ਸੁਸ਼ੀਲ ਰਿੰਕੂ ਨੇ ਖੁਦ ਨੂੰ ਸੰਗਲਾਂ ਨਾਲ ਬੰਨ੍ਹ ਕੇ ਕੀਤਾ ਸੰਸਦ ਦੇ ਬਾਹਰ ਪ੍ਰਦਰਸ਼ਨ, ਬਸੰਤੀ ਰੰਗ ਦੀ ਪੱਗ ਬੰਨ੍ਹ ਕੇ ਲਾਏ ਆਜ਼ਾਦ ਕਰੋ ਦੇ ਨਾਅਰੇ

ਸੁਸ਼ੀਲ ਰਿੰਕੂ ਨੇ ਖੁਦ ਨੂੰ ਸੰਗਲਾਂ ਨਾਲ ਬੰਨ੍ਹ ਕੇ ਕੀਤਾ ਸੰਸਦ ਦੇ ਬਾਹਰ ਪ੍ਰਦਰਸ਼ਨ, ਬਸੰਤੀ ਰੰਗ ਦੀ ਪੱਗ ਬੰਨ੍ਹ ਕੇ ਲਾਏ ਆਜ਼ਾਦ ਕਰੋ ਦੇ ਨਾਅਰੇ

ਨਵੀਂ ਦਿੱਲੀ (ਬਿਊਰੋ ਵੀਓਪੀ) ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਅੱਜ ਸੰਸਦ ਕੰਪਲੈਕਸ ‘ਚ ਅਨੋਖਾ ਪ੍ਰਦਰਸ਼ਨ ਕੀਤਾ। ਰਿੰਕੂ ਨੇ ਆਪਣੇ ਆਪ ਨੂੰ ਲੋਹੇ ਦੀਆਂ ਜੰਜ਼ੀਰਾਂ ਵਿੱਚ ਜਕੜ ਲਿਆ ਅਤੇ ਆਜ਼ਾਦ ਕਰੋ… ਆਜ਼ਾਦ ਦੇ ਨਾਅਰੇ ਲਾਏ।

ਸਿਰ ‘ਤੇ ਬਸੰਤੀ ਰੰਗ ਦੀ ਪੱਗ ਬੰਨ੍ਹ ਕੇ ਰਿੰਕੂ ਨੇ ਸੰਸਦ ਭਵਨ ਦੇ ਬਾਹਰ ਘੁੰਮ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਹ ਉੱਥੇ ਇਕੱਲੇ ਲੋਹੇ ਦੀ ਜ਼ੰਜੀਰੀ ਨਾਲ ਬੰਨ੍ਹ ਕੇ ਪ੍ਰਦਰਸ਼ਨ ਕਰ ਰਿਹਾ ਸੀ।

ਜਦੋਂ ਰਿੰਕੂ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਤਾਂ ਰਾਹੁਲ ਗਾਂਧੀ ਵੀ ਉੱਥੇ ਆ ਗਏ। ਉਨ੍ਹਾਂ ਦੇ ਨਾਲ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਸਨ। ਰਾਹੁਲ ਗਾਂਧੀ ਸੁਸ਼ੀਲ ਰਿਕੂਨ ਕੋਲ ਆਏ ਅਤੇ ਉਨ੍ਹਾਂ ਨਾਲ ਹੱਥ ਮਿਲਾਇਆ

error: Content is protected !!