ਆਪਣੇ ਘਰ ਦੇ ਟਰੰਕਾਂ ਵਿਚੋਂ ਮਿਲੀਆਂ ਤਿੰਨ ਨਾਬਾਲਿਗ ਭੈਣਾਂ ਦੀਆਂ ਲਾ+ਸ਼ਾਂ, ਜਲੰਧਰ ਦੇ ਇਸ ਪਿੰਡ ਵਿਚ ਫੈਲੀ ਦਹਿਸ਼ਤ

ਆਪਣੇ ਘਰ ਦੇ ਟਰੰਕਾਂ ਵਿਚੋਂ ਮਿਲੀਆਂ ਤਿੰਨ ਨਾਬਾਲਿਗ ਭੈਣਾਂ ਦੀਆਂ ਲਾ+ਸ਼ਾਂ, ਜਲੰਧਰ ਦੇ ਇਸ ਪਿੰਡ ਵਿਚ ਫੈਲੀ ਦਹਿਸ਼ਤ


ਵੀਓਪੀ ਬਿਊਰੋ, ਜਲੰਧਰ : ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਕਾਨਪੁਰ ‘ਚ ਤੜਕੇ ਹੀ ਤਿੰਨਾਂ ਬੱਚੀਆਂ ਦੀਆਂ ਲਾ+ਸ਼ਾਂ ਘਰ ਵਿੱਚ ਪਏ ਹੋਏ ਟਰੰਕਾਂ ਵਿੱਚੋਂ ਮਿਲਣ ‘ਤੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਬੀਤੀ ਦੇਰ ਰਾਤ ਮਾਤਾ ਪਿਤਾ ਵੱਲੋਂ ਆਪਣੀਆਂ ਤਿੰਨ ਬੱਚੀਆਂ ਦੇ ਗੁਆਚਣ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ।


ਥਾਣਾ ਮਕਸੂਦਾਂ ਦੇ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਪੰਜ ਬੱਚਿਆਂ ਦੇ ਮਾਤਾ-ਪਿਤਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ‘ਤੇ ਗਏ ਹੋਏ ਸੀ ਤਾਂ ਜਦੋਂ ਰਾਤ ਨੂੰ ਤਕਰੀਬਨ 8 ਵਜੇ ਘਰ ਪੁੱਜੇ ਤਾਂ ਪੰਜ ਬੱਚਿਆਂ ਵਿੱਚੋਂ ਤਿੰਨ ਬੱਚੀਆਂ ਉੱਥੇ ਨਹੀਂ ਸਨ। ਜਿਨ੍ਹਾਂ ਵੱਲੋਂ ਆਸ-ਪਾਸ ਭਾਲ ਕੀਤੀ ਗਈ ਪਰ ਬੱਚੀਆਂ ਨਾ ਮਿਲੀਆਂ ਤਾਂ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।

ਪੁਲਿਸ ਵੱਲੋਂ ਵੀ ਮੌਕੇ ਤੇ ਪੁੱਜ ਕੇ ਦੇਰ ਰਾਤ ਤੱਕ ਭਾਲ ਕੀਤੀ ਗਈ ਪਰ ਕੋਈ ਵੀ ਬੱਚੀ ਨਾ ਮਿਲੀ। ਉਨ੍ਹਾਂ ਦੱਸਿਆ ਕਿ ਮਾਲਕ ਮਕਾਨ ਵੱਲੋਂ ਉਨ੍ਹਾਂ ਨੂੰ ਆਪਣਾ ਮਕਾਨ ਖਾਲੀ ਕਰਨ ਲਈ ਕਿਹਾ ਹੋਇਆ ਸੀ ਤਾਂ ਜਦ ਉਹ ਸਵੇਰੇ ਆਪਣਾ ਮਕਾਨ ਖਾਲੀ ਕਰਨ ਲਈ ਸਾਮਾਨ ਚੁੱਕ ਰਹੇ ਸੀ ਤਾਂ ਜਦ ਟਰੰਕਾਂ ਨੂੰ ਹੱਥ ਪਾਇਆ ਤਾਂ ਉਹ ਟਰੰਕ ਭਾਰੇ ਹੋਣ ਕਰਕੇ ਉਨ੍ਹਾਂ ਨੇ ਟਰੰਕ ਖੋਲਿਆ ਤਾਂ ਟਰੰਕਾਂ ਵਿੱਚੋਂ ਬੱਚੀਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸੀ।

ਉਨ੍ਹਾਂ ਦੱਸਿਆ ਕਿ ਪਿਤਾ ਸੁਸ਼ੀਲ ਮੰਡਲ ਅਤੇ ਮਾਤਾ ਮੰਜੂ ਦੇਵੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਆਪਣੇ ਕੰਮ ‘ਤੇ ਗਏ ਹੁੰਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤਿੰਨਾਂ ਬੱਚੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਲਈ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਤਿੰਨੋਂ ਸਕੀਆਂ ਭੈਣਾਂ ਦੀ ਪਛਾਣ ਅਮ੍ਰਿਤਾ ਕੁਮਾਰੀ ਨੌ ਸਾਲ, ਸ਼ਕਤੀ ਕੁਮਾਰੀ ਸੱਤ ਸਾਲ ਅਤੇ ਕੰਚਾ ਕੁਮਾਰੀ ਚਾਰ ਸਾਲ ਵਜੋਂ ਹੋਈ ਹੈ। ਪੁਲਿਸ ਆਸ-ਪਾਸ ਦੇ ਲੱਗੇ ਸੀਸੀਟੀਵੀ ਦੀ ਫੁਟੇਜ ਖੰਗਾਲ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।

error: Content is protected !!