Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
September
26
ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਵੀਡੀਓ ਆਈ ਸਾਹਮਣੇ, ਕਿੰਨੇ ਜਣਿਆਂ ਨੇ ਕਿੰਨੀਆਂ ਗੋਲ਼ੀਆਂ ਮਾਰੀਆਂ ਸਾਰੇ ਖੁੱਲ੍ਹੇ ਭੇਤ
international
Latest News
ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਵੀਡੀਓ ਆਈ ਸਾਹਮਣੇ, ਕਿੰਨੇ ਜਣਿਆਂ ਨੇ ਕਿੰਨੀਆਂ ਗੋਲ਼ੀਆਂ ਮਾਰੀਆਂ ਸਾਰੇ ਖੁੱਲ੍ਹੇ ਭੇਤ
September 26, 2023
Voice of Punjab
ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਵੀਡੀਓ ਆਈ ਸਾਹਮਣੇ, ਕਿੰਨੇ ਜਣਿਆਂ ਨੇ ਕਿੰਨੀਆਂ ਗੋਲ਼ੀਆਂ ਮਾਰੀਆਂ ਸਾਰੇ ਖੁੱਲ੍ਹੇ ਭੇਤ
ਵੀਓਪੀ ਬਿਊਰੋ, ਇੰਟਰਨੈਸ਼ਨਲ-ਕੈਨੇਡਾ ਵਿਖੇ ਹੋਏ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ ਸੀ, ਜਿਸ ਦੀ ਵੀਡੀਓ ਹੁਣ ਵਾਇਰਲ ਹੋ ਰਹੀ ਹੈ। ਉਧਰ, ਭਾਰਤ ਤੇ ਕੈਨੇਡਾ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ। ਦੱਸ ਦਈਏ ਕਿ 13 ਸਤੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਹਾਊਸ ਆਫ ਕਾਮਨਜ਼ ਵਿੱਚ ਕਿਹਾ ਸੀ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤੀ ਖੁਫੀਆ ਏਜੰਸੀ ਦਾ ਹੱਥ ਹੈ।
ਇਸ ਦੌਰਾਨ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਸਬੰਧਤ ਵੀਡੀਓ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ। ਵੀਡੀਓ ਦਾ ਹਵਾਲਾ ਦਿੰਦੇ ਹੋਏ ਵਾਸ਼ਿੰਗਟਨ ਪੋਸਟ ਨੇ ਦੱਸਿਆ ਕਿ ਨਿੱਝਰ ਦੀ ਹੱਤਿਆ ਗੁਰਦੁਆਰੇ ਦੀ ਪਾਰਕਿੰਗ ਕੋਲ ਕੀਤੀ ਗਈ ਸੀ। ਇਸ ਕਤਲ ਵਿੱਚ ਘੱਟੋ-ਘੱਟ ਛੇ ਲੋਕ ਸ਼ਾਮਲ ਸਨ, ਜਿਨ੍ਹਾਂ ਕੋਲ ਦੋ ਗੱਡੀਆਂ ਸਨ।
ਵਾਸ਼ਿੰਗਟਨ ਪੋਸਟ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਕੈਨੇਡਾ ਦੇ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਬਾਹਰ 18 ਜੂਨ ਨੂੰ ਹੋਏ ਕਤਲ ਦੀ ਜਾਂਚ ਬਾਰੇ ਬਹੁਤ ਘੱਟ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਪੁਲਿਸ ਦੇਰੀ ਨਾਲ ਮੌਕੇ ’ਤੇ ਪੁੱਜੀ ਸੀ। ਇਸ ਦੇਰੀ ਦਾ ਕਾਰਨ ਪੁਲਿਸ ਤੇ ਏਜੰਸੀਆਂ ਵਿਚਾਲੇ ਮਤਭੇਦ ਦੱਸਿਆ ਜਾ ਰਿਹਾ ਹੈ। ਕਈ ਕਾਰੋਬਾਰੀ ਮਾਲਕਾਂ ਤੇ ਗੁਰਦੁਆਰੇ ਦੇ ਨੇੜੇ ਵਸਨੀਕਾਂ ਦਾ ਕਹਿਣਾ ਹੈ ਕਿ ਜਾਂਚਕਰਤਾ ਸਵਾਲ ਪੁੱਛਣ ਜਾਂ ਸੁਰੱਖਿਆ ਕੈਮਰਿਆਂ ਦੀ ਤਲਾਸ਼ੀ ਲੈਣ ਹੀ ਨਹੀਂ ਆਏ। ਨਿੱਝਰ ਦਾ ਕਤਲ ਗੁਰਦੁਆਰੇ ਦੇ ਸੁਰੱਖਿਆ ਕੈਮਰਿਆਂ ਵਿੱਚ ਕੈਦ ਹੋ ਗਿਆ ਸੀ।
ਵੀਡੀਓ ਨੂੰ ਜਾਂਚਕਰਤਾਵਾਂ ਨਾਲ ਸਾਂਝਾ ਕੀਤਾ ਗਿਆ ਹੈ। ਵਾਸ਼ਿੰਗਟਨ ਪੋਸਟ ਨੇ 90 ਸੈਕਿੰਡ ਦੀ ਵੀਡੀਓ ਰਿਕਾਰਡਿੰਗ ਦੀ ਸਮੀਖਿਆ ਕਰਨ ਦਾ ਦਾਅਵਾ ਕੀਤਾ ਹੈ ਜਿਸ ਵਿੱਚ ਨਿੱਝਰ ਦੇ ਸਲੇਟੀ ਪਿਕਅੱਪ ਟਰੱਕ ਨੂੰ ਪਾਰਕਿੰਗ ਵਾਲੀ ਥਾਂ ਤੋਂ ਬਾਹਰ ਕੱਢਦੇ ਹੋਏ ਦਿਖਾਇਆ ਗਿਆ ਹੈ। ਉਸ ਦੀ ਕਾਰ ਦੇ ਅੱਗੇ ਇੱਕ ਚਿੱਟੀ ਸੇਡਾਨ ਦਿਖਾਈ ਦਿੰਦੀ ਹੈ, ਜੋ ਟਰੱਕ ਦੇ ਸਮਾਨਾਂਤਰ ਚੱਲਦੀ ਹੈ।
ਕੈਨੇਡਾ ਦੇ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਾਂਚਕਰਤਾਵਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਹਮਲਾਵਰਾਂ ਨੇ ਲਗਪਗ 50 ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਨਿੱਝਰ ਨੂੰ 34 ਗੋਲੀਆਂ ਲੱਗੀਆਂ। ਹਰ ਪਾਸੇ ਖੂਨ ਸੀ ਤੇ ਜ਼ਮੀਨ ‘ਤੇ ਟੁੱਟੇ ਸ਼ੀਸ਼ੇ ਸਨ। ਗੋਲੀਆਂ ਜ਼ਮੀਨ ‘ਤੇ ਖਿੱਲਰੀਆਂ ਹੋਈਆਂ ਸੀ। ਉਸੇ ਸਮੇਂ ਗੁਰਦੁਆਰਾ ਕਮੇਟੀ ਦਾ ਇੱਕ ਹੋਰ ਆਗੂ ਗੁਰਮੀਤ ਸਿੰਘ ਤੂਰ ਆਪਣੇ ਪਿਕਅੱਪ ਟਰੱਕ ਵਿੱਚ ਆਉਂਦਾ ਹੈ। ਉਹ ਨਿੱਝਰ ਨੂੰ ਕਾਰ ਵਿੱਚ ਭੈਠਾ ਕੇ ਬੰਦੂਕਧਾਰੀਆਂ ਦਾ ਪਿੱਛਾ ਕਰਨ ਲਈ ਨਿਕਲ ਜਾਂਦੇ ਹਨ।
Post navigation
ਅਮਰੀਕਾ ਦੀ ਧਰਤੀ ‘ਤੇ ਜਾ ਕੇ ਭਾਰਤ ਦੇ ਹੱਕ ‘ਚ ਗਰਜਿਆ ਸ੍ਰੀਲੰਕਾ, ਕਿਹਾ- ਕੈਨੇਡਾ ਸੁਧਰ ਜਾਵੇ ਨਹੀਂ ਤਾਂ…
ਦੰਗਿਆਂ ਦੇ ਮਾਸਟਰਮਾਈਂਡ ਹਨ PM ਮੋਦੀ, ਕੈਨੇਡਾ-ਭਾਰਤ ਵਿਵਾਦ ਦਾ ਨੁਕਸਾਨ ਸਿਰਫ ਭਾਰਤ ਨੂੰ : ‘ਆਪ’
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us