ਪੰਜਾਬ ਪੁਲਿਸ ਦੀ ਹੈਡ ਕਾਂਸਟੇਬਲ ਨੇ ਜਿੱਤਿਆ ਮਿਸਜ਼ ਪੰਜਾਬ ਦਾ ਖਿਤਾਬ

ਪੰਜਾਬ ਪੁਲਿਸ ਦੀ ਹੈਡ ਕਾਂਸਟੇਬਲ ਨੇ ਜਿੱਤਿਆ ਮਿਸਜ਼ ਪੰਜਾਬ ਦਾ ਖਿਤਾਬ

ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਪੁਲਿਸ ਦੀ ਹੈਡ ਕਾਂਸਟੇਬਲ ਸੁਖਪ੍ਰੀਤ ਕੌਰ ਨੇ ਮਾਡਲਿੰਗ ਮੁਕਾਬਲੇ ‘ਚ ਮਿਸਿਜ਼ ਪੰਜਾਬ ਦਾ ਖ਼ਿਤਾਬ ਜਿੱਤਿਆ ਹੈ। ਬਟਾਲਾ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਦਾ ਬਚਪਨ ਦਾ ਸੁਪਨਾ ਸੀ ਕਿ ਉਹ ਮਾਡਲਿੰਗ ਕਰੇ।

ਇਸ ਸੁਪਨੇ ਨੂੰ ਸਾਕਾਰ ਕਰਦਿਆਂ ਉਸ ਨੇ ਇਹ ਖ਼ਿਤਾਬ ਦੇਸ਼ ਭਰ ਦੇ ਹੋਏ ਫਾਰਐਵਰ ਸਟਾਰ ਇੰਡੀਆ ਮਾਡਲਿੰਗ ਮੁਕਾਬਲੇ ‘ਚ ਜਿੱਤਿਆ, ਇਸ ਦੇ ਨਾਲ ਹੀ ਉਸ ਨੇ ਵੱਖਰੀ ਮਿਸਾਲ ਵੀ ਪੇਸ਼ ਕੀਤੀ ਹੈ। ਸੁਖਪ੍ਰੀਤ ਕੌਰ ਦਾ ਕਹਿਣਾ ਹੈ ਕਿ ਭਾਵੇਂ ਕਿ ਉਹ ਪੰਜਾਬ ਪੁਲਿਸ ‘ਚ ਤਾਇਨਾਤ ਹੈ ਪਰ ਉਸ ਦਾ ਬਚਪਨ ਦਾ ਸੁਪਨਾ ਸੀ ਕਿ ਉਹ ਮਾਡਲਿੰਗ ਕਰੇ। ਇਹ ਮੁਕਾਬਲਾ ਜੈਪੁਰ ਵਿਚ ਹੋਇਆ, ਇਸ ਵਿਚ ਪੰਜਾਬ ਤੋਂ ਹੋਰ ਉਮੀਦਵਾਰਾਂ ਨੇ ਵੀ ਹਿੱਸਾ ਲਿਆ। ਸੁਖਪ੍ਰੀਤ ਨੇ ਦਸਿਆ ਕਿ ਉਹ ਮਿਸਿਜ਼ ਪੰਜਾਬ ਦਾ ਖਿਤਾਬ ਜਿੱਤਣ ‘ਚ ਸਫ਼ਲ ਹੋਈ ਹੈ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਨੇ ਵੀ ਪੂਰਾ ਸਮਰਥਨ ਦਿਤਾ ਸੀ। ਉਨ੍ਹਾਂ ਹੋਰ ਮਾਪਿਆਂ ਨੂੰ ਸੁਨੇਹਾ ਦਿੰਦਿਆ ਕਿਹਾ ਕਿ ਹਰ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਅਪਣੀਆਂ ਧੀਆਂ ਦਾ ਸਾਥ ਦੇਣ ਤਾਂ ਜੋ ਉਹ ਅੱਗੇ ਵਧਣ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ।ਉਸ ਦਾ ਸੁਪਨਾ ਹੈ ਕਿ ਉਹ ਇਸ ਤੋਂ ਅੱਗੇ ਵਧੇ ਅਤੇ ਭਵਿੱਖ ਵਿਚ ਅਜਿਹੇ ਹੋਰ ਮੁਕਾਬਲਿਆਂ ‘ਚ ਹਿੱਸਾ ਲੈ ਕੇ ਰਾਸ਼ਟਰੀ ਪੱਧਰ ਦਾ ਖਿਤਾਬ ਜਿੱਤੇਗੀ।

error: Content is protected !!