ਪੰਜਾਬ ਵਿਚੋਂ ਫੜੇ ਗਏ ਦੋ ਅੱਤ+ਵਾਦੀ, ਆਈਈਡੀ ਬੰਬ ਤੇ ਅਸਲਾ ਬਰਾਮਦ

ਪੰਜਾਬ ਵਿਚੋਂ ਫੜੇ ਗਏ ਦੋ ਅੱਤ+ਵਾਦੀ, ਆਈਈਡੀ ਬੰਬ ਤੇ ਅਸਲਾ ਬਰਾਮਦ


ਵੀਓਪੀ ਬਿਊਰੋ, ਅੰਮ੍ਰਿਤਸਰ : ਪੰਜਾਬ ਵਿਚੋਂ ਲਸ਼ਕਰ-ਏ-ਤੋਇਬਾ ਦੇ ਦੋ ਅਤਿ+ਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਪੰਜਾਬ ਪੁਲਿਸ ਵੱਲੋਂ ਭਾਰੀ ਮਾਤਰਾ ਵਿਚ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਨੇ ਇਹ ਕਾਰਵਾਈ ਕੀਤੀ ਹੈ।

ਜਿਸ ਵਿਚ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਇਨਪੁਟ ਅਤੇ ਸਹਿਯੋਗ ਦਿੱਤਾ। ਇਨਪੁਟ ਤੋਂ ਬਾਅਦ ਛਾਪੇਮਾਰੀ ਦੌਰਾਨ ਜੰਮੂ-ਕਸ਼ਮੀਰ ਦੇ 2 ਅਤਿਵਾਦੀ ਫੜੇ ਗਏ।
ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਸੰਗਠਨ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਇਸ ਨੂੰ ਫਿਰਦੌਸ ਅਹਿਮਦ ਭੱਟ ਚਲਾ ਰਿਹਾ ਹੈ।

ਡੀ.ਜੀ.ਪੀ. ਨੇ ਦਸਿਆ, “SSOC-ਅੰਮ੍ਰਿਤਸਰ ਵਲੋਂ ਕੇਂਦਰੀ ਏਜੰਸੀ ਨਾਲ ਕੰਮ ਕਰਦੇ ਹੋਏ, ਲਸ਼ਕਰ-ਏ-ਤੋਇਬਾ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕਰ ਕੇ ਜੰਮੂ-ਕਸ਼ਮੀਰ ਦੇ 2 ਨਿਵਾਸੀਆਂ ਨੂੰ ਹਿਰਾਸਤ ਵਿਚ ਲਿਆ ਗਿਆ, ਜਿਨ੍ਹਾਂ ਪਾਸੋਂ ਦੋ ਆਈ. ਈ. ਡੀ., ਦੋ ਹੈਂਡ ਗ੍ਰਨੇਡ, ਦੋ ਮੈਗਜ਼ੀਨਾਂ ਅਤੇ ਇਕ ਪਿਸਤੌਲ ਸਮੇਤ 24 ਕਾਰਤੂਸ, ਇਕ ਟਾਈਮਰ ਸਵਿੱਚ, ਅੱਠ ਡੈਟੋਨੇਟਰ ਅਤੇ ਚਾਰ ਬੈਟਰੀਆਂ ਜ਼ਬਤ ਕੀਤੀਆਂ ਗਈਆਂ ਹਨ।”

error: Content is protected !!