ਕੈਨੇਡਾ ‘ਚ ਜਿਸ ਜਗ੍ਹਾ ਹੋਇਆ ਸੀ ਨਿੱਝਰ ਦਾ ਕ+ਤ+ਲ, ਉਸੇ ਜਗ੍ਹਾ ਖਾਲਿ+ਸ+ਤਾਨੀ ਹਮਾਇਤੀਆਂ ਨੇ ਲਗਾਇਆ ‘Wanted MODI’ ਦਾ ਪੋਸਟਰ

ਕੈਨੇਡਾ ‘ਚ ਜਿਸ ਜਗ੍ਹਾ ਹੋਇਆ ਸੀ ਨਿੱਝਰ ਦਾ ਕ+ਤ+ਲ, ਉਸੇ ਜਗ੍ਹਾ ਖਾਲਿ+ਸ+ਤਾਨੀ ਹਮਾਇਤੀਆਂ ਨੇ ਲਗਾਇਆ ‘Wanted MODI’ ਦਾ ਪੋਸਟਰ

 

 

ਨਵੀਂ ਦਿੱਲੀ (ਵੀਓਪੀ ਬਿਊਰੋ): ਕੈਨੇਡਾ ਵਿੱਚ ਖਾਲਿ+ਸਤਾਨੀ ਹਮਾਇਤੀਆਂ ਵਿੱਚ ਭਾਰਤ ਸਰਕਾਰ ਖਿਲਾਫ਼ ਗੁੱਸਾ ਸੱਤਵੇਂ ਆਸਮਾਨ ‘ਤੇ ਹੈ। ਜਾਣਕਾਰੀ ਮਿਲੀ ਹੈ ਕਿ ਕੈਨੇਡਾ ਦੇ ਸਰੀ ਦੇ ਇੱਕ ਗੁਰਦੁਆਰੇ ਵਿੱਚ ਇੱਕ ਪੋਸਟਰ ਲਗਾਇਆ ਗਿਆ ਹੈ। ਇਸ ਪੋਸਟਰ ‘ਚ ਪੀਐੱਮ ਮੋਦੀ ਨੂੰ ‘ਵਾਂਟੇਡ’ ਦਿਖਾਇਆ ਗਿਆ ਹੈ। ਇਸ ਤੋਂ ਪਹਿਲਾਂ ਕੈਨੇਡੀਅਨ ਪੀਐਮ ਟਰੂਡੋ ਨੇ ਖਾਲਿ+ਸਤਾਨੀ ਅੱਤਵਾਦੀ ਨਿੱਝਰ ਦੇ ਕਤ+ਲ ਨੂੰ ਭਾਰਤ ਨਾਲ ਜੋੜਿਆ ਸੀ।


ਜਾਣਕਾਰੀ ਮੁਤਾਬਕ ਇਹ ਹੋਰਡਿੰਗ ਸਰੀ ਸਥਿਤ ਗੁਰਦੁਆਰਾ ਨਾਨਕ ਦੇਵ ਦੇ ਬਾਹਰ ਲਗਾਇਆ ਗਿਆ ਹੈ। ਇਸ ਵਿੱਚ ਪੀਐਮ ਮੋਦੀ, ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਦੇ ਨਾਮ ਅਤੇ ਤਸਵੀਰਾਂ ਵੀ ਸ਼ਾਮਲ ਹਨ। ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੁਲਿਸ ਨੂੰ ਇਨ੍ਹਾਂ ਘਟਨਾਵਾਂ ਦੀ ਜਾਣਕਾਰੀ ਹੈ, ਪਰ ਉਨ੍ਹਾਂ ਵੱਲੋਂ ਕੋਈ ਦਖਲ ਨਹੀਂ ਦਿੱਤਾ ਜਾ ਰਿਹਾ ਹੈ।

ਜੂਨ ‘ਚ ਖਾਲਿ+ਸਤਾਨੀ ਅੱਤਵਾਦੀ ਨਿੱਝਰ ਨੂੰ ਸਰੀ ‘ਚ ਹੀ ਮਾਰ ਦਿੱਤਾ ਗਿਆ ਸੀ। ਹਾਲਾਂਕਿ ਹੁਣ ਤੱਕ ਕੈਨੇਡੀਅਨ ਪੁਲਿਸ ਹਮਲਾਵਰਾਂ ਬਾਰੇ ਕੋਈ ਖੁਲਾਸਾ ਨਹੀਂ ਕਰ ਸਕੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਸੰਸਦ ਵਿੱਚ ਕਿਹਾ ਸੀ ਕਿ ਇਸ ਕਤਲ ਵਿੱਚ ਭਾਰਤੀ ਏਜੰਟਾਂ ਦਾ ਹੱਥ ਹੋ ਸਕਦਾ ਹੈ। ਭਾਰਤ ਨੇ ਇਸ ਬਾਰੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ ਅਤੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ।

error: Content is protected !!