ਕੁਆਰਟਰ ਵਿਚ ਸੁੱਤੇ ਪਏ ਪਰਿਵਾਰ ਉਤੇ ਆ ਡਿੱਗੀ ਛੱਤ, ਪਿਓ-ਧੀ ਦੀ ਮੌ+ਤ

ਕੁਆਰਟਰ ਵਿਚ ਸੁੱਤੇ ਪਏ ਪਰਿਵਾਰ ਉਤੇ ਆ ਡਿੱਗੀ ਛੱਤ, ਪਿਓ-ਧੀ ਦੀ ਮੌ+ਤ


ਵੀਓਪੀ ਬਿਊਰੋ, ਦੋਰਾਹਾ : ਲੁਧਿਆਣਾ ਦੇ ਕਸਬਾ ਦੋਰਾਹਾ ਵਿਚ ਇਕ ਖਸਤਾ ਹਾਲ ਕੁਆਰਟਰ ਦੀ ਛੱਤ ਅਚਾਨਕ ਡਿੱਗਣ ਕਾਰਨ ਹੱਸਦਾ ਵੱਸਦਾ ਘਰ ਉਜੜ ਗਿਆ। ਇਸ ਦੌਰਾਨ ਪਰਿਵਾਰ ਦੇ ਪੰਜ ਜੀਅ ਛੱਤ ਦੇ ਮਲਬੇ ਹੇਠ ਦੱਬ ਗਏ। ਇਸ ਹਾਦਸੇ ‘ਚ ਪਿਓ-ਧੀ ਦੀ ਮੌ+ਤ ਹੋ ਗਈ, ਜਦਕਿ 3 ਹੋਰ ਜ਼ਖਮੀ ਹੋ ਗਏ। ਮ੍ਰਿਤ+ਕਾਂ ਦੀ ਪਛਾਣ ਨਰੇਸ਼ (35) ਅਤੇ ਰਾਧਿਕਾ (12) ਵਜੋਂ ਹੋਈ ਹੈ।


ਜਾਣਕਾਰੀ ਮੁਤਾਬਕ ਰਾਤ ਪਰਿਵਾਰ ਕੁਆਰਟਰ ਵਿਚ ਸੁੱਤਾ ਹੋਇਆ ਸੀ ਕਿ ਅਚਾਨਕ ਛੱਤ ਡਿੱਗ ਗਈ। ਪਰਿਵਾਰ ਦੇ ਪੰਜ ਜੀਅ ਮਲਬੇ ਹੇਠ ਦੱਬੇ ਗਏ। ਛੱਤ ਡਿੱਗਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਕੁਆਰਟਰ ‘ਚੋਂ ਬਾਹਰ ਕੱਢਿਆ ਗਿਆ।

ਹਾਦਸੇ ਵਿਚ ਪਿਓ-ਧੀ ਦੀ ਮੌਕੇ ‘ਤੇ ਹੀ ਮੌ+ਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਰੇਸ਼ (35) ਅਤੇ ਰਾਧਿਕਾ (12) ਵਜੋਂ ਹੋਈ ਹੈ।ਫਿਲਹਾਲ ਤਿੰਨ ਲੋਕਾਂ ਨੂੰ ਖੰਨਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿਚ ਵਿੱਕੀ, ਗੋਲੂ ਅਤੇ ਜਿਪਸੀ (ਮਾਂ) ਸ਼ਾਮਲ ਹਨ।

error: Content is protected !!