ਅੰਮ੍ਰਿਤਸਰ ‘ਚ ਡੇਅਰੀ ਮਾਲਕ ‘ਤੇ ਕਾਰ ਸਵਾਰ 6 ਲੋਕ ਗੋ+ਲੀਆਂ ਚਲਾ ਕੇ ਹੋਏ ਫ਼ਰਾਰ

ਅੰਮ੍ਰਿਤਸਰ ‘ਚ ਡੇਅਰੀ ਮਾਲਕ ‘ਤੇ ਕਾਰ ਸਵਾਰ 6 ਲੋਕ ਗੋ+ਲੀਆਂ ਚਲਾ ਕੇ ਹੋਏ ਫ਼ਰਾਰ

ਅੰਮ੍ਰਿਤਸਰ (ਵੀਓਪੀ ਬਿਊਰੋ)- ਪੰਜਾਬ ਵਿੱਚ ਲੁੱਟ ਖੋਹ, ਕ+ਤਲ, ਤੇ ਹੋਰ ਅਪਰਾਧ ਦੀਆਂ ਘਟਨਾਵਾਂ ਤਾਂ ਹੁਣ ਆਮ ਹੋ ਗਈਆਂ ਹਨ। ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਕਾਰ ਵਿੱਚ ਆਏ 6 ਨੌਜਵਾਨਾਂ ਨੇ ਇੱਕ ਡੇਅਰੀ ਦੇ ਮਾਲਕ ‘ਤੇ ਗੋਲੀਆਂ ਚਲਾ ਦਿੱਤੀਆਂ।

ਜਾਣਕਾਰੀ ਮੁਤਾਬਕ ਇਸ ਘਟਨਾ ‘ਚ ਡੇਅਰੀ ਮਾਲਕ ਜ਼ਖਮੀ ਹੋ ਗਿਆ ਹੈ, ਜਿਸ ਨੂੰ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।


ਜਾਣਕਾਰੀ ਮੁਤਾਬਕ ਫਾਰਚੂਨਰ ਕਾਰ ‘ਚ 6 ਨੌਜਵਾਨ ਆਏ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਹੋ ਗਿਆ। ਜਿਸ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!