ਮੌ+ਤ ਇੰਝ ਘੇਰਾ ਪਾਵੇਗੀ, ਸੋਚਿਆ ਵੀ ਨਹੀਂ ਹੋਣਾ, ਜਲੰਧਰ-ਅੰਮ੍ਰਿਤਸਰ ਹਾਈਵੇ ਉਤੇ ਦੋ ਨੌਜਵਾਨਾਂ ਦੀ ਦਰਦਨਾਕ ਮੌ+ਤ

ਮੌ+ਤ ਇੰਝ ਘੇਰਾ ਪਾਵੇਗੀ, ਸੋਚਿਆ ਵੀ ਨਹੀਂ ਹੋਣਾ, ਜਲੰਧਰ-ਅੰਮ੍ਰਿਤਸਰ ਹਾਈਵੇ ਉਤੇ ਦੋ ਨੌਜਵਾਨਾਂ ਦੀ ਦਰਦਨਾਕ ਮੌ+ਤ


ਵੀਓਪੀ ਬਿਊਰੋ, ਬਾਬਾ ਬਕਾਲਾ ਸਾਹਿਬ  : ਬੀਤੀ ਰਾਤ 9 ਵਜੇ ਦੇ ਕਰੀਬ ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ’ਤੇ ਦਰਦਨਾਕ ਹਾਦਸਾ ਵਾਪਰਿਆ। ਮੌ+ਤ ਇੰਝ ਘੇਰਾ ਪਾਵੇਗੀ ਦੋ ਨੌਜਵਾਨਾਂ ਨੇ ਸੋਚਿਆ ਵੀ ਨਹੀਂ ਹੋਵੇਗਾ। ਜਲੰਧਰ-ਅੰਮ੍ਰਿਤਸਰ ਹਾਈਵੇ ਉਤੇ ਸਥਿਤ ਕਸਬਾ ਬਿਆਸ ਵਿਚੋਂ ਗੁਜ਼ਰਦੇ ਫਲਾਈਓਵਰ ’ਤੇ ਇਕ ਭਿਆਨਕ ਹਾਦਸਾ ਵਾਪਰਿਆ। ਹਾਦਸੇ ਵਿਚ 2 ਨੌਜਵਾਨਾਂ ਦੀ ਮੌ+ਤ ਹੋ ਗਈ।

ਜਾਣਕਾਰੀ ਅਨੁਸਾਰ ਰਣਜੀਤ ਯਾਦਵ ਅਤੇ ਚਿਰਾਗ ਨਾਮੀ ਨੌਜਵਾਨ ਆਪਣੀ ਬੰਦ ਬਾਡੀ ਕੈਂਟਰ ਗੱਡੀ ਦੇ ਖਰਾਬ ਹੋ ਜਾਣ ਕਾਰਨ ਉਸ ਨੂੰ ਪਿਛਲੇ ਪਾਸੇ ਤੋਂ ਠੀਕ ਕਰ ਰਹੇ ਸਨ ਕਿ ਅਚਾਨਕ ਇਕ ਤੇਜ਼ ਰਫ਼ਤਾਰ ਟਿੱਪਰ ਨੇ ਉਨ੍ਹਾਂ ਨੂੰ ਦਰੜ ਦਿੱਤਾ। ਦੋਵਾਂ ਨੌਜਵਾਨਾਂ ਦੀ ਮੌਕੇ ’ਤੇ ਮੌ+ਤ ਹੋ ਗਈ।

ਬਿਆਸ ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜਦਕਿ ਨੌਜਵਾਨਾਂ ਦੀਆਂ ਲਾ+ਸ਼ਾਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚਾ ਦਿੱਤੀਆਂ ਗਈਆਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!