ਰੋਂਦੇ ਬੱਚੇ ਨੂੰ ਚੁੱਪ ਕਰਵਾਉਣ ਲਈ ਮਾਂ ਨੇ ਦੁੱਧ ਵਾਲੀ ਬੋਤਲ ਵਿਚ ਪਿਆ ਦਿੱਤੀ ਸ਼ਰਾਬ, ਗ੍ਰਿਫ਼ਤਾਰ

ਰੋਂਦੇ ਬੱਚੇ ਨੂੰ ਚੁੱਪ ਕਰਵਾਉਣ ਲਈ ਮਾਂ ਨੇ ਦੁੱਧ ਵਾਲੀ ਬੋਤਲ ਵਿਚ ਪਿਆ ਦਿੱਤੀ ਸ਼ਰਾਬ, ਗ੍ਰਿਫ਼ਤਾਰ


ਵੀਓਪੀ ਬਿਊਰੋ, ਇੰਟਰਨੈਸ਼ਨਲ-ਰੋਂਦੇ ਬੱਚਿਆਂ ਨੂੰ ਚੁੱਪ ਕਰਵਾਉਣ ਲਈ ਮਾਵਾਂ ਵੱਖ-ਵੱਖ ਢੰਗ ਅਪਣਾਉਂਦੀਆਂ ਹਨ ਪਰ ਇਕ ਮਾਂ ਨੇ ਤਾਂ ਹੱਦ ਹੀ ਪਾਰ ਕਰ ਦਿੱਤੀ। ਬੱਚਾ ਚੁੱਪ ਨਾ ਹੁੰਦਾ ਵੇਖ ਮਾਂ ਨੇ ਦੁੱਧ ਦੀ ਬੋਤਲ ਸ਼ਰਾਬ ਨਾਲ ਭਰ ਦਿੱਤੀ ਤੇ ਬੱਚੇ ਦੇ ਮੂੰਹ ਨੂੰ ਲਾ ਦਿੱਤੀ। ਮਾਮਲਾ ਅਮਰੀਕਾ ਦੇ ਕੈਲੀਫੋਰਨੀਆ ਦਾ ਹੈ। ਪੁਲਿਸ ਨੇ ਬੱਚੇ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ‘ਤੇ ਬੱਚੇ ਦੀ ਜਾਨ ਨੂੰ ਖਤਰੇ ‘ਚ ਪਾਉਣ ਦਾ ਦੋਸ਼ ਹੈ। ਅਧਿਕਾਰੀਆਂ ਨੇ ਦੱਸਿਆ ਕਿ 37 ਸਾਲ ਦੀ ਆਨੇਸਟੀ ਡੇ ਲਾ ਟੋਰੇ ਨੇ ਆਪਣੇ 7 ਹਫਤੇ ਦੇ ਬੱਚੇ ਨੂੰ ਦੁੱਧ ਦੀ ਬਜਾਏ ਬੋਤਲ ‘ਚ ਸ਼ਰਾਬ ਦੇ ਦਿੱਤੀ, ਤਾਂ ਕਿ ਉਹ ਸ਼ਾਂਤ ਰਹੇ। ਉਹ ਜਾਣਦੀ ਸੀ ਕਿ ਸ਼ਰਾਬ ਪੀ ਕੇ ਬੱਚਾ ਸ਼ਾਂਤ ਹੋ ਜਾਵੇਗਾ। ਹੋਇਆ ਵੀ ਅਜਿਹਾ ਹੀ ਪਰ ਇਹ ਬੱਚੇ ਦੀ ਜਾਨ ਨਾਲ ਖੇਡਣ ਬਰਾਬਰ ਸੀ।


ਪੁਲਿਸ ਨੇ ਕਿਹਾ, ਸਾਨੂੰ ਸਵੇਰੇ ਕਰੀਬ 12:45 ਵਜੇ ਸੂਚਨਾ ਮਿਲੀ ਕਿ ਇੱਕ ਔਰਤ ਆਪਣੀ ਕਾਰ ਵਿੱਚ ਇੱਕ ਬੱਚੇ ਨੂੰ ਸ਼ਰਾਬ ਪਿਆ ਰਹੀ ਸੀ। ਜਦੋਂ ਸਾਡੇ ਅਧਿਕਾਰੀ ਪਹੁੰਚੇ ਤਾਂ ਪਤਾ ਲੱਗਾ ਕਿ ਬੱਚਾ ਨਸ਼ੇ ‘ਚ ਸੀ। ਦਰਅਸਲ, ਉਕਤ ਮਾਂ ਲਾਸ ਏਂਜਲਸ ਤੋਂ 55 ਮੀਲ ਪੂਰਬ ਵੱਲ ਰਿਆਲਟੋ ਤੋਂ ਕਾਰ ਰਾਹੀਂ ਆ ਰਹੀ ਸੀ। ਅਚਾਨਕ ਬੱਚਾ ਉੱਚੀ-ਉੱਚੀ ਰੋਣ ਲੱਗਾ। ਔਰਤ ਨੇ ਸੋਚਿਆ ਕਿ ਸ਼ਾਇਦ ਉਹ ਬੱਚੇ ਨੂੰ ਦੁੱਧ ਪਿਆਵੇ ਤਾਂ ਉਹ ਚੁੱਪ ਹੋ ਜਾਵੇਗਾ, ਪਰ ਉਹ ਚੁੱਪ ਹੋਣ ਦਾ ਨਾਂ ਨਹੀਂ ਲੈ ਰਹੀ ਸੀ। ਇਸ ਤੋਂ ਬਾਅਦ ਔਰਤ ਨੇ ਉਕਤ ਕਦਮ ਚੁੱਕਿਆ।


ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਇਹ ਜਾਣਬੁੱਝ ਕੇ ਬੱਚੇ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ ਵਰਗਾ ਹੈ। ਅਧਿਕਾਰੀਆਂ ਨੇ ਬੱਚੇ ਦੀ ਹਾਲਤ ਦਾ ਖੁਲਾਸਾ ਨਹੀਂ ਕੀਤਾ ਪਰ ਇਹ ਜ਼ਰੂਰ ਦੱਸਿਆ ਕਿ ਉਹ ਨਸ਼ੇ ਵਿੱਚ ਸੀ। ਉਸ ਦੀ ਮਾਂ ਨੂੰ ਡਿਟੈਂਸ਼ਨ ਸੈਂਟਰ ਭੇਜ ਦਿੱਤਾ ਗਿਆ ਹੈ।

error: Content is protected !!