ਮਿਹਨਤ ਮਜ਼ਦੂਰੀ ਕਰਦੇ ਪਰਿਵਾਰ ਉਤੇ ਟੁੱਟਿਆ ਦੁੱਖਾਂ ਦਾ ਪਹਾੜ, ਪੇਟ ਦਰਦ ਕਾਰਨ ਤੜਫਨ ਲੱਗੇ ਦੋਵੇਂ ਮਾਸੂਮ ਪੁੱਤ, ਇਲਾਜ ਦੌਰਾਨ ਤੋੜਿਆ ਦਮ

ਮਿਹਨਤ ਮਜ਼ਦੂਰੀ ਕਰਦੇ ਪਰਿਵਾਰ ਉਤੇ ਟੁੱਟਿਆ ਦੁੱਖਾਂ ਦਾ ਪਹਾੜ, ਪੇਟ ਦਰਦ ਕਾਰਨ ਤੜਫਨ ਲੱਗੇ ਦੋਵੇਂ ਮਾਸੂਮ ਪੁੱਤ, ਇਲਾਜ ਦੌਰਾਨ ਤੋੜਿਆ ਦਮ


ਵੀਓਪੀ ਬਿਊਰੋ, ਤਰਨਤਾਰਨ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਮੁੰਡਾ ਤੋਂ ਬੇਹੱਦ ਦਰਦਨਾਕ ਖਬਰ ਸਾਹਮਣੇ ਆਈ ਹੈ। ਪਿੰਡ ਦੇ ਨਿਵਾਸੀ 2 ਛੋਟੇ ਸਕੇ ਭਰਾਵਾਂ ਦੀ ਅਚਾਨਕ ਮੌਤ ਹੋ ਗਈ ਹੈ। ਇਸ ਕਾਰਨ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਦੋਵਾਂ ਦੀ ਅਚਾਨਕ ਹੋਈ ਮੌਤ ਦੇ ਕਾਰਨਾਂ ਦਾ ਫਿਲਹਾਲ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।


ਜਾਣਕਾਰੀ ਅਨੁਸਾਰ ਗੁਰਦਿੱਤਾ ਸਿੰਘ (8) ਸਾਲ ਅਤੇ ਪ੍ਰਿੰਸਪਾਲ ਸਿੰਘ (10) ਪੁੱਤਰਾਨ ਬਿੱਕਰ ਸਿੰਘ ਵਾਸੀ ਮੁੰਡਾ ਪਿੰਡ ਖਿੜਣ ਤੋਂ ਪਹਿਲਾਂ ਹੀ ਮੁਰਜਾ ਗਏ। ਮਿਹਨਤ ਮਜ਼ਦੂਰੀ ਕਰਨ ਵਾਲੇ ਪਿਤਾ ਬਿੱਕਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਦੋਵੇਂ ਪੁੱਤ ਪੇਟ ਵਿਚ ਦਰਦ ਹੋਣ ਦੀ ਸ਼ਿਕਾਇਤ ਕਰਨ ਲੱਗ ਪਏ। ਜਿਨ੍ਹਾਂ ਨੂੰ ਪੇਟ ਦਰਦ ਦੀ ਗੋਲੀ ਦਿੱਤੀ ਗਈ।

ਇਸ ਦੌਰਾਨ ਜਦੋਂ ਦੋਵੇਂ ਦਰਦ ਨਾਲ ਜ਼ਿਆਦਾ ਤੜਫਨ ਲੱਗੇ ਤਾਂ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਪਿੰਡ ਵਿਖੇ ਇਲਾਜ ਲਈ ਲਿਜਾਇਆ ਗਿਆ। ਜਿਥੋਂ ਉਨ੍ਹਾਂ ਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਸੋਮਵਾਰ ਸਵੇਰੇ ਦੋਵਾਂ ਦੀ ਮੌਤ ਹੋ ਗਈ। ਡਾਕਟਰਾਂ ਵੱਲੋਂ ਮ੍ਰਿਤਕਾ ਦੇ ਪੋਸਟਮਾਰਟਮ ਕਰਨ ਉਪਰੰਤ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ। ਦੋ ਪੁੱਤਾਂ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।

error: Content is protected !!