Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
August
10
ਕੈਂਸਰ ਨਾਲ ਜੂਝ ਰਹੀ ਪਤਨੀ ਨਾਲ ਨਵਜੋਤ ਸਿੱਧੂ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਭਾਵੁਕ ਪੋਸਟ ਵਿਚ ਲਿਖਿਆ, ਜ਼ਖ਼ਮ ਤਾਂ ਭਰ ਗਏ ਪਰ ਇਸ ਸਖਤ ਪ੍ਰਕਿਰਿਆ ਦੇ ਮਾਨਸਿਕ ਜ਼ਖਮ ਹਾਲੇ ਵੀ ਅੱਲ੍ਹੇ
Latest News
Politics
Punjab
ਕੈਂਸਰ ਨਾਲ ਜੂਝ ਰਹੀ ਪਤਨੀ ਨਾਲ ਨਵਜੋਤ ਸਿੱਧੂ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਭਾਵੁਕ ਪੋਸਟ ਵਿਚ ਲਿਖਿਆ, ਜ਼ਖ਼ਮ ਤਾਂ ਭਰ ਗਏ ਪਰ ਇਸ ਸਖਤ ਪ੍ਰਕਿਰਿਆ ਦੇ ਮਾਨਸਿਕ ਜ਼ਖਮ ਹਾਲੇ ਵੀ ਅੱਲ੍ਹੇ
August 10, 2023
Voice of Punjab
ਕੈਂਸਰ ਨਾਲ ਜੂਝ ਰਹੀ ਪਤਨੀ ਨਾਲ ਨਵਜੋਤ ਸਿੱਧੂ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਭਾਵੁਕ ਪੋਸਟ ਵਿਚ ਲਿਖਿਆ, ਜ਼ਖ਼ਮ ਤਾਂ ਭਰ ਗਏ ਪਰ ਇਸ ਸਖਤ ਪ੍ਰਕਿਰਿਆ ਦੇ ਮਾਨਸਿਕ ਜ਼ਖਮ ਹਾਲੇ ਵੀ ਅੱਲ੍ਹੇ
ਵੀਓਪੀ ਬਿਊਰੋ, ਜਲੰਧਰ : ਕੈਂਸਰ ਨਾਲ ਜੂਝ ਰਹੀ ਡਾਕਟਰ ਨਵਜੋਤ ਕੌਰ ਸਿੱਧੂ ਨਾਲ ਪਤੀ ਨਵਜੋਤ ਸਿੰਘ ਸਿੱਧੂ ਤਸਵੀਰਾਂ ਸਾਂਝੀਆਂ ਕੀਤੀਆਂ। ਇਸ ਨਾਲ ਉਨ੍ਹਾਂ ਭਾਵੁਕ ਪੋਸਟ ਸਾਂਝੀ ਕੀਤੀ ਹੈ। ਸਿੱਧੂ ਨੇ ਲਿਖਿਆ ਹੈ ਕਿ ਜ਼ਖ਼ਮ ਤਾਂ ਭਰ ਗਏ ਹਨ ਪਰ ਇਸ ਸਖ਼ਤ ਪ੍ਰੀਖਿਆ ਦੇ ਮਾਨਸਿਕ ਜ਼ਖਮ ਅਜੇ ਵੀ ਅੱਲ੍ਹੇ ਹਨ।
ਨਵਜੋਤ ਸਿੱਧੂ ਨੇ ਲਿਖਿਆ ਹੈ ਕਿ ਪਤਨੀ ਦੀ ਪੰਜਵੀਂ ਕੀਮੋ ਚੱਲ ਰਹੀ ਹੈ। ਕੁਝ ਸਮੇਂ ਲਈ ਚੰਗੀ ਨਾੜੀ ਲੱਭਣਾ ਵਿਅਰਥ ਗਿਆ ਅਤੇ ਫਿਰ ਡਾਕਟਰ ਰੁਪਿੰਦਰ ਦੀ ਮੁਹਾਰਤ ਕੰਮ ਆਈ। ਉਸ ਨੇ ਆਪਣੀ ਬਾਂਹ ਹਿਲਾਉਣ ਤੋਂ ਇਨਕਾਰ ਕਰ ਦਿੱਤਾ ਇਸ ਲਈ ਖ਼ੁਦ ਚਮਚੇ ਨਾਲ ਖਾਣਾ ਖੁਆਇਆ। ਆਖਰੀ ਕੀਮੋ ਤੋਂ ਬਾਅਦ ਪ੍ਰਤੀਕਿਰਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਗਰਮੀ ਕਾਰਨ ਉਸ ਨੂੰ ਮਨਾਲੀ ਲੈ ਜਾਣ ਦਾ ਸਮਾਂ ਆ ਗਿਆ ਹੈ।
ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਹੀ ਡਾਕਟਰ ਨਵਜੋਤ ਕੌਰ ਸਿੱਧੂ ਕੈਂਸਰ ਬਾਰੇ ਪਤਾ ਲੱਗਾ ਤੇ ਕੀਮੋਥੈਰੇਪੀਆਂ ਕਾਰਨ ਉਨ੍ਹਾਂ ਦੇ ਸਿਰ ਦੇ ਵਾਲ ਵੀ ਝੜ ਗਏ ਹਨ।ਇਸ ਔਖੇ ਸਮੇਂ ਵਿੱਚ ਨਵਜੋਤ ਸਿੱਧੂ ਇਕ ਚੰਗੇ ਪਤੀ ਵਾਂਗ ਉਨ੍ਹਾਂ ਦਾ ਖਿਆਲ ਰੱਖ ਰਹੇ ਹਨ ਤੇ ਇਲਾਜ ਦੌਰਾਨ ਆਪਣੇ ਸਿਆਸੀ ਤੇ ਨਿੱਜੀ ਰਝੇਵਿਆਂ ਨੂੰ ਛੱਡ ਕੇ ਪਤਨੀ ਦਾ ਸਾਥ ਦੇ ਰਹੇ ਹਨ। ਇਸ ਤੋਂ ਪਹਿਲਾਂ ਉਹ ਕਈ ਮੰਦਰਾਂ ਦੇ ਦਰਸ਼ਨ ਵੀ ਕਰ ਚੁੱਕੇ ਹਨ। ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਅਤੇ ਧੀ ਸਮੇਤ ਈਸ਼ਾ ਯੋਗ ਕੇਂਦਰ ਪਹੁੰਚੇ ਸਨ।
Post navigation
ਚਲਦੇ ਕਬੱਡੀ ਮੈਚ ਵਿਚ ਹੋ ਗਈ ਇੰਟਰਨੈਸ਼ਨਲ ਖਿਡਾਰੀ ਦੀ ਮੌਤ
ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਹਥਿਆਰ ਸਪਲਾਈ ਕਰਨ ਵਾਲਾ ਧਰਮਜੋਤ ਚੜਿਆ ਅਮਰੀਕੀ ਪੁਲਿਸ ਅੜਿੱਕੇ , ਭਾਰਤ ਲਿਆਉਣ ਦੀ ਤਿਆਰੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us