ਸੰਗਰੂਰ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 5 ਸਾਲ ਦੇ ਬੱਚੇ ਸਣੇ 6 ਲੋਕਾਂ ਦੀ ਮੌ+ਤ

ਸੰਗਰੂਰ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 5 ਸਾਲ ਦੇ ਬੱਚੇ ਸਣੇ 6 ਲੋਕਾਂ ਦੀ ਮੌ+ਤ

ਸੰਗਰੂਰ (ਵੀਓਪੀ ਬਿਊਰੋ): ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਬੁੱਧਵਾਰ ਦੇਰ ਰਾਤ ਸੁਨਾਮ-ਸੁਨਾਮ ਮਾਹਲਣ ਰੋਡ ‘ਤੇ ਇੱਕ ਕਾਰ ਅਤੇ ਤੇਲ ਟੈਂਕਰ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਛੇ ਲੋਕਾਂ ਦੀ ਮੌ+ਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ 5 ਸਾਲ ਦਾ ਬੱਚਾ ਵੀ ਸ਼ਾਮਲ ਹੈ।


ਜਾਣਕਾਰੀ ਅਨੁਸਾਰ ਸੁਨਾਮ ਤੋਂ ਸਾਰੇ ਲੋਕ ਇੱਕ ਮਾਰੂਤੀ ਕਾਰ ਵਿੱਚ ਮਲੇਰਕੋਟਲਾ ਮੱਥਾ ਟੇਕਣ ਲਈ ਗਏ ਸਨ ਅਤੇ ਵਾਪਸ ਆਉਂਦੇ ਸਮੇਂ ਸੁਨਾਮ ਨੇੜੇ ਹਾਦਸਾਗ੍ਰਸਤ ਹੋ ਗਏ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾ+ਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤ+ਕਾਂ ਵਿੱਚ ਵਿਜੇ ਕੁਮਾਰ (50 ਸਾਲ), ਦਿਵੇਸ਼ ਕੁਮਾਰ (33 ਸਾਲ), ਦੀਪਕ ਜਿੰਦਲ (32 ਸਾਲ), ਕ੍ਰਿਸ਼ਨ ਕੁਮਾਰ ਅਤੇ ਨੀਰਜ ਸਿੰਗਲਾ ਅਤੇ ਇੱਕ ਬੱਚਾ ਸ਼ਾਮਲ ਹੈ। ਇਹ ਸਾਰੇ ਵਿਅਕਤੀ ਰਾਤ ਸਮੇਂ ਸੁਨਾਮ ਤੋਂ ਮਾਰੂਤੀ ਕਾਰ ਵਿੱਚ ਮਾਲੇਰਕੋਟਲਾ ਪੀਰ ਦੀ ਦਰਗਾਹ ’ਤੇ ਮੱਥਾ ਟੇਕਣ ਲਈ ਗਏ ਸਨ।

error: Content is protected !!