਸ ਦੇ ਲਈ ਉਸ ਨੇ ਈਓ ਅਧਿਕਾਰੀ ਦੇ ਦਫ਼ਤਰ ਵਿੱਚ ਅਰਜ਼ੀ ਦਿੱਤੀ ਸੀ। ਉਸ ਦੇ ਵਟਸਐਪ ਨੰਬਰ ‘ਤੇ ਵੀ ਮੈਸੇਜ ਭੇਜੇ ਪਰ ਦੋਸ਼ੀ ਜੂਨੀਅਰ ਸਹਾਇਕ ਸ਼ੀਸ਼ਪਾਲ ਨੇ 22 ਜੂਨ 2023 ਨੂੰ ਪੀ.ਐੱਫ ਦੀ ਰਕਮ ਜਾਰੀ ਕਰਨ ਦੇ ਬਦਲੇ ਉਸ ਤੋਂ ਰਿਸ਼ਵਤ ਦੀ ਮੰਗ ਕੀਤੀ।
ਦੋਸ਼ੀ ਜੂਨੀਅਰ ਸਹਾਇਕ ਨੇ ਸ਼ਿਕਾਇਤਕਰਤਾ ਨੂੰ ਆਪਣਾ ਨਿੱਜੀ ਬੈਂਕ ਖਾਤਾ ਨੰਬਰ ਭੇਜ ਦਿੱਤਾ। ਇਸ ਤੋਂ ਬਾਅਦ ਰਿਸ਼ਵਤ ਦੇ 24 ਹਜ਼ਾਰ ਰੁਪਏ ਸ਼ਿਕਾਇਤਕਰਤਾ ਰਵਿੰਦਰ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਗਏ। ਵਿਜੀਲੈਂਸ ਨੇ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਅਗਲੇਰੀ ਜਾਂਚ ਜਾਰੀ ਹੈ।
Post navigation
ਮੁੱਖ ਮੰਤਰੀ ਮਾਨ ਨੇ 72 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਟਰੇਨਿੰਗ ਲਈ ਕੀਤਾ ਰਵਾਨਾ, ਕਿਹਾ- ਸਿੱਖਿਆ ਲਈ ਕੋਈ ਕਮੀ ਨਹੀਂ ਛੱਡਾਂਗੇ
ਪਿਰਾਮਿਡ ਦਾ ਕੈਨੇਡਾ ਯੂਕੇ ਸਿੱਖਿਆ ਮੇਲਾ 24 ਜੁਲਾਈ ਨੂੰ, ਜਨਵਰੀ 2024 ਸੈਸ਼ਨ ‘ਚ ਦਾਖਲਿਆਂ ਲਈ ਵਿਦਿਆਰਥੀਆਂ ‘ਚ ਮਚੀ ਹੋੜ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us