ਅਮਰੀਕਾ ਵਿਖੇ ਜਿੰਮ ਵਿਚ ਭਾਰਤੀ ਵਿਦਿਆਰਥੀ ਦੀ ਚਾਕੂ ਮਾਰ ਕੇ ਕੀਤੀ ਹੱਤਿ+ਆ

ਅਮਰੀਕਾ ਵਿਖੇ ਜਿੰਮ ਵਿਚ ਭਾਰਤੀ ਵਿਦਿਆਰਥੀ ਦੀ ਚਾਕੂ ਮਾਰ ਕੇ ਕੀਤੀ ਹੱਤਿ+ਆ


ਵੀਓਪੀ ਬਿਊਰੋ, ਇੰਟਰਨੈਸ਼ਨਲ-ਵਿਦੇਸ਼ ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਕ ਹੋਰ ਭਾਰਤੀ ਦੀ ਵਿਦੇਸ਼ ਵਿਚ ਹੱਤਿ+ਆ ਕਰ ਦਿੱਤੀ ਗਈ ਹੈ। ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ਸਥਿਤ ਇਕ ਫਿਟਨੈਸ ਸੈਂਟਰ ਵਿਚ 24 ਸਾਲਾ ਭਾਰਤੀ ਵਿਦਿਆਰਥੀ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ, ਜਿਸ ਦੀ ਬਾਅਦ ਵਿਚ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਵਾਲਪੇਰਾਇਸੋ ਯੂਨੀਵਰਸਿਟੀ ਵਿਚ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਵਰੁਣ ਉਤੇ 29 ਅਕਤੂਬਰ ਨੂੰ ਇਕ ਜਿੰਮ ਵਿਚ ਹਮਲਾਵਰ ਜੋਰਡਨ ਐਂਡਰੇਡ ਨੇ ਚਾਕੂ ਨਾਲ ਹਮਲਾ ਕੀਤਾ ਸੀ, ਜਿਸ ਨਾਲ ਵਿਦਿਆਰਥੀ ਦੇ ਸਿਰ ਵਿਚ ਸੱਟ ਲੱਗ ਗਈ ਸੀ। ਅਧਿਕਾਰੀ ਹਮਲੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
ਸ਼ਿਕਾਗੋ ਦੇ ਨੇੜੇ ਵਾਲਪੇਰਾਇਸੋ ਯੂਨੀਵਰਸਿਟੀ ਨੇ ਬੁਧਵਾਰ ਨੂੰ ਇਕ ਬਿਆਨ ‘ਚ ਕਿਹਾ, ‘ਭਰੇ ਦਿਲ ਨਾਲ ਅਸੀਂ ਵਰੁਣ ਰਾਜ ਪੁਚਾ ਦੇ ਦੇਹਾਂਤ ਦੀ ਖ਼ਬਰ ਸਾਂਝੀ ਕਰ ਰਹੇ ਹਾਂ। ਸਾਡੀ ਯੂਨੀਵਰਸਿਟੀ ਨੇ ਅਪਣਾ ਇਕ ਬੱਚਾ ਗੁਆ ਦਿਤਾ। ਇਸ ਦੁੱਖ ਦੀ ਘੜੀ ਵਿਚ ਸਾਡੀ ਸੰਵੇਦਨਾ ਵਰੁਣ ਦੇ ਪਰਿਵਾਰ ਅਤੇ ਉਸ ਦੇ ਦੋਸਤਾਂ ਨਾਲ ਹੈ।


ਘਟਨਾ ਤੋਂ ਬਾਅਦ ਹਮਲਾਵਰ ਨੂੰ ਗ੍ਰਿਫ+ਤਾਰ ਕਰ ਲਿਆ ਗਿਆ ਸੀ ਅਤੇ ਉਸ ਵਿਰੁਧ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਅਤੇ ਹੱਤਿ+ਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਯੂਨੀਵਰਸਿਟੀ ਨੇ ਕਿਹਾ, ‘ਯੂਨੀਵਰਸਿਟੀ ਵਰੁਣ ਦੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ ਅਸੀਂ ਜਿਥੇ ਵੀ ਸੰਭਵ ਹੋ ਸਕੇ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਾਂਗੇ ਤਾਂ ਜੋ ਪਰਿਵਾਰ ਇਸ ਬੇਹੱਦ ਮੁਸ਼ਕਲ ਸਮੇਂ ਵਿਚ ਅੱਗੇ ਵਧ ਸਕੇ। ਵਰੁਣ ਲਈ 16 ਨਵੰਬਰ ਨੂੰ ਯੂਨੀਵਰਸਿਟੀ ਕੈਂਪਸ ਵਿਚ ਇਕ ਯਾਦਗਾਰੀ ਸਭਾ ਕਰਵਾਈ ਜਾ ਰਹੀ ਹੈ।

error: Content is protected !!