Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
October
20
ਡਿਵਾਈਡਰ ਨਾਲ ਟਕਰਾ ਕੇ ਪੁਲ ਤੋਂ 80 ਫੁੱਟ ਹੇਠਾਂ ਡਿੱਗਿਆ ਟਰੱਕ, ਡਰਾਈਵਰ ਤੇ ਕੰਡਕਟਰ ਸਮੇਤ ਚਾਰ ਜਣਿਆਂ ਦੀ ਹੋਈ ਮੌ+ਤ
Latest News
National
ਡਿਵਾਈਡਰ ਨਾਲ ਟਕਰਾ ਕੇ ਪੁਲ ਤੋਂ 80 ਫੁੱਟ ਹੇਠਾਂ ਡਿੱਗਿਆ ਟਰੱਕ, ਡਰਾਈਵਰ ਤੇ ਕੰਡਕਟਰ ਸਮੇਤ ਚਾਰ ਜਣਿਆਂ ਦੀ ਹੋਈ ਮੌ+ਤ
October 20, 2023
Voice of Punjab
ਡਿਵਾਈਡਰ ਨਾਲ ਟਕਰਾ ਕੇ ਪੁਲ ਤੋਂ 80 ਫੁੱਟ ਹੇਠਾਂ ਡਿੱਗਿਆ ਟਰੱਕ, ਡਰਾਈਵਰ ਤੇ ਕੰਡਕਟਰ ਸਮੇਤ ਚਾਰ ਜਣਿਆਂ ਦੀ ਹੋਈ ਮੌ+ਤ
ਵੀਓਪੀ ਬਿਊਰੋ, ਜੰਮੂ : ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ ਦੇ ਝੱਜਰ ਕੋਟਲੀ ਇਲਾਕੇ ਵਿਚ ਇਕ ਟਰੱਕ ਪੁਲ ਤੋਂ ਹੇਠਾਂ ਡਿੱਗ ਗਿਆ। ਉਸ ‘ਚ ਸਵਾਰ ਚਾਰ ਲੋਕਾਂ ਦੀ ਮੌਕੇ ਉੱਤੇ ਹੀ ਮੌ+ਤ ਹੋ ਗਈ। ਪੁਲਿਸ ਨੇ ਚਾਰਾਂ ਦੀਆਂ ਲਾ+ਸ਼ਾਂ ਨੂੰ ਜੀਐੱਮਸੀ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿੱਤਾ ਹੈ, ਜਿੱਥੇ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਟਰੱਕ ਸ਼੍ਰੀਨਗਰ ਤੋਂ ਰਾਜਸਥਾਨ ਵੱਲ ਜਾ ਰਿਹਾ ਸੀ।
ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਹਾਦਸਾ ਵੀਰਵਾਰ ਤੇ ਸ਼ੁੱਕਰਵਾਰ ਦੀ ਦੇਰ ਰਾਤ ਕਰੀਬ 2.30 ਵਜੇ ਝੱਜਰ ਕੋਟਲੀ ਇਲਾਕੇ ਦੇ ਝੱਜਰ ਪੁਲ ‘ਤੇ ਵਾਪਰਿਆ। ਕਸ਼ਮੀਰ ਤੋਂ ਸੇਬ ਲੈ ਕੇ ਜੰਮੂ ਵੱਲ ਆ ਰਿਹਾ ਟਰੱਕ ਆਰ.ਜੇ.13ਜੀ.ਬੀ.-5654 ਪਹਿਲਾਂ ਝੱਜਰ ਪੁਲ ‘ਤੇ ਡਿਵਾਈਡਰ ਨਾਲ ਟਕਰਾ ਗਿਆ ਅਤੇ ਉਸ ਤੋਂ ਬਾਅਦ ਟਰੱਕ ਕਰੀਬ 80 ਫੁੱਟ ਹੇਠਾਂ ਨਾਲੇ ‘ਚ ਜਾ ਡਿੱਗਿਆ।
ਟਰੱਕ ਸੇਬਾਂ ਨਾਲ ਲੱਦਿਆ ਹੋਣ ਕਾਰਨ ਜ਼ਿਆਦਾ ਦਬਾਅ ਨਾ ਝੱਲ ਸਕਿਆ ਅਤੇ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ‘ਚ ਡਰਾਈਵਰ ਅਤੇ ਕੰਡਕਟਰ ਸਮੇਤ ਟਰੱਕ ‘ਚ ਉਸ ਸਮੇਂ ਚਾਰ ਲੋਕ ਸਵਾਰ ਸਨ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਿਸ ਜਗ੍ਹਾ ‘ਤੇ ਇਹ ਹਾਦਸਾ ਹੋਇਆ ਹੈ, ਉਹ ਜੰਮੂ-ਸ਼੍ਰੀਨਗਰ ਦਾ ਪੁਰਾਣਾ ਰਾਸ਼ਟਰੀ ਰਾਜਮਾਰਗ ਹੈ, ਜਿਸ ਨੂੰ ਅੱਜ ਕੱਲ੍ਹ ਘੱਟ ਹੀ ਲੋਕ ਵਰਤਦੇ ਹਨ।
ਮੌਕੇ ਤੋਂ ਲੰਘ ਰਹੇ ਕੁਝ ਹੋਰ ਵਾਹਨ ਚਾਲਕਾਂ ਨੇ ਹਾਦਸੇ ਸਬੰਧੀ ਝੱਜਰ ਕੋਟਲੀ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਝੱਜਰ ਕੋਟਲੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ |
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਪੁਲਿਸ ਨੇ ਟਰੱਕ ਦੇ ਮਲਬੇ ਵਿਚ ਫਸੇ ਚਾਰੇ ਵਿਅਕਤੀਆਂ ਨੂੰ ਬਾਹਰ ਕੱਢ ਕੇ ਜੀਐੱਮਸੀ ਹਸਪਤਾਲ ਪਹੁੰਚਾਇਆ ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਜੀਐੱਮਸੀ ਦੇ ਮੁਰਦਾਘਰ ਵਿਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਟਰੱਕ ਦੇ ਦਸਤਾਵੇਜ਼ਾਂ ਦੇ ਆਧਾਰ ‘ਤੇ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ੱਕ ਹੈ ਕਿ ਮਾਰੇ ਗਏ ਦੋ ਹੋਰ ਵਿਅਕਤੀ ਵਪਾਰੀ ਹੋ ਸਕਦੇ ਹਨ, ਜੋ ਕਸ਼ਮੀਰ ਤੋਂ ਸੇਬ ਲੈ ਕੇ ਜਾ ਰਹੇ ਸਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
Post navigation
ਰੋਟੀ ਖਾਂਧੇ ਮਜ਼ਦੂਰ ਨੂੰ ਰੋਡ ਰੋਲਰ ਨੇ ਕੁਚਲਿ+ਆ, ਹੋਈ ਦਰਦਨਾਕ ਮੌ+ਤ
ਕੋਠੀ ਵੇਚ ਕੇ ਮਿਲੇ 29 ਲੱਖ ਗਿਣ ਰਹੇ ਸੀ ਪਰਿਵਾਰ ਵਾਲੇ, ਬੰਦੂ+ਕ ਲੈ ਕੇ ਆ ਪੁੱਜੇ ਲੁਟੇਰੇ, ਨਕਦੀ ਲੁੱਟ ਕੇ ਹੋਏ ਫਰਾਰ, ਨਾ ਕੋਠੀ ਰਹੀ ਤੇ ਨਾ ਹੀ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us