ਬੇਅਦਬੀ ਤੇ ਬਹਿਬਲ ਕਾਂਡ ‘ਤੇ ਸੁਖਪਾਲ ਖਹਿਰਾ ਨੇ ਸੁਖਬੀਰ ਬਾਦਲ ਨੂੰ ਦਾਗ਼ੇ 10 ਸਵਾਲ, ਬਹਿਸ ਦੀ ਦਿੱਤੀ ਚੁਣੌਤੀ

ਬੇਅਦਬੀ ਤੇ ਬਹਿਬਲ ਕਾਂਡ ‘ਤੇ ਸੁਖਪਾਲ ਖਹਿਰਾ ਨੇ ਸੁਖਬੀਰ ਬਾਦਲ ਨੂੰ ਦਾਗੇ 10 ਸਵਾਲ, ਬਹਿਸ ਦੀ ਦਿੱਤੀ ਚੁਣੌਤੀ

ਚੰਡੀਗੜ੍ਹ (ਵੀਓਪੀ ਬਿਊਰੋ) – ਬੇਅਦਬੀ ਮਾਮਲੇ ਨੂੰ ਲੈ ਕੇ ਪੰਜਾਬ ਵਿਚ ਸਿਆਸਤ ਭਖ਼ੀ ਹੋਈ ਹੈ। ਪੰਜਾਬ ਕਾਂਗਰਸ ਵਿਚ ਤਾਂ ਲਗਾਤਾਰ ਫੁੱਟ ਵਧਦੀ ਜਾ ਰਹੀ ਹੈ। ਹੁਣ ਵਿਰੋਧੀ ਧਿਰ ਦੇ ਨੇਤਾ ਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੁਖਬੀਰ ਬਾਦਲ ਨੂੰ ਸਿੱਧੀ ਚੁਣੌੌਤੀ ਦਿੱਤੀ ਹੈ। ਖਹਿਰਾ ਨੇ ਸੁਖਬੀਰ ਬਾਦਲ ਨੂੰ ਬੇਅਦਬੀ ਮਾਲੇ ਉਪਰ ਜਨਤਕ ਬਹਿਸ ਕਰਨ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਬਾਦਲ ਬਹਿਬਲ ਗੋਲੀਕਾਂਡ ਤੇ ਬੇਅਦਬੀ ਮਾਮਲੇ ਦੇ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹਨ।

ਖਹਿਰਾ ਨੇ ਕਿਹਾ ਕਿ ਉਹ ਸੁਖਬੀਰ ਬਾਦਲ ਨੂੰ ਚੁਣੌਤੀ ਦਿੰਦੇ ਹਨ ਕਿ ਹੇਠ ਦੱਸੇ ਸਵਾਲਾਂ ਸਬੰਧੀ ਖੁੱਲ੍ਹੀ ਬਹਿਸ ਕਰਨ ਵਾਸਤੇ ਆਪਣੀ ਮਰਜ਼ੀ ਦਾ ਸਮਾਂ ਅਤੇ ਸਥਾਨ ਚੁਣ ਲਵੇ ਕਿਉਂਕਿ ਨਾ ਸਿਰਫ ਉਹ ਬਲਕਿ ਸਾਰੇ ਗੁਰੂ ਨਾਨਕ ਨਾਮ ਲੇਵਾ ਉਸ ਨੂੰ ਬੇਅਦਬੀ ਦੇ ਕਾਰਿਆਂ ਅਤੇ ਬਹਿਬਲ ਕਲਾਂ ਵਿਖੇ ਦੋ ਸਿੱਖਾਂ ਦੇ ਕਤਲ ਦਾ ਜ਼ਿੰਮੇਵਾਰ ਮੰਨਦੇ ਹਨ। ਖਹਿਰਾ ਨੇ ਕਿਹਾ ਕਿ ਬਾਦਲ ਮਨੁੱਖੀ ਅਦਾਲਤਾਂ ਨੂੰ ਤਾਂ ਗੁੰਮਰਾਹ ਕਰ ਸਕਦੇ ਹਨ ਪਰੰਤੂ ਵਾਹਿਗੁਰੂ ਦੀ ਅਦਾਲਤ ਵਿੱਚ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ।

10 ਸਵਾਲ –
1. ਸੁੰਹ ਖਾ ਕੇ ਦੱਸ ਸਕਦੇ ਹੋ ਕਿ ਚੋਣਾਂ ਤੋਂ ਪਹਿਲਾਂ ਜਨਵਰੀ 2012 ਵਿੱਚ ਬਠਿੰਡਾ ਅਦਾਲਤ ਤੋਂ ਬੇਅਦਬੀ ਮਾਮਲਾ ਵਾਪਿਸ ਕਿਉਂ ਲਿਆ?
2. ਅਕਾਲ ਤਖਤ ਸਾਹਿਬ ਤੇ ਸੁੰਹ ਖਾ ਕੇ ਦੱਸੋ ਕਿ ਕੀ ਤੁਸੀਂ 16 ਸਿਤੰਬਰ 2015 ਨੂੰ ਜਥੇਦਾਰ ਸਾਹਿਬਾਨ ਨੂੰ ਮੁੱਖ ਮੰਤਰੀ ਰਿਹਾਇਸ਼ ਤੇ ਤਲਬ ਕੀਤਾ ਸੀ? ਇਸ ਸਬੰਧੀ ਯੂਟਿਊਬ ਉੱਪਰ ਜਥੇਦਾਰ ਗੁਰਮੁੱਖ ਸਿੰਘ ਦੀ ਵੀਡੀਉ ਹੈ।
3. ਦੱਸੋ ਕਿ ਜਥੇਦਾਰਾਂ ਨੂੰ ਮੁਆਫੀ ਦਿੱਤੇ ਜਾਣ ਲਈ ਤਲਬ ਕੀਤਾ ਸੀ ਤਾਂ ਕਿ ਐਮ.ਐਸ.ਜੀ(ਸ਼ੰਘ) ਫਿਲਮ ਰਿਲੀਜ਼ ਹੋ ਸਕੇ?
4. ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ ਅਤੇ ਬੇਅਦਬੀ ਦੀ ਲੜੀ ਉਪਰੰਤ ਤੁਸੀਂ ਗ੍ਰਹਿ ਮੰਤਰੀ ਵਜੋਂ ਕੀ ਕੀਤਾ ਜਦਕਿ ਡੇਰਾ ਪ੍ਰੇਮੀਆਂ ਨੇ ਸਤੰਬਰ 2015 ਨੂੰ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੋਸਟਰ ਲਗਾ ਕੇ ਚਿਤਾਵਨੀ ਦਿੱਤੀ ਸੀ?
5. ਕਿਸੇ ਵੀ ਡੇਰਾ ਪ੍ਰੇਮੀ ਕੋਲੋਂ ਪੁੱਛ ਗਿੱਛ ਕਿਉਂ ਨਹੀਂ ਕੀਤੀ ਜਦਕਿ ਤੁਸੀਂ ਚੰਗੀ ਤਰ੍ਹਾਂ ਪੋਸਟਰਾਂ ਅਤੇ ਬੇਅਦਬੀ ਮਾਮਲਿਆਂ ਵਿੱਚ ਉਹਨਾਂ ਦੀ ਭੂਮਿਕਾ ਸਬੰਧੀ ਜਾਣਦੇ ਸੀ?
6. ਬੇਅਦਬੀ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦੇਣ ਲਈ ਤੁਹਾਡੀ ਸਰਕਾਰ ਨੇ ਲਗਭਗ 2 ਸਾਲਾਂ ਵਿੱਚ ਕੀ ਕੀਤਾ?
7. ਤੁਹਾਡੀ ਸਰਕਾਰ ਦੇ ਲਗਭਗ 2 ਸਾਲ ਦੇ ਕਾਰਜਕਾਲ ਦੋਰਾਨ 14 ਅਕਤੂਬਰ 2015 ਨੂੰ ਬਹਿਬਲ ਵਿਖੇ ਮਾਰੇ ਗਏ ਦੋ ਸਿੱਖਾਂ ਦੀ ਐਫ.ਆਈ.ਆਰ ਵਿੱਚ ਕਿਸੇ ਪੁਲਿਸ ਅਫਸਰ ਦਾ ਨਾਮ ਕਿਉਂ ਨਹੀਂ ਸੀ?
8. ਕੀ ਮੁੱਖ ਮੰਤਰੀ ਬਾਦਲ ਨੇ 14 ਅਕਤੂਬਰ 2015 ਨੂੰ ਸਵੇਰ ਦੇ 2 ਵਜੇ ਡੀ.ਜੀ.ਪੀ ਸੈਣੀ ਨੂੰ ਫੋਨ ਕੀਤਾ ਸੀ ਅਤੇ ਡੀ.ਜੀ.ਪੀ ਨੇ 10 ਮਿੰਟਾਂ ਵਿੱਚ ਕੋਟਕਪੂਰਾ ਖਾਲੀ ਕਰਵਾਉਣ ਦਾ ਵਾਅਦਾ ਕੀਤਾ ਸੀ ਜਿਸ ਕਾਰਨ ਗੋਲੀ ਚੱਲੀ?
9. ਕੋਟਕਪੂਰਾ ਧਰਨਾ ਚੁਕਾਏ ਜਾਣ ਦੋਰਾਨ ਅਜੀਤ ਸਿੰਘ ਉੱਪਰ ਗੋਲੀ ਚਲਾਉਣ ਵਾਲੇ ਪੁਲਿਸ ਅਫਸਰਾਂ ਖਿਲਾਫ 307 ਦਾ ਮੁਕੱਦਮਾ ਕਿਉਂ ਨਹੀਂ ਦਰਜ਼ ਕੀਤਾ ਗਿਆ?
10. 14 ਅਕਤੂਬਰ 2015 ਨੂੰ ਜਬਰਦਸਤੀ ਕੋਟਕਪੂਰਾ ਧਰਨਾ ਚੁਕਾਏ ਜਾਣ ਦੋਰਾਨ ਪੁਲਿਸ ਫਾਇਰਿੰਗ ਅਤੇ ਅੱਤਿਆਚਾਰ ਦੀ ਸੀ.ਸੀ.ਟੀ.ਵੀ ਫੁਟੇਜ ਤੁਸੀਂ ਕਿਉਂ ਲੁਕੋਈ? ਜੋ ਕਿ ਬਾਅਦ ਵਿੱਚ ਜਸਟਿਸ ਰਣਜੀਤ ਸਿੰਘ ਕਮੀਸ਼ਨ ਦੁਆਰਾ ਰਿਕਾਰਡ ਵਿੱਚ ਲਿਆਂਦੀ ਗਈ।

error: Content is protected !!