ਰੇਤ ਮਾਫੀਆ ਨੂੰ ਨਹੀਂ ਕਾਨੂੰਨ ਦਾ ਡਰ ! ਟਰੈਕਟਰ ਹੇਠ ਦਰੜ ਦਿੱਤਾ ਪੁਲਿਸ ਇੰਸਪੈਕਟਰ; ਮੰਤਰੀ ਬੋਲੇ, ਕੋਈ ਨਵੀਂ ਗੱਲ ਨਹੀਂ

ਰੇਤ ਮਾਫੀਆ ਨੂੰ ਨਹੀਂ ਕਾਨੂੰਨ ਦਾ ਡਰ ! ਟਰੈਕਟਰ ਹੇਠ ਦਰੜ ਦਿੱਤਾ ਪੁਲਿਸ ਇੰਸਪੈਕਟਰ; ਮੰਤਰੀ ਬੋਲੇ, ਕੋਈ ਨਵੀਂ ਗੱਲ ਨਹੀਂ


ਵੀਓਪੀ ਬਿਊਰੋ, ਪਟਨਾ : ਰੇਤ ਮਾਫੀਆ ਦੇ ਹੌਸਲੇ ਇੰਨੇ ਕੁ ਬੁਲੰਦ ਹੋ ਚੁੱਕੇ ਹਨ ਕਿ ਵਾਰਦਾਤਾਂ ਕਰਨ ਤੋਂ ਵੀ ਨਹੀਂ ਡਰਦੇ। ਅਜਿਹਾ ਹੀ ਮਾਮਲਾ ਬਿਹਾਰ ਦੇ ਜਮੁਈ ਵਿੱਚ ਮੰਗਲਵਾਰ ਸਾਹਮਣੇ ਆਇਆ। ਇਸ ਦੌਰਾਨ ਰੇਤ ਮਾਫੀਆ ਨੇ ਪੁਲਿਸ ਮੁਲਾਜ਼ਮਾਂ ਨੂੰ ਟਰੈਕਟਰ ਹੇਠ ਦਰੜ ਦਿੱਤਾ। ਇਸ ਹਾਦਸੇ ਵਿੱਚ ਇਕ ਇੰਸਪੈਕਟਰ ਦੀ ਮੌ+ਤ ਹੋ ਗਈ, ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਉਧਰ, ਇਸ ਘਟਨਾ ਨੂੰ ਲੈ ਕੇ ਮੰਤਰੀ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ।

ਵੇਰਵਿਆਂ ਅਨੁਸਾਰ ਬੀਤੀ ਸਵੇਰ ਰੇਤ ਮਾਫੀਆ ਨੇ ਸੜਕ ’ਤੇ ਚੈਕਿੰਗ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਟਰੈਕਟਰ ਹੇਠ ਦਰੜ ਦਿੱਤਾ। ਇਸ ਘਟਨਾ ’ਚ ਇਕ ਸਬ-ਇੰਸਪੈਕਟਰ ਦੀ ਮੌਤ ਹੋ ਗਈ ਅਤੇ ਇਕ ਪੁਲਸ ਮੁਲਾਜ਼ਮ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।


ਇਸ ਘਟਨਾ ਨੂੰ ਲੈ ਕੇ ਸੂਬੇ ਦੇ ਸਿੱਖਿਆ ਮੰਤਰੀ ਦਾ ਹੈਰਾਨੀਜਨਕ ਬਿਆਨ ਸਾਹਮਣੇ ਆਇਆ ਹੈ। ਬਿਹਾਰ ਦੇ ਸਿੱਖਿਆ ਮੰਤਰੀ ਚੰਦਰਸ਼ੇਖਰ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ। ਇਹ ਕੋਈ ਨਵੀਂ ਗੱਲ ਨਹੀਂ ਹੈ। ਯੂ.ਪੀ. ਅਤੇ ਮੱਧ ਪ੍ਰਦੇਸ਼ ’ਚ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਉਂਝ ਇਹ ਅਪਰਾਧ ਹੈ। ਮੁਲਜ਼ਮਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੇਗੀ। ਅਪਰਾਧੀ ਹਨ ਤਾਂ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਅਪਰਾਧੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਹੈ। ਸ਼ਹੀਦ ਇੰਸਪੈਕਟਰ ਸਿਰਫ਼ ਬਿਹਾਰ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਲਾਲ ਹੈ।

error: Content is protected !!