
ਹਾਦਸੇ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਬੱਸ ‘ਚੋਂ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ। ਨਾਲ ਹੀ ਲਾ+ਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਹ ਹਾਦਸਾ ਜ਼ਿਲ੍ਹੇ ਦੇ ਥਾਣਾ ਉਸਾਵਾ ਖੇਤਰ ਵਿਚ ਨਵੀਗੰਜ ਨੇੜੇ ਵਾਪਰਿਆ। ਅੱਜ ਸੋਮਵਾਰ ਨੂੰ ਸਕੂਲ ਬੱਸ ਅਤੇ ਵੈਨ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ‘ਚ 4 ਬੱਚਿਆਂ ਦੀ ਮੌ+ਤ ਹੋ ਗਈ। ਹਾਦਸਾ ਹੁੰਦੇ ਹੀ ਚੀਕ-ਪੁਕਾਰ ਮਚ ਗਈ। ਹਾਦਸੇ ਮਗਰੋਂ ਲੋਕਾਂ ਦੀ ਭੀੜ ਜੁੱਟ ਗਈ। ਮੌਕੇ ‘ਤੇ ਪਹੁੰਚੀ ਪੁਲਸ ਨੇ ਜ਼ਖ਼ਮੀ ਬੱਚਿਆਂ ਨੂੰ ਜ਼ਿਲ੍ਹਾ ਹਸਪਤਾਲ ਦਾਖ਼ਲ ਕਰਵਾਇਆ।
