ਕਰੋੜਾਂ ਦੀ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾਉਣ ਆਏ, ਤਹਿਸੀਲਦਾਰ ਨੇ ਕਰ’ਤੇ ਪੁਲਿਸ ਹਵਾਲੇ

ਕਰੋੜਾਂ ਦੀ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾਉਣ ਆਏ, ਤਹਿਸੀਲਦਾਰ ਨੇ ਕਰ’ਤੇ ਪੁਲਿਸ ਹਵਾਲੇ


ਵੀਓਪੀ ਬਿਊਰੋ, ਜ਼ੀਰਕਪੁਰ : ਕਰੋੜਾਂ ਦੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਆਏ ਪੰਜ ਜਣਿਆਂ ਖ਼ਿਲਾਫ਼ ਹੀ ਪਰਚਾ ਦਰਜ ਕਰ ਦਿੱਤਾ ਗਿਆ। ਪਰਚ ਵਿਚ ਦੋ ਔਰਤਾਂ ਤੇ 3 ਪੁਰਸ਼ ਦੇ ਨਾਂ ਸ਼ਾਮਲ ਹਨ। ਜ਼ੀਰਕਪੁਰ ਸਬ-ਤਹਿਸੀਲ ਦੇ ਪਿੰਡ ਨਾਭਾ ਸਾਹਿਬ ਦੀ ਹਦੂਦ ਅੰਦਰ ਬੁਧਵਾਰ ਸ਼ਾਮ ਨੂੰ ਰਜਿਸਟਰੀ ਕਰਵਾਉਣ ਆਉਣ ਉਤੇ ਜਾਅਲੀ ਰਜਿਸਟਰੀ ਦਾ ਸ਼ੱਕ ਪੈਂਦਿਆਂ ਹੀ ਨਾਇਬ ਤਹਿਸੀਲਦਾਰ ਨੇ ਜ਼ਮੀਨ ਵੇਚਣ ਵਾਲੇ ਤੋਂ ਜ਼ਮੀਨ ਦੀ ਮਾਲਕੀ ਸਬੰਧੀ ਦਸਤਾਵੇਜ਼ ਮੰਗੇ, ਜੋ ਉਹ ਪੇਸ਼ ਨਹੀਂ ਕਰ ਸਕੇ। ਜਾਂਚ ਦੌਰਾਨ ਸਾਰੇ ਦਸਤਾਵੇਜ਼ ਫਰਜ਼ੀ ਪਾਏ ਗਏ। ਇਸ ਤੋਂ ਬਾਅਦ ਪੰਜਾਂ ਵਿਅਕਤੀਆਂ ਨੂੰ ਕਾਬੂ ਕਰਕੇ ਜ਼ੀਰਕਪੁਰ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ।


ਤਹਿਸੀਲਦਾਰ ਨੇ ਇਸ ਦੀ ਸ਼ਿਕਾਇਤ ਡੀ.ਸੀ. ਮੁਹਾਲੀ, ਐਸ.ਡੀ.ਐਮ. ਡੇਰਾਬਸੀ ਅਤੇ ਡੀ.ਐਸ.ਪੀ. ਜ਼ੀਰਕਪੁਰ ਅਤੇ ਥਾਣਾ ਜ਼ੀਰਕਪੁਰ ਨੂੰ ਦਿਤੀ ਹੈ ਤਾਂ ਜੋ ਜਾਅਲੀ ਰਜਿਸਟਰੀਆਂ ਕਰਵਾਉਣ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਤਹਿਸੀਲਦਾਰ ਕੁਲਦੀਪ ਸਿੰਘ ਨੇ ਦਸਿਆ ਕਿ ਜ਼ਮੀਨ ਮਾਲਕਾਂ ਨੇ ਇਸ ਸਬੰਧੀ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦਿਤੀ ਸੀ। ਉਸ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਕੁੱਝ ਲੋਕ ਨਾਭਾ ਸਾਹਿਬ ਵਿਚ ਉਸ ਦੀ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦਕਿ ਉਹ ਅਪਣੀ ਜ਼ਮੀਨ ਕਿਸੇ ਨੂੰ ਨਹੀਂ ਵੇਚ ਰਹੇ।


ਤਹਿਸੀਲਦਾਰ ਕੁਲਦੀਪ ਸਿੰਘ ਨੇ ਦਸਿਆ ਕਿ ਬੁਧਵਾਰ ਸ਼ਾਮ ਕਰੀਬ 4 ਵਜੇ ਉਨ੍ਹਾਂ ਕੋਲ ਮੈਸ. ਕਲੇਰਿਕ ਟੇਕ ਲਿਮਟਡ ਨਾਂਅ ਦੀ ਕੰਪਨੀ ਦੇ ਦਸਤਾਵੇਜ਼ਾਂ ਨਾਲ ਮੁਨੀਸ਼ ਕੁਮਾਰ ਤਨੇਜਾ ਵਾਸੀ ਰੋਹਿਣੀ ਦਿੱਲੀ, ਔਰਤ ਗੁੰਜਨ ਸ਼ਰਮਾ ਵਾਸੀ ਵਿਕਾਸ ਨਗਰ ਅਲੀਗੜ੍ਹ ਯੂ.ਪੀ., ਔਰਤ ਅੰਜੂ ਆਹੂਜਾ ਵਾਸੀ ਦਿੱਲੀ ਨੇ ਨਛੱਤਰ ਸਿੰਘ ਵਾਸੀ ਫਾਜ਼ਿਲਕਾ ਅਤੇ ਗਣੇਸ਼ ਕੁਮਾਰ ਵਾਸੀ ਦਿੱਲੀ ਤੋਂ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਖੁਦ ਨੂੰ ਖਰੀਦਦਾਰ ਵਜੋਂ ਪੇਸ਼ ਕੀਤਾ। ਜਾਂਚ ਦੌਰਾਨ ਸਾਰੇ ਦਸਤਾਵੇਜ਼ ਫਰਜ਼ੀ ਪਾਏ ਜਾਣ ਉਤੇ ਉਨ੍ਹਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।

error: Content is protected !!