Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
August
18
ਵਿਦਿਆਰਥੀਆਂ ਨੂੰ ਪੜ੍ਹੇ ਲਿਖੇ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕਰਨੀ ਅਧਿਆਪਕ ਨੂੰ ਪਈ ਮਹਿੰਗੀ, ਕੀਤਾ ਬਰਖਾਸਤ
Latest News
National
ਵਿਦਿਆਰਥੀਆਂ ਨੂੰ ਪੜ੍ਹੇ ਲਿਖੇ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕਰਨੀ ਅਧਿਆਪਕ ਨੂੰ ਪਈ ਮਹਿੰਗੀ, ਕੀਤਾ ਬਰਖਾਸਤ
August 18, 2023
Voice of Punjab
ਵਿਦਿਆਰਥੀਆਂ ਨੂੰ ਪੜ੍ਹੇ ਲਿਖੇ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕਰਨੀ ਅਧਿਆਪਕ ਨੂੰ ਪਈ ਮਹਿੰਗੀ, ਕੀਤਾ ਬਰਖਾਸਤ
ਵੀਓਪੀ ਬਿਊਰੋ, ਨਵੀਂ ਦਿੱਲੀ-ਕਲਾਸ ਵਿਚ ਵਿਦਿਆਰਥੀਆਂ ਨੂੰ ਪੜ੍ਹੇ-ਲਿਖੇ ਉਮੀਦਵਾਰ ਨੂੰ ਵੋਟ ਪਾਉਣ ਦੀ ਅਪੀਲ ਕਰਨੀ ਅਧਿਆਪਕ ਨੂੰ ਮਹਿੰਗੀ ਪੈ ਗਈ। ਅਧਿਆਪਕ ਕਰਨ ਸਾਂਗਵਾਨ ਨੂੰ ਅਨਅਕੈਡਮੀ ਨੇ ਬਰਖ਼ਾਸਤ ਕਰ ਦਿੱਤਾ। ਉਧਰ, ਅਧਿਆਪਕ ਪਲੇਟਫਾਰਮ ਚਲਾਉਣ ਵਾਲੀ ਫਰਮ ਐਡਟੈੱਕ ਦਾ ਕਹਿਣਾ ਹੈ ਕਿ ਕਲਾਸਰੂਮ ਨਿੱਜੀ ਵਿਚਾਰ ਸਾਂਝੇ ਕਰਨ ਦੀ ਕੋਈ ਥਾਂ ਨਹੀਂ ਹੈ। ਸਾਂਗਵਾਨ ਨੇ ਕਿਹਾ, “ਪਿਛਲੇ ਕੁਝ ਦਿਨਾਂ ਤੋਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਮੈਂ ਵਿਵਾਦਾਂ ’ਚ ਹਾਂ ਅਤੇ ਇਸ ਵਿਵਾਦ ਕਾਰਨ ਮੇਰੇ ਕਈ ਵਿਦਿਆਰਥੀਆਂ ਨੂੰ ਨਿਆਇਕ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਕਰਨ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੇ ਨਾਲ ਮੈਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।” ਵਿਵਾਦਿਤ ਵੀਡੀਓ ’ਚ ਸਾਂਗਵਾਨ ਵਿਦਿਆਰਥੀਆਂ ਨੂੰ ਅਗਲੀ ਵਾਰ ਪੜ੍ਹੇ-ਲਿਖੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ। ਸਾਂਗਵਾਨ ਨੇ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਹੈ ਅਤੇ ਐਲਾਨ ਕੀਤਾ ਕਿ ਉਹ 19 ਅਗਸਤ ਨੂੰ ਇਸ ਪੂਰੇ ਵਿਵਾਦ ਬਾਰੇ ਵਿਸਥਾਰਪੂਰਵਕ ਪੋਸਟ ਕਰਨਗੇ।
ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੁੱਛਿਆ- ‘ਕੀ ਪੜ੍ਹੇ-ਲਿਖੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਨਾ ਗੁਨਾਹ ਹੈ? ਜੇਕਰ ਕੋਈ ਅਨਪੜ੍ਹ ਹੈ ਤਾਂ ਮੈਂ ਨਿੱਜੀ ਤੌਰ ’ਤੇ ਉਸ ਦਾ ਸਤਿਕਾਰ ਕਰਦਾ ਹਾਂ ਪਰ ਲੋਕ ਨੁਮਾਇੰਦੇ ਅਨਪੜ੍ਹ ਨਹੀਂ ਹੋ ਸਕਦੇ। ਇਹ ਵਿਗਿਆਨ ਅਤੇ ਤਕਨਾਲੋਜੀ ਦਾ ਯੁੱਗ ਹੈ। ਅਨਪੜ੍ਹ ਲੋਕ ਨੁਮਾਇੰਦੇ ਕਦੇ ਵੀ 21ਵੀਂ ਸਦੀ ਦੇ ਆਧੁਨਿਕ ਭਾਰਤ ਦਾ ਨਿਰਮਾਣ ਨਹੀਂ ਕਰ ਸਕਦੇ।
Post navigation
ਇਕ ਏਟੀਐਮ ਨੂੰ ਕੱਟ ਕੇ ਕੱਢ ਲਏ 15 ਲੱਖ ਰੁਪਏ, ਦੂਜੇ ਨੂੰ ਕੱਟਣ ਲੱਗੇ ਤਾਂ ਪਹੁੰਚ ਗਈ ਪੁਲਿਸ, ਝਕਾਨੀ ਦੇ ਕੇ ਹੋਏ ਫ਼ੁਰਰ
ਏਸੀ ਲਾ ਬੇਫਿਕਰ ਹੋ ਕੇ ਸੁੱਤੇ ਪਰਿਵਾਰ ਨਾਲ ਵਰਤਿਆ ਭਾਣਾ, ਛੱਤ ਡਿਗਣ ਕਾਰਨ ਦਾਦੀ-ਪੋਤੇ ਦੀ ਹੋਈ ਦਰਦਨਾਕ ਮੌਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us