ਇੰਜ਼ਮਾਮ ਉਲ ਹੱਕ ਨੇ ਹਰਭਜਨ ਸਿੰਘ ਬਾਰੇ ਦਿੱਤਾ ਵਿਵਾਦਿਤ ਬਿਆਨ, ਭੜਕੇ ਭੱਜੀ, ਕਿਹਾ, ਇਹ ਕਿਹੜਾ ਨਸ਼ਾ ਕਰ ਕੇ ਗੱਲ ਕਰਦੇ ਨੇ

ਇੰਜ਼ਮਾਮ ਉਲ ਹੱਕ ਨੇ ਹਰਭਜਨ ਸਿੰਘ ਬਾਰੇ ਦਿੱਤਾ ਵਿਵਾਦਿਤ ਬਿਆਨ, ਭੜਕੇ ਭੱਜੀ, ਕਿਹਾ, ਇਹ ਕਿਹੜਾ ਨਸ਼ਾ ਕਰ ਕੇ ਗੱਲ ਕਰਦੇ ਨੇ


ਵੀਓਪੀ ਬਿਊਰੋ, ਜਲੰਧਰ-ਸਾਬਕਾ ਕ੍ਰਿਕਟਰ ਹਰਭਜਨ ਸਿੰਘ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ ਉਲ ਹੱਕ ਉਤੇ ਭੜਕ ਉਠੇ। ਉਨ੍ਹਾਂ ਇੰਜ਼ਮਾਮ ਦੇ ਵਿਵਾਦਿਤ ਬਿਆਨ ਉਤੇ ਸਖਤ ਇਤਰਾਜ਼ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਇਹ ਕਿਹੜਾ ਨਸ਼ਾ ਕਰ ਕੇ ਗੱਲ ਕਰਦੇ ਹਨ। ਮੈਨੂੰ ਭਾਰਤੀ ਤੇ ਸਿੱਖ ਹੋਣ ਉਤੇ ਮਾਣ ਹੈ। ਇਹ ਬਕਵਾਸ ਲੋਕ ਕੁਝ ਵੀ ਬਕਦੇ ਹਨ।


ਦੱਸ ਦਈਏ ਕਿ ਹਰਭਜਨ ਨੂੰ ਲੈ ਕੇ ਇੰਜ਼ਮਾਮ ਉਲ ਹੱਕ ਨੇ ਵਿਵਾਦਿਤ ਬਿਆਨ ਦਿੱਤਾ ਸੀ। ਉਸ ਨੇ ਆਖਿਆ ਸੀ ਕਿ ਕੁਝ ਭਾਰਤੀ ਖਿਡਾਰੀ ਨਮਾਜ਼ ਵਿਚ ਸ਼ਾਮਲ ਹੁੰਦੇ ਸਨ। ਹਰਭਜਨ ਇਸਲਾਮ ਵਿਚ ਦਿਲਚਸਪੀ ਰੱਖਦੇ ਸੀ।
ਹਰਭਜਨ ਸਿੰਘ ਨੇ ਇਕ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਇੰਜ਼ਮਾਮ ਨੇ ਆਪਣਾ ਮਾਨਸਿਕ ਸੰਤੁਲਨ ਗੁਆ ​​ਦਿੱਤਾ ਹੈ। ਇਹ ਲੋਕ ਨਸ਼ਾ ਕਰ ਕੇ ਬੈਠਦੇ ਹਨ। ਭੱਜੀ ਨੇ ਕਿਹਾ, ਇੰਜ਼ਮਾਮ ਨੂੰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।


ਭੱਜੀ ਨੇ ਜਵਾਬ ਦਿੱਤਾ, ਮੈਨੂੰ ਸਿੱਖ ਹੋਣ ਉਤੇ ਮਾਣ ਹੈ। ਹਾਲਾਂਕਿ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ, ਇਸ ਦਾ ਮਤਲਬ ਇਹ ਨਹੀਂ ਕਿ ਕੋਈ ਕੁਝ ਵੀ ਕਹੇਗਾ। ਹੈਰਾਨ ਹਾਂ ਕਿ ਉਹ ਕੀ ਸੋਚ ਕੇ ਬੋਲ ਰਿਹਾ ਹੈ। ਕੀ ਇਹ ਪਾਕਿਸਤਾਨ ਦੀ ਹਾਰ ਦੀ ਬੌਖਲਾਹਟ ਹੈ ਜਾਂ ਭਾਰਤੀ ਕ੍ਰਿਕਟਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਭੱਜੀ ਨੇ ਕਿਹਾ ਕਿ ਦੇਖੋ, ਹਾਰ ਦੀ ਬੌਖਲਾਹਟ ਅਜਿਹੀ ਹੈ ਕਿ ਅਗਲੇ 2-4 ਸਾਲਾਂ ਵਿਚ ਵੀ ਦੂਰ ਨਹੀਂ ਹੋਵੇਗੀ।

error: Content is protected !!