ਗਰਭਵਤੀ ਨੂੰਹ ਨਾਲ ਬਲਾਤਕਾਰ ਕਰ ਫਰਾਰ ਹੋਇਆ ਸਹੁਰਾ, ਪਤੀ ਬੋਲਿਆ- ਹੁਣ ਤੂੰ ਮੇਰੇ ਪਿਤਾ ਦੀ ਹੋਈ

ਗਰਭਵਤੀ ਨੂੰਹ ਨਾਲ ਬਲਾਤਕਾਰ ਕਰ ਫਰਾਰ ਹੋਇਆ ਸਹੁਰਾ, ਪਤੀ ਬੋਲਿਆ- ਹੁਣ ਤੂੰ ਮੇਰੇ ਪਿਤਾ ਦੀ ਹੋਈ


ਵੀਓਪੀ ਬਿਊਰੋ, ਨੈਸ਼ਨਲ-ਉੱਤਰ ਪ੍ਰਦੇਸ਼ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਮੁੜ ਰਿਸ਼ਤੇ ਤਾਰ-ਤਾਰ ਹੋ ਗਏ। ਇਥੇ ਦੇ ਮੁਜ਼ੱਫਰਨਗਰ ਵਿੱਚ ਇੱਕ ਸਹੁਰੇ ਨੇ ਗਰਭਵਤੀ ਨੂੰਹ ਨਾਲ ਬਲਾਤਕਾਰ ਕੀਤਾ ਅਤੇ ਬਾਅਦ ‘ਚ ਉਸ ਨੂੰ ਚੁੱਪ ਰਹਿਣ ਦੀ ਧਮਕੀ ਵੀ ਦਿੱਤੀ।

ਦੱਸ ਦਈਏ ਕਿ ਪੀੜਤਾ ਦਾ ਵਿਆਹ ਅਗਸਤ 2022 ਵਿੱਚ ਹੋਇਆ ਸੀ। ਪੀੜਤਾ ਦਾ ਦੋਸ਼ ਹੈ ਕਿ ਉਸ ਦਾ ਸਹੁਰਾ ਵਿਆਹ ਤੋਂ ਬਾਅਦ ਤੋਂ ਹੀ ਉਸ ‘ਤੇ ਬੁਰੀ ਨਜ਼ਰ ਰੱਖਦਾ ਸੀ ਅਤੇ 5 ਜੁਲਾਈ ਨੂੰ ਮੌਕਾ ਵੇਖ ਕੇ ਉਸ ਨਾਲ ਜਬਰ-ਜ਼ਨਾਹ ਕਰ ਕੇ ਭੱਜ ਗਿਆ। ਜਦੋਂ ਪੀੜਤ ਨੂੰਹ ਨੇ ਇਸ ਬਾਰੇ ਆਪਣੇ ਪਤੀ ਨੂੰ ਦੱਸਿਆ ਤਾਂ ਪਤੀ ਨੇ ਕਿਹਾ ਕਿ ਹੁਣ ਮੈਂ ਤੈਨੂੰ ਆਪਣੇ ਨਾਲ ਨਹੀਂ ਰੱਖ ਸਕਦਾ ਕਿਉਂਕਿ ਹੁਣ ਤੂੰ ਮੇਰੇ ਪਿਤਾ ਦੀ ਪਤਨੀ ਬਣ ਗਈ ਹੈ। ਘਟਨਾ ਤੋਂ ਬਾਅਦ ਪੀੜਤਾ ਆਪਣੇ ਨਾਨਕੇ ਘਰ ਚਲੀ ਗਈ। ਪੀੜਤਾ ਨੇ 5 ਸਤੰਬਰ ਨੂੰ ਐਫਆਈਆਰ ਦਰਜ ਕਰਵਾਈ ਸੀ।

error: Content is protected !!