ਹੜ੍ਹ ਵਰਗੀ ਸਥਿਤੀ ਫਿਰ ਤੋਂ ਪੈਦਾ ਹੋਣ ਦਾ ਡਰ, ਇਸ ਜ਼ਿਲ੍ਹੇ ‘ਚ ਡੀ. ਸੀ. ਨੇ ਜਾਰੀ ਕਰ ਦਿੱਤੇ ਹੈਲਪਲਾਈਨ ਨੰਬਰ

ਹੜ੍ਹ ਵਰਗੀ ਸਥਿਤੀ ਫਿਰ ਤੋਂ ਪੈਦਾ ਹੋਣ ਦਾ ਡਰ, ਇਸ ਜ਼ਿਲ੍ਹੇ ‘ਚ ਡੀ. ਸੀ. ਨੇ ਜਾਰੀ ਕਰ ਦਿੱਤੇ ਹੈਲਪਲਾਈਨ ਨੰਬਰ

ਗੁਰਦਾਸਪੁਰ (ਵੀਓਪੀ ਬਿਊਰੋ) ਡੈਮ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦਰਿਆ ਬਿਆਸ ਦੇ ਕਿਨਾਰੇ ਦੀ ਵਸੋਂ ਨੂੰ ਅਗਾਹ ਕੀਤਾ ਹੈ ਕਿ ਉਹ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ।

ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਮੁਕੇਰੀਆਂ ਨੂੰ ਜੋੜਨ ਵਾਲੇ ਪੁੱਲ ‘ਤੇ ਅਹਿਤਿਆਤ ਦੇ ਤੌਰ ‘ਤੇ ਰੋਕਿਆ ਗਿਆ ਹੈ। ਡਿਪਟੀ ਕਮਿਸ਼ਨਰ ਵਲੋਂ ਹੈਲਪਲਾਈਨ ਨੰਬਰ ਜਾਰੀ 1800 180 1852 ‘ਤੇ ਮਦਦ ਲਈ ਕੀਤੀ ਜਾ ਸਕਦੀ ਹੈ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਤਾਬਿਕ ਫਿਲਹਾਲ 1 ਲੱਖ 42 ਹਜ਼ਾਰ ਕਿਉਸਿਕ ਪਾਣੀ ਬਿਆਸ ਦਰਿਆ ਵਿਚ ਚਲ ਰਿਹਾ ਹੈ, ਜੋ ਕਾਫੀ ਤੇਜ਼ ਹੈ ਪਰ ਘਬਰਾਉਣ ਦੀ ਲੋੜ ਨਹੀਂ ਪ੍ਰਸਾਸ਼ਨ ਹਰ ਤਰਾਂ ਨਾਲ ਤਿਆਰ ਹੈ।

ਪਿੰਡ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਚੇਚੀਆਂ ਛੋੜੀਆਂ, ਪੱਖੋਵਾਲ, ਖੈਹਿਰਾ, ਦਲੇਰਪੁਰ, ਪਾਦਾਨਾ, ਛੀਨਾ ਬੇਟ, ਨਡਾਲਾ, ਜਗਤਪੁਰ ਕਲਾਂ, ਖੋਹਲੀਆਂ ਤੇ ਖੈਰਨ ਦੇ ਪਿੰਡ ਵਾਸੀਆਂ ਨੂੰ ਤੁਰੰਤ ਸੁਰੱਖਿਅਤ/ਉੱਚੇ ਸਥਾਨਾਂ ‘ਤੇ ਜਾਣ ਲਈ ਕਹਿ ਦਿੱਤਾ ਗਿਆ ਹੈ।

error: Content is protected !!