ਭਾਰਤੀ ਸਰਹੱਦ ਵਿਚ ਘੁਸਪੈਠ ਕਰਦੇ ਨੂੰ ਬੀਐਸਐਫ ਜਵਾਨਾਂ ਨੇ ਕੀਤਾ ਢੇਰ, ਇਹ ਸਾਮਾਨ ਹੋਇਆ ਬਰਾਮਦ

ਭਾਰਤੀ ਸਰਹੱਦ ਵਿਚ ਘੁਸਪੈਠ ਕਰਦੇ ਨੂੰ ਬੀਐਸਐਫ ਜਵਾਨਾਂ ਨੇ ਕੀਤਾ ਢੇਰ, ਇਹ ਸਾਮਾਨ ਹੋਇਆ ਬਰਾਮਦ


ਵੀਓਪੀ ਬਿਊਰੋ, ਦੀਨਾਨਗਰ – ਸਰਹੱਦੀ ਖੇਤਰ ਬਮਿਆਲ ਅਧੀਨ ਆਉਂਦੇ ਜ਼ੀਰੋ ਲਾਈਨ ‘ਤੇ ਸਥਿਤ ਪਿੰਡ ਸਕੋਲ ਵਿਖੇ ਦੇਰ ਰਾਤ ਭਾਰਤੀ ਸਰਹੱਦ ਵਿਚ ਘੁਸਪੈਠ ਕਰਦੇ ਨੌਜਵਾਨ ਨੂੰ ਬੀਐਸਐਫ ਦੇ ਜਵਾਨਾਂ ਨੇ ਢੇਰ ਕਰ ਦਿੱਤਾ।ਦੇਰ ਰਾਤ ਬੀ. ਐੱਸ. ਐੱਫ਼. ਦੀ ਸ਼ਹੀਦ ਕਮਲਜੀਤ ਸਿੰਘ ਦੇ ਨਾਮ ਦੀ ਪੋਸਟ ਨੇੜੇ ਘੁਸਪੈਠ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਮੌਕੇ ਘੂਸਪੈਠੀਏ ਕੋਲੋਂ 2 ਮੋਬਾਇਲ ਫੋਨ ਤੇ ਇਕ ਟਾਰਚ ਬਰਾਮਦ ਹੋਈ ਹੈ। ਲਾਸ਼ ਨੂੰ ਕਬਜ਼ੇ ‘ਚ ਲੈ ਪੂਰੇ ਇਲਾਕੇ ਅੰਦਰ ਵੱਖ-ਵੱਖ ਫੋਰਸਾਂ ਸਮੇਤ ਉੱਚ ਏਜੰਸੀਆਂ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।


ਭਰੋਸੇਯੋਗ ਸੂਤਰਾਂ ਮੁਤਾਬਕ ਇਸ ਘੁਸਪੈਠੀਆ ਜਿਸ ਦੀ ਉਮਰ ਕਰੀਬ 22 ਤੋਂ 23 ਸਾਲ ਦੱਸੀ ਜਾ ਰਹੀ ਹੈ, ਜਿਸ ਵੱਲੋਂ ਜ਼ੀਰੋ ਲਾਈਨ ‘ਤੇ ਕੰਡਿਆਲੀ ਤਾਰ ਨੇੜੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਬੀ. ਐੱਸ. ਐੱਫ਼. 121 ਬਟਾਲੀਅਨ ਦੇ ਜਵਾਨਾ ਵੱਲੋ ਤੁਰੰਤ ਹਰਕਤ ਵੇਖਦੇ ਹੋਏ ਫ਼ਾਇਰਿੰਗ ਕਰਕੇ ਮੌਕੇ ‘ਤੇ ਢੇਰ ਕਰ ਦਿੱਤਾ।

error: Content is protected !!