ਜਲੰਧਰ ਸਪਾ ਗੈਂਗਰੇਪ ਮਾਮਲੇ ਵਿੱਚ ਪੁਲਿਸ ਨੇ ਮੁੱਖ ਦੋਸ਼ੀ ਨੂੰ ਕੀਤਾ ਗਿਰਫਤਾਰ, ਪ੍ਰੈਸ ਨੋਟ ਕੀਤਾ ਜਾਰੀ

ਜਲੰਧਰ ਸਪਾ ਗੈਂਗਰੇਪ ਮਾਮਲੇ ਵਿੱਚ ਪੁਲਿਸ ਨੇ ਮੁੱਖ ਦੋਸ਼ੀ ਨੂੰ ਕੀਤਾ ਗਿਰਫਤਾਰ, ਪ੍ਰੈਸ ਨੋਟ ਕੀਤਾ ਜਾਰੀ

ਪ੍ਰੈੱਸ ਨੋਟ

ਗੈਂਗਰੇਪ ਦੇ ਮੁਕੱਦਮੇ ਵਿੱਚ ਲੋੜੀਂਦੇ ਦੋਸ਼ੀਆਂ ਵਿੱਚੋਂ 02 ਦੋਸ਼ੀ ਕਾਬੂ

ਮਾਨਯੋਗ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ IPS, ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਪਿਛਲੇ ਦਿਨੀ ਕਲਾਊਡ ਸਪਾ ਮਾਡਲ ਟਾਊਨ ਜਲੰਧਰ ਵਿਖੇ ਹੋਈ ਗੈਂਗਰੇਪ ਦੀ ਘਟਨਾ ਸਬੰਧੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ। ਜੋ ਅੱਜ ਉਕਤ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਸ ਕੇਸ ਨਾਲ ਸਬੰਧਤ ਕਿੰਗਪਿਨ ਜੋਤੀ ਪਤਨੀ ਲੇਟ ਰਾਜੀਵ ਕੁਮਾਰ ਪੁੱਤਰੀ ਰਾਜ ਕੁਮਾਰ ਵਾਸੀ B-34-10781 ਨਿਊ ਪਟੇਲ ਨਗਰ, ਵੱਡੀ ਹੈਬੋਵਾਲ ਲੁਧਿਆਣਾ ਨੂੰ ਮਿਤੀ 20.05.2021 ਨੂੰ ਨੇੜੇ ਬੱਸ ਸਟੈਂਡ ਜਲੰਧਰ ਤੋਂ ਹਸਬ ਜਾਬਤਾ ਗ੍ਰਿਫ਼ਤਾਰ ਕੀਤਾ ਗਿਆ। ਜੋ ਇਸ ਘਟਨਾ ਨਾਲ ਸਬੰਧਤ ਦੋਸ਼ੀ ਸੋਹਿਤ ਸ਼ਰਮਾ ਪੁੱਤਰ ਲੇਟ ਜਵਾਹਰ ਲਾਲ ਸ਼ਰਮਾ ਵਾਸੀ 173-ਏ ਸ਼ਹੀਦ ਭਗਤ ਸਿੰਘ ਨਗਰ ਜਲੰਧਰ ਨੂੰ ਪਹਿਲਾਂ ਹੀ ਮਿਤੀ 13.05.2021 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ। ਜੋ ਮਾਨਯੋਗ ਕਮਿਸ਼ਨਰ ਪੁਲਿਸ ਜੀ ਨੇ ਦੱਸਿਆ ਕਿ ਉਕਤ ਮੁਕੱਦਮਾ ਦੀ ਮੇਨ ਦੋਸ਼ਣ ਜੋਤੀ ਖਿਲਾਫ ਪਹਿਲਾਂ ਵੀ NDPS Act ਅਧੀਨ 02 ਮੁਕੱਦਮੇ ਦਰਜ ਰਜਿਸਟਰ ਹਨ। ਉਕਤ ਮੁਲਜ਼ਮ ਨੇ ਮੁਕੱਦਮਾ ਦੀ ਪੁੱਛਗਿੱਛ ਦੌਰਾਨ ਇਹ ਮੰਨਿਆ ਕਿ ਉਸਨੇ ਪੀੜਤ ਲੜਕੀ ਮਨਜੋਤ ਕੌਰ ਨੂੰ ਲੁਧਿਆਣਾ ਤੋਂ ਆਪਣੇ ਨਾਲ ਕਾਰ ਵਿੱਚ ਬਿਠਾ ਕੇ ਕਲਾਊਡ ਸਪਾ ਮਾਡਲ ਟਾਊਨ ਜਲੰਧਰ ਵਿਖੇ ਲਿਆਈ ਸੀ। ਜੋ ਉਸੇ ਹੀ ਸਪਾ ਸੈਂਟਰ ਵਿੱਚ ਚਾਰੇ ਦੋਸ਼ੀਆਂ ਨੇ ਉਕਤ ਘਿਨਾਉਣੇ ਕਾਰੇ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਨੇ ਆਪਣੀ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਉਹ ਲੁਧਿਆਣਾ ਜੇਲ ਵਿੱਚ ਵੀ ਰਹੀ ਹੈ। ਜੋ ਉਕਤ ਮੁਲਜ਼ਮ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

ਮੁਕੱਦਮਾ ਨੰਬਰ 93 ਮਿਤੀ 12.05.2021 ਅ/ਧ 376-DA/328/120-B IPC, 6 POCSO ACT 2012 ਥਾਣਾ ਡਵੀਜ਼ਨ ਨੰਬਰ 6 ਜਲੰਧਰ ਦਰਜ ਰਜਿਸਟਰ ਕੀਤਾ ਗਿਆ ਸੀ।

ਗ੍ਰਿਫਤਾਰ ਦੋਸ਼ੀਆਂ ਦਾ ਨਾਮ ਤੇ ਪਤਾ:

  1. ਸੋਹਿਤ ਸ਼ਰਮਾ ਪੁੱਤਰ ਲੇਟ ਜਵਾਹਰ ਲਾਲ ਸ਼ਰਮਾ ਵਾਸੀ 173-ਏ ਸ਼ਹੀਦ ਭਗਤ ਸਿੰਘ ਨਗਰ ਜਲੰਧਰ (ਉਮਰ ਕੀਬ 29 ਸਾਲ, ਜੋ ਮੰਡੀ ਵੈੱਟਨਗੰਜ ਜਲੰਧਰ ਵਿੱਚ ਦਾਲਾਂ ਦੀ ਸੋਲ-ਪ੍ਰਚੇਜ਼ ਦਾ ਕੰਮ ਕਰਦਾ ਸੀ)

  1. ਜੋਤੀ ਪਤਨੀ ਲੇਟ ਰਾਜੀਵ ਕੁਮਾਰ ਪੁੱਤਰੀ ਰਾਜ ਕੁਮਾਰ ਵਾਸੀ B-34-10781 ਨਿਊ ਪਟੇਲ ਨਗਰ, ਵੱਡੀ ਹੈਬੋਵਾਲ ਲੁਧਿਆਣਾ (ਉਮਰ ਕੀਬ 30 ਸਾਲ, ਜੋ ਸੈਲੂਨ ਦਾ ਕੰਮ ਕਰਦੀ ਸੀ ਅਤੇ ਹੁਣ Export Ltd. ਕੰਪਨੀ ਵਿੱਚ ਕੰਮ ਕਰਦੀ ਹੈ)

ਬਾਮਦਗੀ :- ਕਾਰ ਨੰਬਰੀ PB10-FV-5102 ਮਾਰਕਾ ਸੁਲੈਰੀਓ

ਗ੍ਰਿਫ਼ਤਾਰੀ ਮਿਤੀ :- 1. ਸੋਹਿਤ ਸ਼ਰਮਾ ਗ੍ਰਿ:= 13.05.2021, 2. ਜੋਤੀ ਗਿ =20.05.2021

ਦੋਸ਼ੀ ਜੋ ਗ੍ਰਿਫਤਾਰ ਕਰਨੇ ਬਾਕੀ ਹਨ:

  1. ਅਸ਼ੀਸ਼ ਬਹਿਲ ਉਰਫ ਦੀਪਕ ਬਹਿਲ ਪੁੱਤਰ ਅਸ਼ੋਕ ਕੁਮਾਰ ਬਹਿਲ ਵਾਸੀ ਮਕਾਨ ਨੰਬਰ 31, ਗਲੀ ਨੰਬਰ 2

ਭਵਾਨੀ ਨਗਰ ਅੰਮ੍ਰਿਤਸਰ

  1. ਅਰਸ਼ਦ ਖਾਨ ਪੁੱਤਰ ਨਸੀਮ ਖਾਨ ਵਾਸੀ ਫਲੈਟ ਨੰਬਰ 26-ਡੀ, ਸਿਲਵਰ ਹਾਈਟਸ ਵਡਾਲਾ ਚੌਂਕ ਜਲੰਧਰ 3. ਇੰਦਰ ਉਰਫ ਬੰਟੀ ਪੁੱਤਰ ਬਲਜੀਤ ਰਾਮ ਵਾਸੀ ਪਿੰਡ ਸੇਲਕੀਆਣਾ ਥਾਣਾ ਫਿਲੌਰ ਜਿਲਾ ਜਲੰਧਰ

error: Content is protected !!