ਏਸੀ ਲਾ ਬੇਫਿਕਰ ਹੋ ਕੇ ਸੁੱਤੇ ਪਰਿਵਾਰ ਨਾਲ ਵਰਤਿਆ ਭਾਣਾ, ਛੱਤ ਡਿਗਣ ਕਾਰਨ ਦਾਦੀ-ਪੋਤੇ ਦੀ ਹੋਈ ਦਰਦਨਾਕ ਮੌਤ

ਏਸੀ ਲਾ ਬੇਫਿਕਰ ਹੋ ਕੇ ਸੁੱਤੇ ਪਰਿਵਾਰ ਨਾਲ ਵਰਤਿਆ ਭਾਣਾ, ਛੱਤ ਡਿਗਣ ਕਾਰਨ ਦਾਦੀ-ਪੋਤੇ ਦੀ ਹੋਈ ਦਰਦਨਾਕ ਮੌਤ


ਵੀਓਪੀ ਬਿਊਰੋ, ਫਾਜ਼ਿਲਕਾ-ਇਕ ਪਰਿਵਾਰ ਰਾਤ ਨੂੰ ਇਕ ਹੀ ਕਮਰੇ ਵਿਚ ਹੱਸਦਾ-ਹਸਾਉਂਦਾ ਸੁੱਤਾ ਤੇ ਸਵੇਰੇ ਕਰੀਬ ਇਕ ਵਜੇ ਕਮਰੇ ਦੀ ਛੱਤ ਡਿੱਗ ਗਈ। ਇਸ ਕਾਰਨ ਦੋ ਜੀਆਂ ਦੀ ਦਰਦਨਾਕ ਮੌਤ ਹੋ ਗਈ।
ਜ਼ਿਲ੍ਹਾ ਫਾਜ਼ਿਲਕਾ ਦੀ ਮੰਡੀ ਅਰਨੀਵਾਲਾ ਵਿਚ ਕਮਰੇ ਦੀ ਛੱਤ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ ਦਾਦੀ-ਪੋਤੇ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮਰਹੂਮ ਸੁਭਾਸ਼ ਮਹਿੰਦੀਰੱਤਾ ਡੇਅਰੀ ਵਾਲਾ ਦੇ ਪਰਿਵਾਰ ਦੇ ਚਾਰ ਜੀਅ ਇਕ ਕਮਰੇ ਵਿਚ ਹੀ ਸੁੱਤੇ ਪਏ ਸਨ। ਜਾਣਕਾਰੀ ਅਨੁਸਾਰ ਘਰ ਦਾ ਮਾਲਕ ਰਜਤ ਕੁਮਾਰ ਲਗਪਗ ਰਾਤ ਇਕ ਕੁ ਵਜੇ ਬਾਥਰੂਮ ਕਰਨ ਵਾਸਤੇ ਉੁੱਠੇ ਤਾਂ ਪਿਛੋਂ ਅਚਾਨਕ ਹੀ ਕਮਰੇ ਦੀ ਛੱਤ ਡਿੱਗ ਪਈ, ਜਿਸ ਦੇ ਮਲਬੇ ਹੇਠਾਂ ਆਉਣ ਨਾਲ ਉਸ ਦੀ ਮਾਂ ਅਤੇ ਪੰਜ ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ। ਉਸੇ ਕਮਰੇ ਵਿਚ ਹੀ ਰਜਤ ਦੀ ਪਤਨੀ ਵੀ ਉਨ੍ਹਾਂ ਨਾਲ ਉਸੇ ਹੀ ਏ. ਸੀ. ਵਾਲੇ ਕਮਰੇ ਵਿਚ ਸੁੱਤੀ ਹੋਏ ਸਨ। ਸੱਟਾਂ ਲੱਗਣ ਕਾਰਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।


ਰਜਤ ਦੇ ਚਾਚੇ ਦੇ ਮੁੰਡੇ ਵਿਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਆਂਢੀਆਂ ਨੇ ਫੋਨ ਕਰਕੇ ਸੱਦਿਆ ਗਿਆ ਸੀ ਕਿ ਕਮਰੇ ਦੀ ਛੱਤ ਡਿੱਗ ਗਈ ਹੈ ਅਤੇ ਪਰਿਵਾਰ ਨਾਲ ਆ ਭਾਨਾ ਵਰਤ ਗਿਆ ਹੈ। ਉਹ ਮੌਕੇ ‘ਤੇ ਹੀ ਆਪਣੀ ਤਾਈ ਅਤੇ ਭਤੀਜੇ ਨੂੰ ਫਾਜ਼ਿਲਕਾ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਚੈਕਅੱਪ ਕਰਕੇ ਦੋਵਾਂ ਨੂੰ ਮ੍ਰਿਤਕ ਕਰਾਰ ਦਿਤਾ। ਮੌਕੇ ‘ਤੇ ਸਥਾਨਕ ਪੁਲਸ ਪ੍ਰਸ਼ਾਸਨ ਵੱਲੋਂ ਪਹੁੰਚ ਕੇ ਮੁੱਢਲੀ ਕਾਰਵਾਈ ਵੀ ਕੀਤੀ ਜਾ ਰਹੀ ਹੈ।

error: Content is protected !!