ED ਦੀ ਸਟੋਕ ਐਕਸਚੇਂਜ ‘ਤੇ ਰੇਡ… ਬਰੋਕਰਾਂ ਦੇ ਮੋਬਾਈਲ ਫੋਨ ਜ਼ਬਤ ਕਰ ਕੇ ਬਿਲਡਿੰਗ ਕੀਤੀ ਸੀਲ

ED ਦੀ ਸਟੋਕ ਐਕਸਚੇਂਜ ‘ਤੇ ਰੇਡ… ਬਰੋਕਰਾਂ ਦੇ ਮੋਬਾਈਲ ਫੋਨ ਜ਼ਬਤ ਕਰ ਕੇ ਬਿਲਡਿੰਗ ਕੀਤੀ ਸੀਲ

ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਫਿਰੋਜ਼ ਗਾਂਧੀ ਮਾਰਕੀਟ ਦੀ ਸਟੋਕ ਐਕਸਚੇਂਜ ‘ਤੇ ਈਡੀ ਨੇ ਰੇਡ ਮਾਰੀ ਹੈ। ਇਸ ਦੌਰਾਨ ਈਡੀ ਨੇ ਪੂਰੀ ਬਿਲਡਿੰਗ ਸੀਲ ਕਰ ਦਿੱਤੀ ਹੈ। ਇਸ ਦੌਰਾਨ ਈਡੀ ਨੇ ਬਰੋਕਰਾਂ ਦੇ ਮੋਬਾਇਲ ਫੋਨ ਵੀ ਆਪਣੇ ਕੋਲ ਜਮ੍ਹਾਂ ਕਰ ਲਏ। ਇਸ ਸਮੇਂ ਈਡੀ ਵੱਲੋਂ ਦਫਤਰ ਦੇ ਸਾਰੇ ਰਿਕਾਰਡ ਖੰਗਾਲੇ ਜਾ ਰਹੇ ਹਨ ਅਤੇ ਪੂਰੀ ਬਿਲਡਿੰਗ ਦੇ ਆਲੇ ਦੁਆਲੇ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ।


ਇਸ ਦੌਰਾਨ ਟਰਾਈਡੈਂਟ ਗਰੁੱਪ ‘ਤੇ ਵੀ ਇਨਕਮ ਟੈਕਸ ਅਤੇ ਈਡੀ ਨੇ ਰੇਡ ਕੀਤੀ ਹੈ। ਕੁੱਲ 35 ਟੀਮਾਂ ਲੁਧਿਆਣੇ ਦੇ ਵਿੱਚ ਟਰਾਈਡੈਂਟ ਗਰੁੱਪ ‘ਤੇ ਰੇਡ ਕਰ ਕੇ ਛਾਪੇਮਾਰੀ ਕਰ ਰਹੀਆਂ ਹਨ।


ਇਨਕਮ ਟੈਕਸ ਵਿਭਾਗ ਦੀਆਂ ਇਨਵੈਸਟੀਗੇਸ਼ਨ ਟੀਮਾਂ ਨੇ ਟ੍ਰਾਇਡੇੰਟ ਗਰੁੱਪ ਦੇ ਕਈ ਸਾਰੇ ਟਿਕਾਣਿਆਂ ‘ਤੇ ਰੇਡ ਕੀਤੀ ਹੈ। ਇਨਕਮ ਟੈਕਸ ਵਿਭਾਗ ਦੀਆਂ 35 ਟੀਮਾਂ ਨੇ ਟ੍ਰਾਇਡੇੰਟ ਕੰਪਨੀ ਤੇ ਅਤੇ ਘਰ ਤੇ ਗੁਦਾਮਾਂ ਤੇ ਰੇਡ ਕੀਤੀ ਹੈ।

error: Content is protected !!