ਰੋਟੀ ਖਾਂਧੇ ਮਜ਼ਦੂਰ ਨੂੰ ਰੋਡ ਰੋਲਰ ਨੇ ਕੁਚਲਿ+ਆ, ਹੋਈ ਦਰਦਨਾਕ ਮੌ+ਤ

ਰੋਟੀ ਖਾਂਧੇ ਮਜ਼ਦੂਰ ਨੂੰ ਰੋਡ ਰੋਲਰ ਨੇ ਕੁਚਲਿ+ਆ, ਹੋਈ ਦਰਦਨਾਕ ਮੌ+ਤ


ਵੀਓਪੀ ਬਿਊਰੋ, ਜਲੰਧਰ : ਥਾਣਾ ਮਕਸੂਦਾਂ ਅਧੀਨ ਆਉਂਦੀ ਆਧੀ ਖੂਹੀ ਪੁਲਿਸ ਚੌਕੀ ਦੇ ਘੇਰੇ ਵਿਚ ਆਉਂਦੇ ਪਿੰਡ ਗਾਜੀਪੁਰ ਵਿਚ ਦਰਦਨਾਕ ਹਾਦਸਾ ਵਾਪਰਿਆ। ਰੋਟੀ ਖਾ ਰਹੇ ਮਜ਼ਦੂਰ ਨੂੰ ਰੋਡ ਰੋਲਰ ਵਲੋਂ ਕੁਚ+ਲਣ ਉਤੇ ਉਸ ਦੀ ਮੌਕੇ ਉਤੇ ਹੀ ਮੌ+ਤ ਹੋ ਗਈ। ਮ੍ਰਿ+ਤ+ਕ ਵਿਅਕਤੀ ਦੀ ਪਛਾਣ ਤਰਸੇਮ ਲਾਲ (72) ਪੁੱਤਰ ਉਜਾਗਰ ਰਾਮ ਵਾਸੀ ਪਿੰਡ ਗਾਜੀਪੁਰ, ਜਲੰਧਰ ਵਜੋਂ ਹੋਈ ਹੈ।

ਉਸ ਦੇ ਭਰਾ ਬਲਵੀਰ ਸਿੰਘ ਅਤੇ ਭਤੀਜੇ ਵਿਕੀ ਨੇ ਦੱਸਿਆ ਕਿ ਤਰਸੇਮ ਲਾਲ ਉਨ੍ਹਾਂ ਦੇ ਪਿੰਡ ਵਿੱਚ ਬਣ ਰਹੀ ਜੰਮੂ ਕੱਟੜਾ ਹਾਈਵੇ ਤੇ ਮਜ਼ਦੂਰੀ ਕਰਦਾ ਸੀ ਤੇ ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਨਾਲ ਰੋਟੀ ਲੈ ਕਿ ਕੰਮ ਤੇ ਗਿਆ ਤੇ ਜਦ ਦੁਪਹਿਰ ਵੇਲੇ ਉਹ ਰੋਟੀ ਖਾ ਰਿਹਾ ਸੀ ਤਾਂ ਰੋਡ ਰੋਲਰ ਦੇ ਡਰਾਈਵਰ ਨੇ ਉਸ ਉਪਰ ਰੋਲਰ ਚੜ੍ਹਾ ਦਿੱਤਾ। ਜਿਸ ਦੀ ਮੌਕੇ ਉਤੇ ਹੀ ਮੌ+ਤ ਹੋ ਗਈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਣ ਉਤੇ ਜਦ ਉਹ ਮੌਕੇ ਉਤੇ ਪੁੱਜੇ ਤਾਂ ਦੇਖਿਆ ਕਿ ਲਾ+ਸ਼ ਬੁਰੀ ਤਰ੍ਹਾਂ ਨੁਕਸਾਨੀ ਹੋਈ ਸੀ। ਜਿਸ ਦੌਰਾਨ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਮੌਕੇ ਤੇ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਰੋਡ ਰੋਲਰ ਦਾ ਡਰਾਈਵਰ ਉਥੋਂ ਫਰਾਰ ਹੋ ਚੁੱਕਾ ਸੀ। ਮੌਕੇ ਤੇ ਪੁੱਜੇ ਚੌਕੀ ਇੰਚਾਰਜ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮ੍ਰਿ+ਤ+ਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!