ਪਿਰਾਮਿਡ ਈ-ਸਰਵਿਸਿਜ਼ ਲਾਉਣ ਜਾ ਰਹੀ ਹੈ ਕੈਨੇਡਾ-ਯੂਕੇ ਸਿੱਖਿਆ ਮੇਲਾ, ਯੋਗ ਵਿਦਿਆਰਥੀਆਂ ਨੂੰ ਮਿਲੇਗੀ 10 ਹਜ਼ਾਰ ਡਾਲਰ ਤੱਕ ਦੀ ਸਕਾਲਰਸ਼ਿਪ

ਪਿਰਾਮਿਡ ਈ-ਸਰਵਿਸਿਜ਼ ਲਾਉਣ ਜਾ ਰਹੀ ਹੈ ਕੈਨੇਡਾ-ਯੂਕੇ ਸਿੱਖਿਆ ਮੇਲਾ, ਯੋਗ ਵਿਦਿਆਰਥੀਆਂ ਨੂੰ ਮਿਲੇਗੀ 10 ਹਜ਼ਾਰ ਡਾਲਰ ਤੱਕ ਦੀ ਸਕਾਲਰਸ਼ਿਪ

ਜਲੰਧਰ (ਵੀਓਪੀ ਬਿਊਰੋ) ਪ੍ਰਸਿੱਧ ਸਟੱਡੀ ਵੀਜ਼ਾ ਸਲਾਹਕਾਰ ਕੰਪਨੀ ਪਿਰਾਮਿਡ ਈ ਸਰਵਿਸਿਜ਼ 11 ਅਗਸਤ ਨੂੰ ਜਲੰਧਰ ਦੇ ਹੋਟਲ ਕਿੰਗਜ਼ ਵਿਖੇ ਸਿੱਖਿਆ ਮੇਲਾ ਲਗਾਉਣ ਜਾ ਰਹੀ ਹੈ, ਜਿਸ ਵਿਚ ਭਾਗ ਲੈ ਕੇ ਵਿਦਿਆਰਥੀ ਜਨਵਰੀ 2024 ਸੈਸ਼ਨ ‘ਚ ਆਪਣੀਆਂ ਸੀਟਾਂ ਸੁਰੱਖਿਅਤ ਕਰ ਸਕਦੇ ਹਨ। ਵਿਦਿਆਰਥੀ ਇਸ ਸਿੱਖਿਆ ਮੇਲੇ ਰਾਹੀਂ 250 ਤੋਂ ਵੀ ਵੱਧ ਨਾਮੀ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਦਾਖ਼ਲੇ ਲਈ ਅਪਲਾਈ ਕਰ ਸਕਣਗੇ ਅਤੇ ਯੋਗ ਵਿਦਿਆਰਥੀਆਂ ਨੂੰ ਮੌਕੇ ‘ਤੇ ਹੀ 10 ਹਾਜ਼ਰ ਕੈਨੇਡੀਅਨ ਡਾਲਰ ਤਕ ਦੀ ਸਕਾਲਰਸ਼ਿਪ ਪਾਉਣ ਦਾ ਮੌਕਾ ਵੀ ਮਿਲੇਗਾ।

ਇਸ ਸਿੱਖਿਆ ਮੇਲਿਆਂ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਦੱਸਿਆਂ ਜਨਵਰੀ 2024 ਸੈਸ਼ਨ ‘ਚ ਅਪਲਾਈ ਕਰਨ ਦਾ ਇਹ ਬਿਲਕੁਲ ਸਹੀ ਸਮਾਂ ਹੈ। ਉਨ੍ਹਾਂ ਦੱਸਿਆ ਕਿ ਪਿਰਾਮਿਡ ਕੋਲ ਕੈਲਗਰੀ, ਬਰੈਂਪਟਨ, ਟਾਰਾਂਟੋ, ਵੈਨਕੂਵਰ ਸਮੇਤ ਕਈ ਹੋਰ ਸ਼ਹਿਰਾਂ ਦੇ ਨਾਮੀ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਸੀਟਾਂ ਉਪਲੱਬਧ ਹਨ। ਜਿਨ੍ਹਾਂ ਵਿਚ ਦਾਖਲਾ ਲੈਣ ਲਈ ਵਿਦਿਆਰਥੀ ਇਸ ਸਿੱਖਿਆ ਮੇਲੇ ‘ਚ ਜਰੂਰ ਭਾਗ ਲੈਣ।

ਯੂਕੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਯੂਕੇ ‘ਚ ਆਪਣੇ ਨਾਲ ਆਪਣੇ ਜੀਵਨ ਸਾਥੀ ਅਤੇ ਬੱਚਿਆਂ ਨੂੰ ਨਾਲ ਲਿਜਾਣ ਦੇ ਚਾਹਵਾਨਾਂ ‘ਚੋਂ ਬਹੁਤਿਆਂ ਲਈ ਆਖ਼ਰੀ ਮੌਕਾ ਸਾਬਿਤ ਹੋਵੇਗਾ ਕਿਓਂਕਿ ਨਵੇਂ ਨਿਯਮਾਂ ਅਨੁਸਾਰ ਅਗਲੇ ਸਾਲ ਤੋਂ ਰੀਸਰਚ ਪ੍ਰੋਗਰਾਮਾਂ ਵਜੋਂ ਮਨੋਨੀਤ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਸਿਰਫ਼ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਲਈ ਜਿਹੜੇ ਵਿਦਿਆਰਥੀ ਆਪਣੇ ਨਾਲ ਆਪਣੇ ਜੀਵਨ ਸਾਥੀ ਨੂੰ ਨਾਲ ਲਿਜਾਣਾ ਚਾਉਂਦੇ ਹਨ ਉਹ ਇਨ੍ਹਾਂ ਸਿੱਖਿਆ ਮੇਲੇ ‘ਚ ਜਰੂਰ ਭਾਗ ਲੈਣ ਅਤੇ ਸਹੀ ਜਾਣਕਾਰੀ ਨਾਲ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨ।

ਪਿਰਾਮਿਡ ਦੇ ਮਾਹਿਰਾਂ ਨੇ ਕਿਹਾ ਕਿ ਰਿਫਯੂਜ਼ਲ ਵਾਲੇ ਵਿਦਿਆਰਥੀ ਵੀ ਇਸ ਸਿੱਖਿਆ ਮੇਲੇ ਵਿੱਚ ਜਰੂਰ ਸ਼ਾਮਲ ਹੋਣ ਅਤੇ ਸਹੀ ਜਾਣਕਾਰੀ ਨਾਲ ਆਪਣੇ ਸਟੱਡੀ ਵੀਜ਼ੇ ਲਈ ਮੁੜ ਅਪਲਾਈ ਕਰਨ। ਵਧੇਰੇ ਜਾਣਕਾਰੀ ਲਈ 92563-92563 ‘ਤੇ ਕਾਲ ਕਰੋ।

error: Content is protected !!