Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
29
ਕੈਨੇਡਾ ਵਿਚ ਪੁੱਤ ਦੀ ਹੋਈ ਮੌਤ, ਕੰਨੀ ਖਬਰ ਪੈਂਦਿਆਂ ਹੀ ਮਾਂ ਨੇ ਵੀ ਤਿਆਗ ਦਿੱਤੇ ਪ੍ਰਾਣ, ਦੋਵਾਂ ਦਾ ਇਕੱਠਿਆਂ ਕੀਤਾ ਜਾਵੇਗਾ ਸਸਕਾਰ
Latest News
National
ਕੈਨੇਡਾ ਵਿਚ ਪੁੱਤ ਦੀ ਹੋਈ ਮੌਤ, ਕੰਨੀ ਖਬਰ ਪੈਂਦਿਆਂ ਹੀ ਮਾਂ ਨੇ ਵੀ ਤਿਆਗ ਦਿੱਤੇ ਪ੍ਰਾਣ, ਦੋਵਾਂ ਦਾ ਇਕੱਠਿਆਂ ਕੀਤਾ ਜਾਵੇਗਾ ਸਸਕਾਰ
July 29, 2023
Voice of Punjab
ਕੈਨੇਡਾ ਵਿਚ ਪੁੱਤ ਦੀ ਹੋਈ ਮੌਤ, ਕੰਨੀ ਖਬਰ ਪੈਂਦਿਆਂ ਹੀ ਮਾਂ ਨੇ ਵੀ ਤਿਆਗ ਦਿੱਤੇ ਪ੍ਰਾਣ, ਦੋਵਾਂ ਦਾ ਇਕੱਠਿਆਂ ਕੀਤਾ ਜਾਵੇਗਾ ਸਸਕਾਰ
ਵੀਓਪੀ ਬਿਊਰੋ, ਕਾਠਗੜ੍ਹ- ਹਲਕੇ ਦੇ ਪਿੰਡ ਐਮਾਂ ਚਾਹਲ ਦੇ ਨੌਜਵਾਨ ਗੁਰਵਿੰਦਰ ਨਾਥ (24) ਪੁੱਤਰ ਕ੍ਰਿਸ਼ਨ ਦੇਵ ਦੀ ਵਿਦੇਸ਼ ਕੈਨੇਡਾ ’ਚ ਮੌਤ ਹੋ ਗਈ। ਇਹ ਮੰਦਭਾਗੀ ਖ਼ਬਰ ਜਿਉਂ ਹੀ ਉਸ ਦੀ ਮਾਂ ਦੇ ਕੰਨੀ ਪਈ ਤਾਂ ਉਹ ਵੀ ਗਮ ਨਾ ਸਹਾਰ ਸਕੀ ਤੇ ਦਮ ਤੋੜ ਦਿੱਤਾ। ਪੁੱਤ ਦੀ ਮੌਤ ਦਾ ਅਜਿਹਾ ਸਦਮਾ ਪੁੱਜਾ ਕਿ ਪ੍ਰਾਣ ਨਿਕਲ ਗਏ।
ਜਾਣਕਾਰੀ ਅਨੁਸਾਰ ਗੁਰਵਿੰਦਰ ਨਾਥ ’ਤੇ ਬੀਤੀ 9 ਜੁਲਾਈ ਨੂੰ ਕੈਨੇਡਾ ’ਚ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ ਅਤੇ 14 ਜੁਲਾਈ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬੀਤੀ ਸ਼ਾਮ ਜਦੋਂ ਮਾਪਿਆਂ ਨੂੰ ਆਪਣੇ ਪੁੱਤਰ ਦੀ ਮੌਤ ਦਾ ਪਤਾ ਲੱਗਿਆ ਤਾਂ ਉਸ ਦੀ ਮਾਂ ਸਦਮਾ ਨਾ ਸਹਾਰ ਸਕੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਸ ਨੂੰ ਰੋਪੜ ਦੇ ਇਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਡੀਐੱਮਸੀ ਲੁਧਿਆਣਾ ਰੈਫਰ ਕਰ ਦਿੱਤਾ ਜਿੱਥੇ ਹਾਲਤ ਗੰਭੀਰ ਹੋਣ ਕਾਰਨ ਮਾਤਾ ਨਰਿੰਦਰ ਕੌਰ ਉਮਰ (52) ਸਾਲ ਪਤਨੀ ਕ੍ਰਿਸ਼ਨ ਦੇਵ ਦੀ ਇਲਾਜ ਦੌਰਾਨ ਮੌਤ ਹੋ ਗਈ।
ਗੁਰਵਿੰਦਰ ਸਿੰਘ 2 ਸਾਲ ਪਹਿਲਾਂ ਕੈਨੇਡਾ ਪੜ੍ਹਨ ਲਈ ਗਿਆ ਸੀ ਉਹ ਤਿੰਨ ਭਰਾ ਸਨ ਜਿਨ੍ਹਾਂ ’ਚੋਂ ਇਕ ਵੱਡਾ ਅਤੇ ਦੋ ਭਰਾ ਜੌੜੇ ਸਨ। ਉਨ੍ਹਾਂ ਦਾ ਜੱਦੀ ਪਿੰਡ ਕਰੀਮਪੁਰ ਚਾਹਵਾਲਾ ਹੈ ਪਰ ਕਾਫੀ ਸਮੇਂ ਤੋਂ ਪਿੰਡ ਐਮਾਂ ਚਾਹਲ ਵਿਚ ਰਹਿ ਰਹੇ ਹਨ, ਜੋ ਖੇਤੀਬਾੜੀ ਅਤੇ ਡੇਅਰੀ ਆਦਿ ਦਾ ਕੰਮ ਕਰ ਕੇ ਰੋਜ਼ੀ-ਰੋਟੀ ਕਮਾ ਰਹੇ ਹਨ। ਗੁਰਵਿੰਦਰ ਨਾਥ ਦੀ ਮ੍ਰਿਤਕ ਦੇਹ ਅੱਜ ਰਾਤ ਕੈਨੇਡਾ ਤੋਂ ਦਿੱਲੀ ਏਅਰਪੋਰਟ ’ਤੇ ਪਹੁੰਚ ਰਹੀ ਹੈ। ਕੱਲ੍ਹ ਬਾਅਦ ਦੁਪਹਿਰ ਮਾਂ-ਪੁੱਤ ਦੋਵਾਂ ਦਾ ਸਸਕਾਰ ਕੀਤਾ ਜਾਵੇਗਾ।
Post navigation
ਕਾਂਵੜੀਆਂ ਦੇ ਭੇਸ ਵਿਚ ਆਇਆਂ ਨੇ ਮੰਦਰ ਵਿਖੇ ਦਰਸ਼ਨ ਕਰਨ ਆਏ ਗੈਂਗਸਟਰ ਨੂੰ ਗੋਲ਼ੀਆਂ ਨਾਲ ਭੁੰਨਿਆ, 30 ਤੋਂ ਵੱਧ ਅਪਰਾਧਿਕ ਮਾਮਲਿਆਂ ਵਿਚ ਸੀ ਲੁੜੀਂਦਾ
7 ਮਹੀਨੇ ਦੇ ਬੱਚੇ ਦੇ ਪੇਟ ਵਿਚ ਇਕ ਹੋਰ ਬੱਚਾ ! ਹੋਇਆ ਸਫ਼ਲ ਆਪ੍ਰੇਸ਼ਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us