ਜਲੰਧਰ ਵਿਚ ਇਕ ਹੋਰ ਕ+ਤ+ਲ ਦੀ ਵਾਰਦਾਤ, ਘਰ ਵਿਚ ਦਾਖਲ ਹੋ ਕੇ ਸਿਰ ਉਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਵਾਰ

ਜਲੰਧਰ ਵਿਚ ਇਕ ਹੋਰ ਕ+ਤ+ਲ ਦੀ ਵਾਰਦਾਤ, ਘਰ ਵਿਚ ਦਾਖਲ ਹੋ ਕੇ ਸਿਰ ਉਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਵਾਰ


ਵੀਓਪੀ ਬਿਊਰੋ, ਸ਼ਾਹਕੋਟ/ਮਲਸੀਆਂ : ਜਲੰਧਰ ਜ਼ਿਲ੍ਹੇ ਵਿਚ ਇਕ ਹੋਰ ਰੂਹ ਕੰਬਾਊ ਵਾਰਦਾਤ ਵਾਪਰੀ ਹੈ। ਇੱਥੋਂ ਦੇ ਪਿੰਡ ਮੀਏਂਵਾਲ ਮੌਲਵੀਆਂ ’ਚ ਅਣਪਛਾਤੇ ਵਿਅਕਤੀਆਂ ਨੇ ਘਰ ’ਚ ਦਾਖਲ ਹੋ ਕੇ ਨੌਜਵਾਨ ਦਾ ਕ+ਤ+ਲ ਕਰ ਦਿੱਤਾ। ਮ੍ਰਿਤ+ਕ ਦੀ ਪਛਾਣ ਸੂਰਜ ਕੁਮਾਰ ਉਰਫ ਜੌਹਨ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਜੇ ਕੁਮਾਰ ਵਾਸੀ ਪਿੰਡ ਮੀਏਂਵਾਲ ਮੌਲਵੀਆਂ ਨੇ ਦੱਸਿਆ ਕਿ ਉਹ 3 ਮਹੀਨੇ ਤੋਂ ਨਕੋਦਰ ਵਿਖੇ ਰਹਿ ਰਿਹਾ ਹੈ। ਉਸ ਦਾ ਛੋਟਾ ਭਰਾ ਸੂਰਜ ਕੁਮਾਰ ਉਰਫ ਜੌਹਨ ਪਰਿਵਾਰ ਸਮੇਤ ਪਿੰਡ ਮੀਏਂਵਾਲ ਮੌਲਵੀਆਂ ’ਚ ਰਹਿੰਦਾ ਸੀ।

10 ਦਿਨ ਪਹਿਲਾਂ ਉਸ ਦੀ ਪਤਨੀ ਨਾਰਾਜ਼ਗੀ ਕਾਰਨ ਪੇਕੇ ਚਲੀ ਗਈ ਸੀ। ਸੂਰਜ ਦੇ ਤਿੰਨ ਬੱਚੇ ਉਸ ਦੀ ਭੂਆ ਦੇ ਲੜਕੇ ਕੋਲ ਰਹਿੰਦੇ ਹਨ। ਅਜੇ ਨੇ ਦੱਸਿਆ ਕਿ ਸੋਮਵਾਰ ਸਵੇਰੇ 8 ਵਜੇ ਦੇ ਕਰੀਬ ਉਹ ਆਪਣੀ ਮਾਤਾ ਨੂੰ ਮਿਲਣ ਪਿੰਡ ਆਇਆ ਤਾਂ ਦੇਖਿਆ ਕਿ ਸੂਰਜ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਸੂਰਜ ਕੁਮਾਰ ਦੀ ਲਾ+ਸ਼ ਖ਼ੂਨ ਨਾਲ ਲੱਥਪੱਥ ਸੋਫੇ ’ਤੇ ਪਈ ਸੀ ਤੇ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਹੋਏ ਸਨ। ਫ਼ਰਸ਼ ’ਤੇ ਵੀ ਬਹੁਤ ਜ਼ਿਆਦਾ ਖ਼ੂਨ ਡੁੱਲਿਆ ਹੋਇਆ ਸੀ। ਅਜੇ ਨੇ ਦੱਸਿਆ ਕਿ ਉਸ ਨੇ ਭੂਆ ਦੇ ਲੜਕੇ ਨੂੰ ਮੌਕੇ ’ਤੇ ਬੁਲਾਇਆ ਅਤੇ ਰੌਲਾ ਪੈਣ ’ਤੇ ਪਿੰਡ ਦੇ ਲੋਕ ਵੀ ਇਕੱਠੇ ਹੋ ਗਏ। ਸੂਚਨਾ ਮਿਲਣ ’ਤੇ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ।

ਇਸ ਸਬੰਧੀ ਡੀਐੱਸਪੀ ਸ਼ਾਹਕੋਟ ਨਰਿੰਦਰ ਸਿੰਘ ਔਜਲਾ, ਡੀਐੱਸਪੀ (ਡੀ) ਸੁਰਿੰਦਰਪਾਲ ਧੋਗੜੀ ਤੇ ਐੱਸਐੱਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਕ+ਤ+ਲ ਹੋਇਆ ਤਾਂ ਸੂਰਜ ਕੁਮਾਰ ਉਸ ਵੇਲੇ ਘਰ ਵਿਚ ਇਕੱਲਾ ਹੀ ਸੀ। ਉਨ੍ਹਾਂ ਦੱਸਿਆ ਕਿ ਜਲੰਧਰ ਤੋਂ ਡਾਗ ਸਕੁਐਡ ਮੰਗਵਾ ਕੇ ਕਤਲ ਦੀ ਹਰ ਪਹਿਲੂ ਤੋਂ ਸ਼ੁਰੂ ਕਰ ਦਿੱਤੀ ਹੈ। ਪਿੰਡ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਸੁਰਾਗ ਹੱਥ ਲੱਗ ਸਕੇ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302 ਦਾ ਪਰਚਾ ਦਰਜ ਕਰ ਕੇ ਲਾ+ਸ਼ ਨੂੰ ਪੋਸਟਮਾਰਟਮ ਲਈ ਨਕੋਦਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਮਾਮਲੇ ਦੀ ਅਗਲੇਰੀ ਕਾਰਵਾਈ ਅਮਲ ਵਿਚ ਲਿਆ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!