ਤ੍ਰਿਣਮੂਲ ਕਾਂਗਰਸੀ ਨੇਤਾ ਦਾ ਗੋ+ਲ਼ੀ ਮਾਰ ਕੇ ਕ+ਤ+ਲ, ਇਕ ਹਮਲਾਵਰ ਚੜ੍ਹਿਆ ਹਮਾਇਤੀਆਂ ਦੇ ਹੱਥੇ, ਕੁੱਟ-ਕੁੱਟ ਮਾ+ਰ’ਤਾ

ਤ੍ਰਿਣਮੂਲ ਕਾਂਗਰਸੀ ਨੇਤਾ ਦਾ ਗੋ+ਲ਼ੀ ਮਾਰ ਕੇ ਕ+ਤ+ਲ, ਇਕ ਹਮਲਾਵਰ ਚੜ੍ਹਿਆ ਹਮਾਇਤੀਆਂ ਦੇ ਹੱਥੇ, ਕੁੱਟ-ਕੁੱਟ ਮਾ+ਰ’ਤਾ

ਵੀਓਪੀ ਬਿਊਰੋ, ਨੈਸ਼ਨਲ-ਸੋਮਵਾਰ ਸਵੇਰੇ ਤ੍ਰਿਣਮੂਲ ਕਾਂਗਰਸ ਦੇ ਇਕ ਸਥਾਨਕ ਨੇਤਾ ਦਾ ਗੋ+ਲ਼ੀ ਮਾਰ ਕੇ ਕ+ਤ+ਲ ਕਰ ਦਿਤਾ ਗਿਆ, ਇੰਨਾਂ ਹੀ ਨਹੀਂ, ਕਥਿਤ ਹਮਲਾਵਰ ਲੋਕਾਂ ਦੇ ਸਮੂਹ ਦੇ ਹੱਥੇ ਚੜ੍ਹ ਗਿਆ, ਜਿਨ੍ਹਾਂ ਨੇ ਉਸ ਨੂੰ ਕੁੱਟ-ਕੁੱਟ ਮਾ+ਰ ਦਿੱਤਾ। ਇਹ ਘਟਨਾ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਜੋਯਨਗਰ ਖੇਤਰ ਵਿਚ ਵਾਪਰੀ ਹੈ।


ਇਕ ਅਧਿਕਾਰੀ ਨੇ ਦਸਿਆ ਕਿ ਬਮੂੰਗਾਚੀ ਦੇ ਤ੍ਰਿਣਮੂਲ ਕਾਂਗਰਸ ਦੇ ਖੇਤਰ ਦੇ ਪ੍ਰਧਾਨ ਸੈਫੂਦੀਨ ਲਸਕਰ ਨੂੰ ਕੁਝ ਬਦਮਾਸ਼ਾਂ ਨੇ ਜੋਏਨਗਰ ਖੇਤਰ ’ਚ ਉਨ੍ਹਾਂ ਦੇ ਘਰ ਦੇ ਨੇੜੇ ਗੋ+ਲੀ ਮਾਰ ਦਿਤੀ। ਸਥਾਨਕ ਲੋਕਾਂ ਨੇ ਦਸਿਆ ਕਿ ਲਸਕਰ ਦੇ ਸਮਰਥਕਾਂ ਨੇ ਕਥਿਤ ਹਮਲਾਵਰਾਂ ’ਚੋਂ ਇਕ ਨੂੰ ਫੜ ਲਿਆ ਅਤੇ ਉਸ ਦੀ ਕੁਟ_ਮਾਰ ਕੀਤੀ। ਲਸ਼ਕਰ ਦੀ ਪਤਨੀ ਪੰਚਾਇਤ ਮੁਖੀ ਹੈ। ਤ੍ਰਿਣਮੂਲ ਕਾਂਗਰਸ ਦੇ ਸਥਾਨਕ ਨੇਤਾਵਾਂ ਨੇ ਦੋਸ਼ ਲਗਾਇਆ ਕਿ ਲਸ਼ਕਰ ਦੇ ਕ+ਤ+ਲ ਪਿੱਛੇ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀ.ਪੀ.ਆਈ.-ਐਮ.) ਦੇ ਸਮਰਥਕਾਂ ਦਾ ਹੱਥ ਹੈ।


ਇਸ ਦੌਰਾਨ ਨੇੜਲੇ ਇਲਾਕਿਆਂ ਦੇ ਸੀ.ਪੀ.ਆਈ. (ਐਮ) ਸਮਰਥਕਾਂ ਨੇ ਦਾਅਵਾ ਕੀਤਾ ਕਿ ਘਟਨਾ ਤੋਂ ਬਾਅਦ, ਲਸ਼ਕਰ ਦੇ ਹਮਾਇਤੀਆਂ ਨੇ ਉਨ੍ਹਾਂ ਦੇ ਘਰਾਂ ’ਚ ਭੰਨਤੋੜ ਕੀਤੀ ਅਤੇ ਕੁਝ ਘਰਾਂ ਨੂੰ ਅੱਗ ਲਗਾ ਦਿਤੀ। ਸੀ.ਪੀ.ਆਈ. (ਐਮ) ਦੀ ਕੇਂਦਰੀ ਕਮੇਟੀ ਦੇ ਮੈਂਬਰ ਸੁਜਾਨ ਚੱਕਰਵਰਤੀ ਨੇ ਕਿਹਾ ਕਿ ਹਰ ਮੌਤ ਮੰਦਭਾਗੀ ਹੈ ਅਤੇ ਪੁਲਿਸ ਨੂੰ ਕਾ+ਤਲਾਂ ਨੂੰ ਫੜਨ ਅਤੇ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਸਹੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਸੈਫੂਦੀਨ ਲਸਕਰ ਦਾ ਕ+ਤ+ਲ ਤ੍ਰਿਣਮੂਲ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਨਤੀਜਾ ਹੈ, ਇਸ ਲਈ ਸੀ.ਪੀ.ਆਈ. (ਐਮ) ਨੂੰ ਦੋਸ਼ੀ ਠਹਿਰਾਉਣ ਦਾ ਕੋਈ ਮਤਲਬ ਨਹੀਂ ਹੈ।’

error: Content is protected !!