ਪ੍ਰੇਮ ਵਿਆਹ ਮਗਰੋਂ ਜਵਾਈ ਨੂੰ ਗੋ+ਲ਼ੀ ਮਾਰ ਕੇ ਧੀ ਨੂੰ ਨਾਲ ਲੈ ਗਿਆ ਪਿਤਾ, ਪਿੰਡ ਨੇੜੇ ਪਹੁੰਚਣ ਉਤੇ ਧੀ ਨੂੰ ਵੀ ਮਾਰ ਦਿੱਤੀਆਂ ਪੰਜ-ਛੇ ਗੋ਼+ਲ਼ੀਆਂ

ਪ੍ਰੇਮ ਵਿਆਹ ਮਗਰੋਂ ਜਵਾਈ ਨੂੰ ਗੋ+ਲ਼ੀ ਮਾਰ ਕੇ ਧੀ ਨੂੰ ਨਾਲ ਲੈ ਗਿਆ ਪਿਤਾ, ਪਿੰਡ ਨੇੜੇ ਪਹੁੰਚਣ ਉਤੇ ਧੀ ਨੂੰ ਵੀ ਮਾਰ ਦਿੱਤੀਆਂ ਪੰਜ-ਛੇ ਗੋ਼+ਲ਼ੀਆਂ


ਵੀਓਪੀ ਬਿਊਰੋ, ਨੈਸ਼ਨਲ-ਧੀ ਵੱਲੋਂ ਕਰਵਾਏ ਗਏ ਵਿਆਹ ਤੋਂ ਨਾਖੁਸ਼ ਪਿਓ ਸਹੁਰੇ ਪਹੁੰਚਿਆ। ਉਥੇ ਜਵਾਈ ਨੂੰ ਗੋ+ਲ਼ੀ ਮਾਰ ਕੇ ਧੀ ਨੂੰ ਧੂਹ ਕੇ ਨਾਲ ਲੈ ਗਿਆ। ਪਿੰਡ ਕੋਲ ਪਹੁੰਚਣ ਉਤੇ ਧੀ ਨੂੰ ਪੰਜ-ਛੇ ਗੋ+ਲ਼ੀਆਂ ਮਾਰ ਦਿੱਤੀਆਂ। ਇਹ ਵਾਰਦਾਤ ਹਰਿਆਣਾ ਦੇ ਚਰਖੀ ਦਾਦਰੀ ਸਬ-ਡਵੀਜ਼ਨ ਦੇ ਬੌਂਦਕਲਾਂ ਥਾਣਾ ਖ਼ੇਤਰ ਵਿਚ ਘਟੀ ਹੈ। ਜਾਣਕਾਰੀ ਅਨੁਸਾਰ 25 ਸਾਲਾ ਨੌਜਵਾਨ ਦਾ ਛੇ ਮਹੀਨੇ ਪਹਿਲਾਂ ਪਿੰਡ ਦੀ ਹੀ ਇੱਕ ਕੁੜੀ ਨਾਲ ਪ੍ਰੇਮ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਪਰਿਵਾਰ ਉਨ੍ਹਾਂ ਦੇ ਵਿਆਹ ਤੋਂ ਨਾਖੁਸ਼ ਸੀ।


ਦੇਰ ਸ਼ਾਮ ਕੁੜੀ ਦਾ ਪਿਓ ਆਪਣੇ ਭਾਣਜੇ ਅਤੇ ਹੋਰ ਸਾਥੀਆਂ ਨਾਲ ਧੀ ਦੇ ਸਹੁਰੇ ਘਰ ਪਹੁੰਚ ਗਿਆ ਸੀ ਅਤੇ ਧੀ ਨੂੰ ਆਪਣੇ ਨਾਲ ਜ਼ਬਰਦਸਤੀ ਲਿਜਾਣ ਦੀ ਕੋਸ਼ਿਸ਼ ਕਰਨ ਲਗਾ। ਉਹ ਵਿਰੋਧ ਕਰਨ ਲੱਗੀ ਇਹ ਵੇਖ ਕੇ ਜਵਾਈ ਨੇ ਵੀ ਇਸ ਦਾ ਵਿਰੋਧ ਕੀਤਾ। ਇਸ ਉਤੇ ਪਿਤਾ ਨੇ ਜਵਾਈ ਦੇ ਮੋਢੇ ਉਤੇ ਗੋਲ਼ੀ ਮਾਰ ਦਿੱਤੀ ਅਤੇ ਮੁਲਜ਼ਮ ਆਪਣੀ ਧੀ ਨੂੰ ਨਾਲ ਲੈ ਆਇਆ। ਜਦੋਂ ਮੁਲਜ਼ਮ ਆਪਣੇ ਪਿੰਡ ਨੇੜੇ ਪਹੁੰਚਿਆ ਤਾਂ ਉਸ ਨੇ ਆਪਣੀ ਧੀ ਨੂੰ ਪੰਜ-ਛੇ ਗੋ+ਲੀਆਂ ਮਾਰ ਦਿਤੀਆਂ। ਕੁੜੀ ਨੂੰ ਇਲਾਜ ਲਈ ਰੋਹਤਕ ਪੀਜੀਆਈ ਲਿਜਾਇਆ ਗਿਆ ਹੈ।


ਡੀਐਸਪੀ ਸੁਭਾਸ਼ ਚੰਦਰ ਨੇ ਦੱਸਿਆ ਕਿ ਪਤਾ ਲੱਗਣ ‘ਤੇ ਬੌਂਦਕਲਾਂ ਥਾਣੇ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਅਧਿਕਾਰੀ ਨੂੰ ਬਿਆਨ ਦਰਜ ਕਰਨ ਲਈ ਰੋਹਤਕ ਪੀਜੀਆਈ ਭੇਜ ਦਿੱਤਾ ਗਿਆ ਹੈ। ਪੁਲਿਸ ਦੀਆਂ ਹੋਰ ਟੀਮਾਂ ਮੁਲਜ਼ਮਾਂ ਦੀ ਭਾਲ ਵਿਚ ਜੁਟੀਆਂ ਹੋਈਆਂ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼+ਤਾਰ ਕਰ ਲਿਆ ਜਾਵੇਗਾ।

error: Content is protected !!