ਸੜਕ ਉਤੇ ਭਿੜ ਪਏ ਸਹੁਰਾ-ਨੂੰਹ, ਹੱਥੋਪਾਈ ਤਕ ਆਈ ਨੌਬਤ, ਇਕ ਦੂਜੇ ਨੂੰ ਹੇਠਾਂ ਸੁਟਣ ਲਈ ਲੱਗਾ ਜ਼ੋਰ, ਵੇਖੋ ਵੀਡੀਓ ਹੋਈ ਵਾਇਰਲ

ਸੜਕ ਉਤੇ ਭਿੜ ਪਏ ਸਹੁਰਾ-ਨੂੰਹ, ਹੱਥੋਪਾਈ ਤਕ ਆਈ ਨੌਬਤ, ਇਕ ਦੂਜੇ ਨੂੰ ਹੇਠਾਂ ਸੁਟਣ ਲਈ ਲੱਗਾ ਜ਼ੋਰ, ਵੇਖੋ ਵੀਡੀਓ ਹੋਈ ਵਾਇਰਲ


ਵੀਓਪੀ ਬਿਊਰੋ, ਨੈਸ਼ਨਲ-ਅਕਸਰ ਨੂੰਹ ਤੇ ਸੱਸ-ਸਹੁਰੇ ਦੇ ਝਗੜੇ ਦੀਆਂ ਖਬਰਾਂ ਸੁੜਨ ਨੂੰ ਮਿਲਦੀਆਂ ਹਨ। ਤਾਜਾ ਮਾਮਲੇ ਵਿਚ ਤਾਂ ਨੂੰਹ ਤੇ ਸਹੁਰੇ ਵਿਚਾਲੇ ਸੜਕ ਉਤੇ ਹੀ ਤਕਰਾਰ ਹੋ ਗਈ। ਨੌਬਤ ਹੱਥੋਪਾਈ ਤਕ ਆ ਗਈ।

ਦੋਵੇਂ ਇਕ ਦੂਜੇ ਨੂੰ ਸੜਕ ਉਤੇ ਸੁੱਟਣ ਦੀ ਕੋਸ਼ਿਸ਼ ਕਰਨ ਲੱਗੇ, ਜਿਸ ਵਿਚ ਨੂੰਹ ਸਫਲ ਰਹੀ। ਇਹ ਘਟਨਾ ਕਾਨਪੁਰ ਦੀ ਹੈ। ਇਸ ਜਬਰਦਸਤ ਲੜਾਈ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਹ ਮਾਮਲਾ ਨੌਬਸਤਾ ਇਲਾਕੇ ਦਾ ਹੈ। ਲੜਾਈ ਦੌਰਾਨ ਨੂੰਹ ਨੇ ਸਹੁਰੇ ਨੂੰ ਜ਼ਮੀਨ ‘ਤੇ ਸੁੱਟ ਦਿੱਤਾ। ਵਾਇਰਲ ਵੀਡੀਓ ‘ਚ ਸਹੁਰਾ ਅਤੇ ਨੂੰਹ ਸੜਕ ‘ਤੇ ਸ਼ਰੇਆਮ ਲੜਦੇ ਨਜ਼ਰ ਆ ਰਹੇ ਹਨ।

ਸੜਕ ‘ਤੇ ਸਹੁਰੇ ਅਤੇ ਨੂੰਹ ਵਿਚਾਲੇ ਹੋਈ ਤਕਰਾਰ ਨੂੰ ਦੇਖ ਕੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਥੋੜ੍ਹੀ ਜਿਹੀ ਲੜਾਈ ਤੋਂ ਬਾਅਦ ਨੂੰਹ ਨੇ ਸਹੁਰੇ ਨੂੰ ਚੁੱਕ ਕੇ ਸੜਕ ‘ਤੇ ਸੁੱਟ ਦਿੱਤਾ ਅਤੇ ਸਹੁਰਾ ਜ਼ਮੀਨ ‘ਤੇ ਪਿਆ ਦੇਖਿਆ। ਹਾਲਾਂਕਿ ਦੋਵਾਂ ਵਿਚਾਲੇ ਲੜਾਈ ਕਿਹੜੀ ਗੱਲੋਂ ਹੋਈ ਇਸ ਬਾਰੇ ਹਾਲੇ ਜਾਣਕਾਰੀ ਨਹੀਂ ਮਿਲ ਸਕੀ।

error: Content is protected !!