ਕਾਂਵੜੀਆਂ ਦੇ ਭੇਸ ਵਿਚ ਆਇਆਂ ਨੇ ਮੰਦਰ ਵਿਖੇ ਦਰਸ਼ਨ ਕਰਨ ਆਏ ਗੈਂਗਸਟਰ ਨੂੰ ਗੋਲ਼ੀਆਂ ਨਾਲ ਭੁੰਨਿਆ, 30 ਤੋਂ ਵੱਧ ਅਪਰਾਧਿਕ ਮਾਮਲਿਆਂ ਵਿਚ ਸੀ ਲੁੜੀਂਦਾ

ਕਾਂਵੜੀਆਂ ਦੇ ਭੇਸ ਵਿਚ ਆਇਆਂ ਨੇ ਮੰਦਰ ਵਿਖੇ ਦਰਸ਼ਨ ਕਰਨ ਆਏ ਗੈਂਗਸਟਰ ਨੂੰ ਗੋਲ਼ੀਆਂ ਨਾਲ ਭੁੰਨਿਆ, 30 ਤੋਂ ਵੱਧ ਅਪਰਾਧਿਕ ਮਾਮਲਿਆਂ ਵਿਚ ਸੀ ਲੁੜੀਂਦਾ


ਵੀਓਪੀ ਬਿਊਰੋ, ਦੁਮਕਾ/ਰਾਂਚੀ- ਇਕ ਮੰਦਰ ਨੇੜੇ 30 ਤੋਂ ਵੱਧ ਅਪਰਾਧਿਕ ਮਾਮਲਿਆਂ ਵਿਚ ਲੁੜੀਂਦੇ ਇਕ ਗੈਂਗਸਟਰ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿਚ ਦੇਰ ਰਾਤ ਕਾਂਵੜੀਆਂ ਦੇ ਭੇਸ ਵਿਚ ਆਏ ਗੈਂਗਸਟਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਮਸ਼ੇਦਪੁਰ ਦਾ ਰਹਿਣ ਵਾਲਾ ਅਮਰਨਾਥ ਸਿੰਘ ਵੀਰਵਾਰ ਆਪਣੇ ਪਰਿਵਾਰ ਨਾਲ ਬਾਸੁਕੀਨਾਥ ਮੰਦਰ ਦੇ ਦਰਸ਼ਨਾਂ ਲਈ ਦੁਮਕਾ ਪਹੁੰਚਿਆ ਸੀ। ਅਚਾਨਕ ਹੀ ਅਣਪਛਾਤੇ ਬੰਦੂਕਧਾਰੀਆਂ ਨੇ ਉਸ ਨੂੰ ਨੇੜੇ ਤੋਂ ਗੋਲ਼ੀ ਮਾਰ ਦਿੱਤੀ।


ਮੌਕੇ ਤੋਂ 6 ਖਾਲੀ ਕਾਰਤੂਸ ਮਿਲੇ। ਅਮਰਨਾਥ ਸਿੰਘ ਖ਼ਿਲਾਫ਼ 30 ਤੋਂ 40 ਅਪਰਾਧਿਕ ਮਾਮਲੇ ਪੈਂਡਿੰਗ ਸਨ, ਜਿਨ੍ਹਾਂ ’ਚੋਂ ਵਧੇਰੇ ਜਮਸ਼ੇਦਪੁਰ ’ਚ ਦਰਜ ਹਨ। ਬੰਦੂਕਧਾਰੀਆਂ ਦੀ ਪਛਾਣ ਹੋਣੀ ਬਾਕੀ ਹੈ। ਬੰਦੂਕਧਾਰੀਆਂ ਨੇ ਸਾਉਣ ਮੇਲੇ ਦਾ ਫਾਇਦਾ ਉਠਾਉਂਦੇ ਹੋਏ ਕਾਂਵੜੀਆਂ’ ਦੇ ਭੇਸ ’ਚ ਹੱਤਿਆ ਦੀ ਯੋਜਨਾ ਨੂੰ ਅੰਜਾਮ ਦਿੱਤਾ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਘਟਨਾ ਗੈਂਗਵਾਰ ਦਾ ਨਤੀਜਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।

error: Content is protected !!