ਮਸ਼ਹੂਰ ਅਦਾਕਾਰਾ ਨੂੰ ਅਦਾਲਤ ਨੇ ਸੁਣਾਈ 6 ਮਹੀਨੇ ਦੀ ਸਜ਼ਾ, ਜੁਰਮਾਨਾ ਵੀ ਲੱਗਾ

ਮਸ਼ਹੂਰ ਅਦਾਕਾਰਾ ਨੂੰ ਅਦਾਲਤ ਨੇ ਸੁਣਾਈ 6 ਮਹੀਨੇ ਦੀ ਸਜ਼ਾ, ਜੁਰਮਾਨਾ ਵੀ ਲੱਗਾ

veteran actress sentenced to 6 months in jail
ਵੀਓਪੀ ਬਿਊਰੋ, ਮੁੰਬਈ (ਬਿਊਰੋ) : ਮਸ਼ਹੂਰ ਫ਼ਿਲਮ ਅਦਾਕਾਰਾ ਨੂੰ ਚੇਨਈ ਦੀ ਅਦਾਲਤ ਨੇ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਉਸ ਨੂੰ 5,000 ਰੁਪਏ ਜੁਰਮਾਨਾ ਵੀ ਲਾਇਆ ਿਗਆ ਹੈ।
ਜਾਣਕਾਰੀ ਅਨੁਸਾਰ ਮਸ਼ਹੂਰ ਅਦਾਕਾਰ ਤੇ ਰਾਮਪੁਰ ਦੀ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਦੀ ਮਲਕੀਅਤ ਵਾਲੇ ਚੇਨਈ ਦੇ ਰਾਇਪੇਟਾ ‘ਚ ਇਕ ਫ਼ਿਲਮ ਥੀਏਟਰ ਦੇ ਮੁਲਾਜ਼ਮਾਂ ਵੱਲੋਂ ਦਾਇਰ ਇਕ ਪਟੀਸ਼ਨ ਦੇ ਸਬੰਧ ‘ਚ ਉਸ ਨੂੰ ਸਜ਼ਾ ਸੁਣਾਈ ਗਈ ਹੈ।


ਦਰਅਸਲ, ਅਦਾਕਾਰਾ ਜਯਾ ਪ੍ਰਦਾ ਚੇਨਈ ‘ਚ ਇੱਕ ਥੀਏਟਰ ਚਲਾਉਂਦੀ ਸੀ, ਜਿਸ ਨੂੰ ਉਨ੍ਹਾਂ ਨੇ ਬਾਅਦ ‘ਚ ਬੰਦ ਕਰ ਦਿੱਤਾ ਸੀ। ਥੀਏਟਰ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਜਯਾ ਪ੍ਰਦਾ ਖ਼ਿਲਾਫ਼ ਆਵਾਜ਼ ਉਠਾਈ ਅਤੇ ਉਨ੍ਹਾਂ ‘ਤੇ ਤਨਖਾਹ ਅਤੇ ਈ. ਐੱਸ. ਆਈ ਦੇ ਪੈਸੇ ਨਾ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਦਾ ਦੋਸ਼ ਸੀ ਕਿ ਸਰਕਾਰੀ ਬੀਮਾ ਨਿਗਮ ਨੂੰ ਈ. ਐੱਸ. ਆਈ ਦੇ ਪੈਸੇ ਨਹੀਂ ਦਿੱਤੇ ਗਏ।


ਦਰਅਸਲ ਸਿਨੇਮਾ ਹਾਲ ਰਾਮ ਕੁਮਾਰ ਤੇ ਰਾਜਾ ਬਾਬੂ ਚਲਾਉਂਦੇ ਹਨ। ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਪ੍ਰਬੰਧਕ ਥੀਏਟਰ ਵਰਕਰਾਂ ਨੂੰ ਈਐੱਸਆਈ ਅਦਾ ਕਰਨ ‘ਚ ਅਸਫਲ ਰਹੇ ਅਤੇ ਉਨ੍ਹਾਂ ਨੇ ਅਦਾਲਤ ਦਾ ਰੁਖ਼ ਕੀਤਾ। ਬਾਅਦ ‘ਚ ਅਦਾਕਾਰਾ ਨੇ ਸਟਾਫ ਨੂੰ ਪੂਰੀ ਰਕਮ ਅਦਾ ਕਰਨ ਦਾ ਵਾਅਦਾ ਕੀਤਾ ਤੇ ਅਦਾਲਤ ਨੂੰ ਕੇਸ ਨੂੰ ਖਾਰਜ ਕਰਨ ਦੀ ਅਪੀਲ ਕੀਤੀ। ਹਾਲਾਂਕਿ ਲੇਬਰ ਗਵਰਨਮੈਂਟ ਇੰਸ਼ੋਰੈਂਸ ਕਾਰਪੋਰੇਸ਼ਨ ਦੇ ਵਕੀਲ ਨੇ ਉਨ੍ਹਾਂ ਦੀ ਅਪੀਲ ‘ਤੇ ਇਤਰਾਜ਼ ਕੀਤਾ, ਜਿਸ ਤੋਂ ਬਾਅਦ ਜਯਾ ਪ੍ਰਦਾ ਤੇ ਮਾਮਲੇ ਨਾਲ ਜੁੜੇ ਤਿੰਨ ਹੋਰਾਂ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ। ਇਸੇ ਤਰ੍ਹਾਂ 5-5 ਹਜ਼ਾਰ ਰੁਪਏ ਜੁਰਮਾਨਾ ਭਰਨ ਲਈ ਵੀ ਕਿਹਾ ਗਿਆ ਹੈ।

error: Content is protected !!