ਕੌਮਾਂਤਰੀ ਕਬੱਡੀ ਖਿਡਾਰੀ ਨੂੰ ਗੋ+ਲ਼ੀਆਂ ਮਾਰਨ ਦਾ ਮਾਮਲਾ, ਪੁਲਿਸ ਨੇ ਨਾਮਜ਼ਦ ਮੁਲਜ਼ਮ ਦੇ ਪਿਤਾ ਨੂੰ ਸੱਦਿਆ ਥਾਣੇ, ਘਰ ਜਾ ਕੇ ਕਰ ਲਈ ਖ਼ੁਦ+ਕੁਸ਼ੀ

ਕੌਮਾਂਤਰੀ ਕਬੱਡੀ ਖਿਡਾਰੀ ਨੂੰ ਗੋ+ਲ਼ੀਆਂ ਮਾਰਨ ਦਾ ਮਾਮਲਾ, ਪੁਲਿਸ ਨੇ ਨਾਮਜ਼ਦ ਮੁਲਜ਼ਮ ਦੇ ਪਿਤਾ ਨੂੰ ਸੱਦਿਆ ਥਾਣੇ, ਘਰ ਜਾ ਕੇ ਕਰ ਲਈ ਖ਼ੁਦ+ਕੁਸ਼ੀ


ਵੀਓਪੀ ਬਿਊਰੋ, ਮੋਗਾ : ਮੋਗਾ ਦੇ ਪਿੰਡ ਧੂੜਕੋਟ ਰਣਸੀਂਹ ਵਿਖੇ ਅੰਤਰਰਾਸ਼ਟਰੀ ਕਬੱਡੀ ਖ਼ਿਡਾਰੀ ਨੂੰ ਘਰ ਆ ਕੇ ਗੋ+ਲੀਆਂ ਮਾਰਨ ਦਾ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਮਾਮਲੇ ਵਿਚ ਨਾਮਜ਼ਦ ਵਿਅਕਤੀ ਸੁਖਦੀਪ ਸਿੰਘ ਦੇ ਪਿਤਾ ਇੰਦਰਪਾਲ ਸਿੰਘ ਸੋਹਣਾ ਵਾਸੀ ਧੂੜਕੋਟ ਰਣਸੀਂਹ ਵਲੋਂ ਬੀਤੀ ਰਾਤ ਪੁਲਿਸ ਹਿਰਾਸਤ ਵਿਚੋਂ ਬਾਹਰ ਆਉਣ ’ਤੇ ਖ਼ੁਦ+ਕੁਸ਼ੀ ਕਰ ਲਈ ਗਈ।

ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੀ ’ਤੇ ਉਸ ਸਮੇਂ ਹਮਲਾ ਹੋਇਆ ਸੀ ਜਦੋਂ ਉਹ ਆਪਣੇ ਘਰ ਵਿਚ ਹੀ ਮੌਜੂਦ ਸੀ। ਇਸ ਦੌਰਾਨ ਘਰ ਵਿਚ ਕਬੂਤਰ ਦੇਖਣ ਆਏ ਦੋ ਸ਼ੂਟਰਾਂ ਨੇ ਉਸ ’ਤੇ ਗੋ+ਲੀਆਂ ਚਲਾ ਦਿੱਤੀਆਂ, ਜਿਸ ਵਿਚ ਬਿੰਦਰੂ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਵੱਲੋਂ ਤਫਤੀਸ਼ ਜਾਰੀ ਸੀ ਜਿਸ ਵਿਚ ਸ਼ੱਕ ਸੀ ਕਿ ਇਹ ਉਕਤ ਵਿਅਕਤੀ ਇੰਦਰਪਾਲ ਸਿੰਘ ਦਾ ਹਮਲੇ ਵਿਚ ਹੱਥ ਹੋ ਸਕਦਾ ਹੈ ਜਿਸ ਨੂੰ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਲਈ ਪੁਲਿਸ ਥਾਣੇ ਲੈ ਕੇ ਆਈ ਸੀ ਜਿਸ ਨੂੰ ਰਾਤ ਨੂੰ ਪਿੰਡ ਦੇ ਮੋਹਤਬਰ ਮੈਂਬਰਾਂ ਦੀ ਜ਼ਿੰਮੇਵਾਰੀ ’ਤੇ ਰਿਹਾਅ ਕਰ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਇੰਦਰਪਾਲ ਸਿੰਘ ਨੇ ਘਰ ਜਾ ਕੇ ਸਲਫਾਸ ਦੀਆਂ ਗੋ+ਲੀਆਂ ਖਾ ਕੇ ਖ਼ੁਦ+ਕੁਸ਼ੀ ਕਰ ਲਈ। ਪਰਿਵਾਰ ਮੁਤਾਬਕ ਮੁੱਖ ਅਫਸਰ ਦੇ ਦੁਰਵਿਹਾਰ ਤੋਂ ਦੁਖੀ ਹੋ ਕੀਤੀ ਇੰਦਰਪਾਲ ਸਿੰਘ ਨੇ ਆ+ਤਮ ਹੱਤਿ+ਆ ਕੀਤੀ ਹੈ। ਹੁਣ ਪਰਿਵਾਰ ਵਾਲਿਆਂ ਨੇ ਪੁਲਿਸ ’ਤੇ ਦੋਸ਼ ਲਗਾਇਆ ਹੈ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਨਾਜਾ+ਇਜ਼ ਪ੍ਰੇਸ਼ਾਨ ਕੀਤਾ ਗਿਆ ਸੀ।

error: Content is protected !!