ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਗੁਰਗੇ 11 ਪਿਸਟਲਾਂ ਤੇ ਭਾਰੀ ਮਾਤਰਾ ‘ਚ ਕਾਰਤੂਸ ਸਣੇ ਗ੍ਰਿਫ਼ਤਾਰ

ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਗੁਰਗੇ 11 ਪਿਸਟਲਾਂ ਤੇ ਭਾਰੀ ਮਾਤਰਾ ‘ਚ ਕਾਰਤੂਸ ਸਣੇ ਗ੍ਰਿਫ਼ਤਾਰ

ਰੋਪੜ (ਵੀਓਪੀ ਬਿਊਰੋ) ਰੋਪੜ ਪੁਲਿਸ ਨੇ ਅੰਤਰਰਾਜੀ ਗੈਂਗ ਦੇ ਗੁਰਗਿਆ ਕੋਲੋ 11 ਪਿਸਟਲਾਂ ਤੇ ਕਾਰਤੂਸਾਂ ਦੀ ਖੇਪ ਬਰਾਮਦ ਕੀਤੀ ਹੈ। ਇਹ ਖੇਪ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਬਰਾਮਦ ਕਰ ਲਈ ਗਈ ਹੈ ਤੇ ਪਕੜੇ ਗਏ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗਰੁੱਪ ਦੇ ਦੱਸੇ ਜਾ ਰਹੇ ਹਨ।

ਰੋਪੜ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਜੱਗੂ ਭਗਵਾਨਪੁਰੀਆ ਗੈਂਗ ਨਾਲ ਸੰਬੰਧ ਰੱਖਣ ਵਾਲੇ ਮਲਕੀਤ ਸਿੰਘ ਉਰਫ ਬਿੱਲਾ ਵਾਸੀ ਖਰੜ ਨੂੰ ਪੰਜ ਦੇਸੀ ਪਿਸਤੋਲਾ ਤੇ ਜਿੰਦਾ ਕਾਰਤੂਸਾਂ ਸਮੇਤ ਮਾਰਚ ਮਹੀਨੇ ਵਿੱਚ ਪਕੜਿਆ ਗਿਆ ਸੀ ਜਿਸਦੀ ਤਫਤੀਸ ਤੋ ਬਾਅਦ ਏ ਸ਼੍ਰੇਣੀ ਦੇ ਗੈਂਗਸਟਰ ਬੂਟਾ ਖਾਨ ਉਰਫ ਬੱਗਾ ਵਾਸੀ ਮਲੇਰਕੋਟਲਾ ਨੂੰ ਨਾਮਜ਼ਦ ਕਰ ਹੁਸ਼ਿਆਰਪੁਰ ਜੇਲ ਤੋ ਪ੍ਰੋਡੇਕਸ਼ਨ ਵਰੰਟ ਤੇ ਲਿਆਂਦਾ ਗਿਆ ਤੇ ਇਸ ਤੋਂ ਪੁੱਛਗਿੱਛ ਕਰ ਕੇ ਇਸਦੇ ਬੈਕਵਰਡ ਲਿੰਕੇਜਜ ਨੂੰ ਟ੍ਰੈਕ ਕਰਦੇ ਹੋਏ ਤੇ ਇਸਦੀ ਨਿਸ਼ਾਨਦੇਹੀ ਤੇ ਪੁਲਿਸ ਟੀਮ ਮੱਧ ਪ੍ਰਦੇਸ਼ ਦੇ ਬਡਵਾਨੀ ਜਿਲੇ ਵਿੱਚ ਪੁੱਜੀ,ਜਿੱਥੇ ਦੇ ਜੰਗਲੀ ਇਲਾਕੇ ‘ਚੋਂ 32 ਬੋਰ ਦੀਆਂ 11 ਪਿਸਟਲਾਂ ਅਤੇ 37 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਜਦ ਕਿ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਦੀਪਕ ਵਾਸੀ ਮੱਧ ਪ੍ਰਦੇਸ਼ ਫਰਾਰ ਚੱਲ ਰਿਹਾ ਹੈ ਜਿਸਦੀ ਗਿਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਇੰਨਾਂ ਹਥਿਆਰਾ ਨਾਲ ਆਜ਼ਾਦੀ ਦਿਵਸ ਤੇ ਕਿਸੇ ਵੱਡੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਜਾ ਸਕਦਾ ਸੀ।

error: Content is protected !!