Skip to content
Friday, May 10, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
November
11
ਦੀਵਾਲੀ ਤੋਂ ਪਹਿਲਾਂ ਅੰਬਾਲਾ ਵਿਚ ਧਮਾ+ਕਾ, ਚਾਹ ਬਣਾਉਂਦਿਆਂ ਫੱ+ਟ ਗਿਆ ਸਿਲੰਡਰ, ਦੋ ਦੀ ਹੋਈ ਮੌ+ਤ
Latest News
National
ਦੀਵਾਲੀ ਤੋਂ ਪਹਿਲਾਂ ਅੰਬਾਲਾ ਵਿਚ ਧਮਾ+ਕਾ, ਚਾਹ ਬਣਾਉਂਦਿਆਂ ਫੱ+ਟ ਗਿਆ ਸਿਲੰਡਰ, ਦੋ ਦੀ ਹੋਈ ਮੌ+ਤ
November 11, 2023
Voice of Punjab
ਦੀਵਾਲੀ ਤੋਂ ਪਹਿਲਾਂ ਅੰਬਾਲਾ ਵਿਚ ਧਮਾ+ਕਾ, ਚਾਹ ਬਣਾਉਂਦਿਆਂ ਫੱ+ਟ ਗਿਆ ਸਿਲੰਡਰ, ਦੋ ਦੀ ਹੋਈ ਮੌ+ਤ
ਵੀਓਪੀ ਬਿਊਰੋ, ਅੰਬਾਲਾ : ਇਕ ਘਰ ਵਿਚ ਚਾਹ ਬਣਾਉਣ ਦੌਰਾਨ ਸਿਲੰਡਰ ਫਟ ਗਿਆ। ਦੀਵਾਲੀ ਤੋਂ ਇਕ ਦਿਨ ਪਹਿਲਾਂ ਹੋਏ ਜ਼ਬਰਦਸਤ ਧਮਾ+ਕੇ ਕਾਰਨ ਘਰ ਮਲਬੇ ‘ਚ ਤਬਦੀਲ ਹੋ ਗਿਆ। ਹਾਦਸੇ ‘ਚ ਦੋ ਵਿਅਕਤੀਆਂ ਦੀ ਮੌ+ਤ ਹੋ ਗਈ ਜਦਕਿ 05 ਗੰਭੀਰ ਰੂਪ ਵਿੱਚ ਝੁਲਸ ਗਏ। ਇਹ ਘਟਨਾ ਅੰਬਾਲਾ ਦੇ ਟਾਂਗਰੀ ਪਾਰ ਨਿਊ ਸ਼ਕਤੀਨਗਰ ‘ਚ ਵਾਪਰਿਆ।
ਮਰਨ ਵਾਲਿਆਂ ‘ਚ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਖਤੌਲੀ ਦੇ ਰਹਿਣ ਵਾਲੇ ਫਜ਼ਲ ਤੇ ਦਿਲਸ਼ਾਦ ਸ਼ਾਮਲ ਹਨ। ਇਸ ਤੋਂ ਇਲਾਵਾ ਜ਼ਖ਼ਮੀਆਂ ‘ਚ ਸਲਮਾਨ, ਸ਼ਾਹਨੇਫਰ, ਆਫਤਾਬ, ਮੇਰਠ ਨਿਵਾਸੀ ਅਸ਼ਰਫ ਅਤੇ 16 ਸਾਲਾ ਰਿਆਨ ਸ਼ਾਮਲ ਹਨ।
ਇਸ ਮਾਮਲੇ ‘ਚ ਖਤੌਲੀ ਮੁਜ਼ੱਫਰਨਗਰ ਦੇ ਰਹਿਣ ਵਾਲੇ ਸ਼ਾਹਨਵਾਜ਼ ਨੇ ਪੁਲਿਸ ਨੂੰ ਦੱਸਿਆ ਸੀ ਕਿ ਫਜ਼ਲ, ਦਿਲਸ਼ਾਦ ਤੇ ਸਲਮਾਨ ਉਸ ਦੇ ਭਰਾ ਹਨ ਜਦਕਿ ਰਿਆਨ ਉਸ ਦਾ ਜੀਜਾ ਹੈ। ਰਿਆਨ ਤੇ ਸਲਮਾਨ ਉਸ ਨਾਲ ਡਿਨਰ ਕਰਨ ਤੋਂ ਬਾਅਦ ਫਜ਼ਲ ਦੇ ਕਮਰੇ ‘ਚ ਗਏ ਸਨ। ਫ਼ਜ਼ਲ ਚਾਹ ਬਣਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਫਜ਼ਲ ਚਾਹ ਬਣਾਉਂਦੇ ਸਮੇਂ ਬੀੜੀ ਪੀ ਰਿਹਾ ਸੀ। ਇਸ ਕਾਰਨ ਸਿਲੰਡਰ ਫਟਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਹਾਦਸੇ ‘ਚ ਮਕਾਨ ਪੂਰੀ ਤਰ੍ਹਾਂ ਢਹਿ ਗਿਆ ਪਰ ਕੁਝ ਕੰਧਾਂ ਤੇ ਲੈਂਟਰ ਲਟਕ ਰਹੇ ਸਨ ਜੋ ਕਿਸੇ ਸਮੇਂ ਵੀ ਡਿੱਗ ਸਕਦੇ ਹਨ। ਇਸ ਦੇ ਬਾਵਜੂਦ ਘਟਨਾ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਮਲਬੇ ਹੇਠ ਦੱਬੇ ਸਾਰੇ ਮੈਂਬਰਾਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਛਾਉਣੀ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ।
ਦਿਲਸ਼ਾਦ ਤੇ ਸਲਮਾਨ ਨੂੰ ਗੰਭੀਰ ਹਾਲਤ ‘ਚ ਪੀਜੀਆਈ ਰੈਫਰ ਕਰ ਦਿੱਤਾ ਗਿਆ। ਇਨ੍ਹਾਂ ਵਿੱਚੋਂ ਦਿਲਸ਼ਾਦ ਦੀ ਰਸਤੇ ‘ਚ ਹੀ ਮੌਤ ਹੋ ਗਈ। ਜ਼ਖਮੀ ਆਫਤਾਬ ਨੇ ਦੱਸਿਆ ਕਿ ਉਹ ਮੂਲ ਰੂਪ ‘ਚ ਉੱਤਰ ਪ੍ਰਦੇਸ਼ ਦੇ ਖਤੌਲੀ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਦਿਲਸ਼ਾਦ ਨੇ 15 ਦਿਨ ਪਹਿਲਾਂ ਟਾਂਗਰੀ ਡੈਮ ਨੇੜੇ ਨਿਊ ਸ਼ਕਤੀਨਗਰ ‘ਚ ਦੋ ਕਮਰੇ ਕਿਰਾਏ ‘ਤੇ ਲਏ ਸਨ। ਸਾਰੇ ਸਕਰੈਪ ਦਾ ਕੰਮ ਕਰਦੇ ਹਨ।
Post navigation
ਬ੍ਰਹਮਾਕੁਮਾਰੀ ਸੈਂਟਰ ਵਿਚ ਸਕੀਆਂ ਭੈਣਾਂ ਨੇ ਕੀਤੀ ਖ਼ੁਦ+ਕੁਸ਼ੀ, ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ
ਦੀਵਾਲੀ ਦੀ ਤਿਆਰੀ… ਅਯੁੱਧਿਆ ‘ਚ ਇੱਕ ਲੱਖ ਲੀਟਰ ਤੇਲ ਅਤੇ ਤਿੰਨ ਕਰੋੜ ਦੀ ਲਾਗਤ ਨਾਲ ਜਗਾਏ ਜਾਣਗੇ 24 ਲੱਖ ਦੀਵੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us