ਮੋਗਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੁਰਗੇ ਕੀਤੇ ਕਾਬੂ, ਪਿਸਤੌਲ-ਕਾਰਤੂਸ ਵੀ ਭਾਰੀ ਮਾਤਰਾ ‘ਚ ਬਰਾਮਦ

ਮੋਗਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੁਰਗੇ ਕੀਤੇ ਕਾਬੂ, ਪਿਸਤੌਲ-ਕਾਰਤੂਸ ਵੀ ਭਾਰੀ ਮਾਤਰਾ ‘ਚ ਬਰਾਮਦ

ਵੀਓਪੀ ਬਿਊਰੋ – ਮੋਗਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਦੋ ਗੁਰਗੇ ਮੋਗਾ ਪੁਲਿਸ ਨੇ 9 ਐੱਮ. ਐਮ. ਦੇ ਦੋ ਪਿਸਤੌਲ, 4 ਮੈਗਜ਼ੀਨ ਅਤੇ 40 ਜਿੰਦਾ ਕਾਰਤੂਸਾਂ ਬਰਾਮਦ, ਅੱਜ ਅਦਾਲਤ ਪੇਸ਼ ਕਰ ਲਿਆ ਜਾਵੇਗਾ ਵੱਧ ਤੋਂ ਵੱਧ ਪੁਲਿਸ ਰਿਮਾਂਡ। ਇਸ ਸਬੰਧੀ ਐਸਐਸਪੀ ਮੋਗਾ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਹੈ।

ਐਸਐਸਪੀ ਮੋਗਾ ਨੇ ਦੱਸਿਆ ਕਿ ਗੈਂਗਸਟਰ ਜਗਦੀਪ ਸਿੰਘ ਜੱਗਾ ਜੋ ਕਿ ਵਿਦੇਸ਼ ਵਿੱਚ ਬੈਠ ਕੇ ਗੈਂਗ ਚਲਾ ਰਿਹਾ ਹੈ ਅਤੇ ਲਾਰੈਂਸ ਬਿਸ਼ਨੋਈ ਦਾ ਪੁਰਾਣਾ ਸਾਥੀ ਹੈ। ਉਨ੍ਹਾਂ ਦੱਸਿਆ ਕਿ ਇੱਕ ਵਪਾਰੀ ਮੋਗੇ ਜ਼ਿਲੇ ਨਾਲ ਸਬੰਧਿਤ ਅਤੇ ਦੂਸਰਾ ਇਸ ਗਰੁੱਪ ਦੇ ਐਂਟੀ ਗਰੁੱਪ ਦਾ ਬੰਦਾ ਸੀ, ਜਿਸਦੇ ਕਤਲ ਲਈ ਇਨ੍ਹਾਂ ਦੋਨਾਂ ਗੁਰਗਿਆ ਨੂੰ ਰਾਜਸਥਾਨ ਤੋਂ ਬੁਲਾਇਆ ਗਿਆ ਸੀ। ਐਸਐਸਪੀ ਮੋਗਾ ਨੇ ਦੱਸਿਆ ਜਗਦੀਪ ਸਿੰਘ ਜੱਗਾ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਕਤਲ, ਲੁੱਟ, ਖੋਹ ਦੇ ਕੁੱਲ ਸੱਤ ਮੁਕੱਦਮੇ ਦਰਜ ਹਨ।

error: Content is protected !!