
ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਪੁਲਿਸ ਸ਼ਿਕਾਇਤ ਮੁਤਾਬਕ ਨੌਜਵਾਨ ਨੇ ਦੱਸਿਆ ਕਿ ਉਸ ਦੇ ਮਾਮੇ ਦੀ ਕੁੜੀ ਆਪਣੇ ਪਤੀ ਨਾਲ ਝਗੜਾ ਕਰ ਕੇ ਘਰੋਂ ਚਲੀ ਗਈ ਸੀ, ਜੋ ਵਿਚੋਲਣ ਕਿਰਨਾ ਕੋਲ ਪੁੱਜ ਗਈ। ਇੱਥੋਂ ਕਿਰਨਾ ਨੇ ਉਸ ਨੂੰ ਸਮਝਾਉਣ ਦੀ ਬਜਾਏ ਆਪਣੇ ਕੋਲ ਹੀ ਰੱਖ ਲਿਆ। ਫਿਰ ਉਸ ਦਾ ਸੌਦਾ 2 ਲੱਖ ’ਚ ਕਰ ਦਿੱਤਾ। ਉਸ ਨੂੰ ਰਾਜਸਥਾਨ ਦੇ ਰਾਜਵੀਰ ਮਾਝੂ ਨੂੰ ਵੇਚ ਦਿੱਤਾ। ਰਾਜਸਥਾਨ ਲਿਜਾਣ ਲਈ ਮੁਲਜ਼ਮਾਂ ਨੇ ਉਸ ਦੀ ਭੈਣ ਨੂੰ ਕਿਹਾ ਕਿ ਉਹ ਘੁੰਮਣ ਲਈ ਅੰਮ੍ਰਿਤਸਰ ਜਾ ਰਹੇ ਹਨ। ਉਹ ਉਸ ਨੂੰ ਟਰੇਨ ’ਚ ਲੈ ਗਏ, ਜਿੱਥੇ ਨਸ਼ੀਲੀ ਚਾਹ ਪਿਆ ਕੇ ਉਹ ਉਸ ਨੂੰ ਰਾਜਸਥਾਨ ਲੈ ਗਏ, ਜਿੱਥੇ ਉਸ ਨੂੰ ਰਾਜਵੀਰ ਨੂੰ ਸੌਂਪ ਦਿੱਤਾ।