ਮਹੀਨਾ ਪਹਿਲਾਂ 300 ਰੁਪਏ ਕਿੱਲੋ ਵਿਕਣ ਵਾਲਾ ਟਮਾਟਰ ਹੁਣ ਵਿਕ ਰਿਹੈ 3 ਰੁ: ਕਿੱਲੋ, ਨਾਰਾਜ਼ ਕਿਸਾਨ ਮੁਫਤ ਵੰਡਣ ਲੱਗੇ

ਮਹੀਨਾ ਪਹਿਲਾਂ 300 ਰੁਪਏ ਕਿੱਲੋ ਵਿਕਣ ਵਾਲਾ ਟਮਾਟਰ ਹੁਣ ਵਿਕ ਰਿਹੈ 3 ਰੁ: ਕਿੱਲੋ, ਨਾਰਾਜ਼ ਕਿਸਾਨ ਮੁਫਤ ਵੰਡਣ ਲੱਗੇ

ਮਹਾਰਾਸ਼ਟਰ (ਵੀਓਪੀ ਬਿਊਰੋ): ਇਸ ਸਾਲ ਟਮਾਟਰ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੈ ਅਤੇ ਆਏ ਦਿਨ ਸੁਰਖੀਆਂ ਵਿੱਚ ਆ ਰਿਹਾ ਹੈ। ਕਈ ਵਾਰ ਟਮਾਟਰ ਦੀ ਕੀਮਤ 300 ਰੁਪਏ ਨੂੰ ਪਾਰ ਕਰ ਜਾਂਦੀ ਹੈ ਅਤੇ ਕਈ ਵਾਰ ਬਾਜ਼ਾਰਾਂ ਵਿੱਚ ਕੀਮਤ 10 ਰੁਪਏ ਪ੍ਰਤੀ ਕਿਲੋ ਤੋਂ ਵੀ ਘੱਟ ਹੋ ਜਾਂਦੀ ਹੈ। ਇਸ ਸੰਦਰਭ ਵਿੱਚ ਟਮਾਟਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ।

ਦਰਅਸਲ, ਮਹਾਰਾਸ਼ਟਰ ਦੇ ਲਾਤੂਰ ਜ਼ਿਲੇ ਦੇ ਮੁਰੂਦ ਪਿੰਡ ‘ਚ ਕਿਸਾਨਾਂ ਨੂੰ ਟਮਾਟਰਾਂ ਦਾ ਉਚਿਤ ਮੁੱਲ ਨਹੀਂ ਮਿਲ ਰਿਹਾ, ਜਿਸ ਕਾਰਨ ਨਾਰਾਜ਼ ਕਿਸਾਨਾਂ ਨੇ ਆਪਣੇ ਟਮਾਟਰ ਮੁਫਤ ‘ਚ ਵੰਡਣੇ ਸ਼ੁਰੂ ਕਰ ਦਿੱਤੇ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਦਰਅਸਲ ਦੋ ਮਹੀਨੇ ਪਹਿਲਾਂ ਟਮਾਟਰ ਦੇ ਵਧਦੇ ਰੇਟਾਂ ਨੂੰ ਦੇਖਦਿਆਂ ਕਿਸਾਨਾਂ ਨੇ ਮੰਡੀ ਵਿੱਚ ਚੰਗਾ ਭਾਅ ਮਿਲਣ ਦੀ ਆਸ ਵਿੱਚ ਟਮਾਟਰ ਦੀ ਪੈਦਾਵਾਰ ‘ਤੇ ਜ਼ੋਰ ਦਿੱਤਾ ਸੀ ਪਰ ਹੁਣ ਮੰਡੀ ਵਿੱਚ ਟਮਾਟਰ ਦੀ ਆਮਦ ਇੰਨੀ ਵੱਧ ਗਈ ਹੈ ਕਿ 5000 ਟਮਾਟਰ ਲਾਤੂਰ ਦੇ ਬਾਜ਼ਾਰ ‘ਚ ਹਰ ਰੋਜ਼ ਵਿਕ ਰਹੇ ਹਨ।

ਇਸ ਵਧਦੀ ਆਮਦ ਕਾਰਨ ਪਹਿਲਾਂ 200 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਹੁਣ ਥੋਕ ਮੰਡੀ ਵਿੱਚ ਸਿਰਫ਼ 3 ਰੁਪਏ ਕਿਲੋ ਵਿਕ ਰਿਹਾ ਹੈ। ਇਸ ਦੇ ਚਲਦਿਆਂ ਮੁੜ ਸ਼ਹਿਰ ਦੀ ਸਬਜ਼ੀ ਮੰਡੀ ਵਿੱਚ ਤਿੰਨ ਟਮਾਟਰ ਉਤਪਾਦਕ ਕਿਸਾਨਾਂ ਨੇ ਇਕੱਠੇ ਹੋ ਕੇ ਮੰਡੀ ਵਿੱਚ ਖ਼ਰੀਦ ਲਈ ਆਏ ਲੋਕਾਂ ਨੂੰ ਮੁਫ਼ਤ ਵਿੱਚ ਟਮਾਟਰ ਵੰਡੇ। ਇੱਕ ਪਾਸੇ ਜਿੱਥੇ ਟਮਾਟਰ ਵੰਡਣ ਵਾਲੇ ਬੇਵੱਸ ਕਿਸਾਨ ਆਪਣੇ ਨੁਕਸਾਨ ਦਾ ਰੌਲਾ ਪਾ ਰਹੇ ਸਨ, ਉੱਥੇ ਹੀ ਦੂਜੇ ਪਾਸੇ ਮੁਫ਼ਤ ਵਿੱਚ ਦਿੱਤੇ ਜਾ ਰਹੇ ਟਮਾਟਰਾਂ ਨੂੰ ਲੈਣ ਲਈ ਲੋਕ ਆਪਸ ਵਿੱਚ ਲੜਦੇ ਦੇਖੇ ਗਏ।

error: Content is protected !!