ਤਲਵਾਰਾਂ ਨਾਲ ਵੱਢ ਟੁੱਕ ਕਰ ਕੇ ਕ ਤ ਲ ਕਰ’ਤਾ ਕਬੱਡੀ ਖਿਡਾਰੀ, ਘਰ ਦੇ ਬਾਹਰ ਸੁੱਟ ਕਿਹਾ, ‘ਆ ਚੱਕ ਲੋ ਆਪਣਾ ਸ਼ੇਰ ਪੁੱਤ, ਇਸ ਦਾ ਕੰਮ ਕੱਢ ਦਿੱਤਾ’

ਤਲਵਾਰਾਂ ਨਾਲ ਵੱਢ ਟੁੱਕ ਕਰ ਕੇ ਕ ਤ ਲ ਕਰ’ਤਾ ਕਬੱਡੀ ਖਿਡਾਰੀ, ਘਰ ਦੇ ਬਾਹਰ ਸੁੱਟ ਕਿਹਾ, ‘ਆ ਚੱਕ ਲੋ ਆਪਣਾ ਸ਼ੇਰ ਪੁੱਤ, ਇਸ ਦਾ ਕੰਮ ਕੱਢ ਦਿੱਤਾ’


ਵੀਓਪੀ ਬਿਊਰੋ, ਕਪੂਰਥਲਾ : ਕਪੂਰਥਲਾ ਜ਼ਿਲ੍ਹੇ ਵਿਚ ਪੈਂਦੇ ਕਸਬਾ ਢਿੱਲਵਾਂ ਵਿਚ ਰੰਜਿਸ਼ਨ ਇਕ ਕਬੱਡੀ ਖਿਡਾਰੀ ਦਾ ਬੁਰੀ ਤਰ੍ਹਾਂ ਵੱਢ ਟੁੱਕ ਕੇ ਕਤਲ ਕਰ ਦਿੱਤਾ ਗਿਆ। ਘਰ ਬਾਹਰ ਸੁੱਟ ਕੇ ਮੁਲਜ਼ਮਾਂ ਨੇ ਕਿਹਾ,’ ਤੁਹਾਡਾ ਸ਼ੇਰ ਦਾ ਪੁੱਤ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ, ਇਸਨੂੰ ਆ ਕੇ ਚੁੱਕ ਲਵੋ।’ ਇਸ ਸਬੰਧੀ ਥਾਣਾ ਢਿਲਵਾਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਨਾਮ ਸਿੰਘ ਪੁੱਤਰ ਕਰਮ ਸਿੰਘ ਵਾਸੀ ਢਿੱਲਵਾਂ, ਪੱਤੀ ਲਾਧੂ ਕੀ ਨੇ ਦੱਸਿਆ ਕਿ ਮੇਰਾ ਲੜਕਾ ਹਰਦੀਪ ਸਿੰਘ ਉਰਫ ਦੀਪਾ ਖੇਤੀਬਾੜੀ ਕਰਦਾ ਹੈ। ਮੇਰੇ ਲੜਕੇ ਹਰਦੀਪ ਸਿੰਘ ਉਰਫ ਦੀਪਾ ਦਾ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਮੰਗਲਜੀਤ ਸਿੰਘ ਵਾਸੀ ਢਿੱਲਵਾਂ, ਪੱਤੀ ਲਾਧੂ ਕੀ, ਥਾਣਾ ਢਿੱਲਵਾਂ ਨਾਲ ਅਕਸਰ ਝਗੜਾ ਰਹਿੰਦਾ ਸੀ, ਜਿਸ ਕਰ ਕੇ ਮੇਰੇ ਲੜਕੇ ਦੇ ਖਿਲਾਫ ਥਾਣਾ ਢਿੱਲਵਾਂ ਵਿਖੇ ਮੁਕੱਦਮੇ ਦਰਜ ਹਨ ਅਤੇ ਗ੍ਰਿਫਤਾਰੀ ਦੇ ਡਰ ਕਾਰਨ ਉਹ ਤੋਂ ਘਰ ਤੋਂ ਬਾਹਰ ਰਹਿੰਦਾ ਸੀ।

ਇਸ ਦੌਰਾਨ ਬੀਤੀ 19 ਸਤੰਬਰ ਨੂੰ ਮੇਰਾ ਲੜਕਾ ਕਾਫੀ ਦਿਨਾਂ ਬਾਅਦ ਸ਼ਾਮ ਨੂੰ 5 ਵਜੇ ਘਰ ਆਇਆ ਤਾਂ ਘਰੋਂ ਬੈਂਕ ਦੀ ਕਾਪੀ ਲੈ ਕੇ ਚਲਾ ਗਿਆ।ਫਿਰ ਰਾਤ ਕਰੀਬ 10:30 ਵਜੇ ਸਾਡੇ ਘਰ ਦਾ ਕਿਸੇ ਨੇ ਗੇਟ ਭੰਨਿਆਂ ਤੇ ਬਾਹਰੋਂ ਉਚੀ-ਉਚੀ ਚੀਕਾਂ ਦੀਆਂ ਆਵਾਜ਼ਾਂ ਆਈਆਂ ਤਾਂ ਮੈਂ ਆਪਣੀ ਪਤਨੀ ਕੁਲਵੰਤ ਕੌਰ ਨੂੰ ਨਾਲ ਲੈ ਕੇ ਘਰ ਵਿੱਚ ਬਣੇ ਫਲੱਸ਼ ਦੇ ਗਟਰ ਉਪਰ ਚੜ ਕੇ ਕੰਧ ਉਪਰ ਦੀ ਦੇਖਿਆ ਬਾਹਰ ਬੱਲਬ ਜਗ ਰਹੇ ਸਨ ਤੇ ਕਾਫੀ ਰੌਸ਼ਨੀ ਸੀ। ਵੇਖਿਆ ਕਿ ਸਾਡੇ ਘਰ ਦੇ ਬਾਹਰ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਉਸ ਨਾਲ 4/5 ਹੋਰ ਨਾਮਲੂਮ ਲੜਕੇ ਸਨ ਜੋ ਲਲਕਾਰੇ ਮਾਰ ਕੇ ਕਹਿੰਦੇ ਕਿ ਅੱਜ ਅਸੀਂ ਤੁਹਾਡੇ ਮੁੰਡੇ ਨੂੰ ਵੱਢ ਕੇ ਉਸ ਦਾ ਕੰਮ ਕੱਢ ਦਿੱਤਾ ਹੈ, ਆ ਚੱਕ ਲਵੋ ਆਪਣਾ ਸ਼ੇਰ ਪੁੱਤਰ ਤਾਂ ਇਹ ਸਾਰੇ ਜਾਣੇ ਲਲਕਾਰੇ ਮਾਰਦੇ ਹੋਏ ਉਥੋਂ ਚਲੇ ਗਏ। ਅਸੀਂ ਗੇਟ ਖੋਲ੍ਹ ਕੇ ਬਾਹਰ ਗਲੀ ਵਿੱਚ ਜਾ ਕੇ ਦੇਖਿਆ ਕਿ ਮੇਰਾ ਲੜਕਾ ਹਰਦੀਪ ਸਿੰਘ ਉਰਫ ਦੀਪਾ ਜ਼ਖਮੀ ਹਾਲਤ ਵਿੱਚ ਪਿਆ ਸੀ, ਜਿਸ ਨੂੰ ਮੈਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਉਸ ਦੇ ਸਾਥੀਆਂ ਨੇ ਦਾਤਰ ਕਿਰਪਾਨਾਂ ਨਾਲ ਵੱਢਿਆ ਹੈ। ਇਸ ਦੌਰਾਨ ਸਵਾਰੀ ਦਾ ਪ੍ਰਬੰਧ ਕਰ ਕੇ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਲੈ ਕੇ ਗਏ ਜਿਥੇ ਡਿਊਟੀ ਡਾਕਟਰਾਂ ਨੇ ਮੇਰੇ ਲੜਕੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਥਾਣਾ ਢਿਲਵਾਂ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਤੇ ਲਾਸ਼ ਮੋਰਚਰੀ ’ਚ ਰੱਖਵਾਈ ਗਈ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਫੜਿਆ ਨਹੀਂ ਜਾਵੇਗਾ ਉਦੋਂ ਤੱਕ ਥਾਣਾ ਢਿੱਲਵਾਂ ਦੇ ਬਾਹਰ ਲਾਸ਼ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਡੀਐੱਸਪੀ ਭੁਲੱਥ ਭਰਤ ਭੂਸ਼ਣ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ’ਤੇ ਐਕਸ਼ਨ ਲੈਂਦੇ ਹੋਏ ਅਰੋਪੀਆਂ ਦੀ ਭਾਲ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਜਲਦ ਹੀ ਮੁਲਜ਼ਮ ਸਲਾਖਾਂ ਦੇ ਪਿੱਛੇ ਹੋਣਗੇ।

error: Content is protected !!