Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
September
2
ਪਤਨੀ ਨੇ ਦਿੱਤਾ ਤਲਾਕ ਤਾਂ ਖੇਤਾਂ ਵਿਚ ਜਾ ਕੇ ਖੁਦ ਨੂੰ ਲਾ ਲਈ ਅੱਗ, 85 ਫ਼ੀਸਦੀ ਸੜਿਆ
Latest News
Punjab
ਪਤਨੀ ਨੇ ਦਿੱਤਾ ਤਲਾਕ ਤਾਂ ਖੇਤਾਂ ਵਿਚ ਜਾ ਕੇ ਖੁਦ ਨੂੰ ਲਾ ਲਈ ਅੱਗ, 85 ਫ਼ੀਸਦੀ ਸੜਿਆ
September 2, 2023
Voice of Punjab
ਪਤਨੀ ਨੇ ਦਿੱਤਾ ਤਲਾਕ ਤਾਂ ਖੇਤਾਂ ਵਿਚ ਜਾ ਕੇ ਖੁਦ ਨੂੰ ਲਾ ਲਈ ਅੱਗ, 85 ਫ਼ੀਸਦੀ ਸੜਿਆ
ਵੀਓਪੀ ਬਿਊਰੋ, ਕਪੂਰਥਲਾ-ਕਪੂਰਥਲਾ ਵਿਖੇ ਪਤਨੀ ਵੱਲੋਂ ਤਲਾਕ ਦੇਣ ਮਗਰੋਂ ਦੁਖੀ ਪਤੀ ਨੇ ਖ਼ੁਦ ਨੂੰ ਅੱਗ ਲਗਾ ਲਾ ਲਈ। ਜਿਸ ਕਾਰਨ ਉਹ 85 ਫ਼ੀਸਦੀ ਸੜ ਗਿਆ ਹੈ। ਸ਼ੁੱਕਰਵਾਰ ਦੇਰ ਸ਼ਾਮ 35 ਸਾਲਾ ਵਿਅਕਤੀ ਨੇ ਘਰ ਦੇ ਨੇੜੇ ਖੇਤਾਂ ‘ਚ ਖ਼ੁਦ ਨੂੰ ਅੱਗ ਲਗਾ ਲਈ। ਜਦੋਂ ਦੋਸਤ ਨੇ ਉਸ ਨੂੰ ਵੇਖਿਆ ਤਾਂ ਰੌਲਾ ਪਾਇਆ। ਇਕੱਠੇ ਹੋਏ ਇਲਾਕਾ ਨਿਵਾਸੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬਹੁਤ ਜ਼ਿਆਦਾ ਹੋਣ ਕਾਰਨ ਇਹ ਕੋਸ਼ਿਸ਼ ਅਸਫ਼ਲ ਰਹੀ। ਨੌਜਵਾਨ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਨਾਮਦੇਵ ਕਲੋਨੀ ਵਜੋਂ ਹੋਈ ਹੈ।
ਇਸ ਦੌਰਾਨ ਕਿਸੇ ਨੇ 108 ਐਂਬੂਲੈਂਸ ਨੂੰ ਫੋਨ ਕਰਕੇ ਹਾਦਸੇ ਵਾਲੀ ਥਾਂ ‘ਤੇ ਬੁਲਾਇਆ ਅਤੇ ਝੁਲਸੇ ਵਿਅਕਤੀ ਨੂੰ ਸਿਵਲ ਹਸਪਤਾਲ ਪਹੁੰਚਾਇਆ। ਡਿਊਟੀ ਡਾਕਟਰ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਉਸ ਨੂੰ ਭਰਤੀ ਕਰਵਾਉਣ ਵਾਲੇ ਦੋਸਤ ਅਜੇ ਕੁਮਾਰ ਨੇ ਦੱਸਿਆ ਕਿ ਇੰਦਰਜੀਤ ਸਿੰਘ ਦਾ ਵਿਆਹ ਛੋਟੇ ਰਈਆ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ ਹੈ ਅਤੇ ਉਸ ਦੇ 3 ਬੱਚੇ ਹਨ। ਉਸ ਦਾ ਸ਼ੁੱਕਰਵਾਰ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ। ਰਈਆ ਤੋਂ ਘਰ ਪਰਤਣ ਤੋਂ ਬਾਅਦ ਉਸ ਨੇ ਸਾਹਮਣੇ ਖੇਤਾਂ ‘ਚ ਜਾ ਕੇ ਖ਼ੁਦ ਨੂੰ ਅੱਗ ਲਗਾ ਲਈ।
Post navigation
11 ਸਾਲਾ ਪੋਤੀ ਲਈ ਹੈਵਾਨ ਬਣਿਆ ਦਾਦਾ, ਕਰਦਾ ਰਿਹਾ ਜਬਰ ਜਨਾਹ, ਲੰਬੇ ਸਮੇਂ ਬਾਅਦ ਖੁੱਲ੍ਹਿਆ ਭੇਤ, ਗ੍ਰਿਫ਼ਤਾਰ
ਅਜਬ-ਗਜਬ… ਚੋਰ ਨੂੰ ਫੜ ਕੇ ਕੀਤਾ ਸਵਾਗਤ, ਗਲ ‘ਚ ਹਾਰ ਪਾ ਕੇ ਮਾਰੀਆਂ ਤਾੜੀਆਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us