“ਇਹ ਵਿਸ਼ਵ ਕੱਪ ਦੀ ਟਰਾਫੀ ਦਾ ਅਪਮਾਨ ਹੈ”…ਆਸਟਰੇਲੀਆਈ ਖਿਡਾਰੀ ਦੀ ਵਾਇਰਲ ਇਤਰਾਜ਼ਯੋਗ ਫੋਟੋ ਉਤੇ ਫੁੱਟਿਆ ਲੋਕਾਂ ਦਾ ਗੁੱਸਾ

“ਇਹ ਵਿਸ਼ਵ ਕੱਪ ਦੀ ਟਰਾਫੀ ਦਾ ਅਪਮਾਨ ਹੈ”…ਆਸਟਰੇਲੀਆਈ ਖਿਡਾਰੀ ਦੀ ਵਾਇਰਲ ਇਤਰਾਜ਼ਯੋਗ ਫੋਟੋ ਉਤੇ ਫੁੱਟਿਆ ਲੋਕਾਂ ਦਾ ਗੁੱਸਾ


ਵੀਓਪੀ ਬਿਊਰੋ, ਨੈਸ਼ਨਲ-19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਵਿਸ਼ਵ ਕੱਪ ਜਿੱਤਣ ਮਗਰੋਂ ਆਸਟਰੇਲੀਆ ਦੀ ਟੀਮ ਦੇ ਜਸ਼ਨ ਦੀਆਂ ਕਈ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਇਸ ਦੌਰਾਨ ਆਸਟਰੇਲੀਆ ਟੀਮ ਦੇ ਖਿਡਾਰੀ ਦੀ ਇਤਰਾਜ਼ਯੋਗ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ਉਤੇ ਯੂਜ਼ਰਜ਼ ਉਸ ਦੀ ਆਲੋਚਨਾ ਕਰ ਰਹੇ ਹਨ। ਯੂਜ਼ਰਜ਼ ਦੰਗ ਰਹਿ ਗਏ। ਅਸਲ ‘ਚ ਵਾਇਰਲ ਹੋ ਰਹੀ ਫੋਟੋ ‘ਚ ਮਿਸ਼ੇਲ ਮਾਰਸ਼ ਵਿਸ਼ਵ ਕੱਪ ਟਰਾਫ਼ੀ ‘ਤੇ ਪੈਰ ਰੱਖ ਕੇ ਬੈਠੇ ਹਨ। ਇਸ ਨੂੰ ਦੇਖਦੇ ਹੋਏ ਮਾਈਕ੍ਰੋਬਲਾਗਿੰਗ ਸਾਈਟ ਐਕਸ ‘ਤੇ ਲੋਕ ਆਸਟ੍ਰੇਲੀਆਈ ਖਿਡਾਰੀ ਦੀ ਆਲੋਚਨਾ ਕਰ ਰਹੇ ਹਨ।

ਇਹ ਤਸਵੀਰ ਕਈ ਯੂਜ਼ਰਜ਼ ਪੋਸਟ ਕਰ ਰਹੇ ਹਨ। ਕਈ ਯੂਜ਼ਰਜ਼ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਅਤੇ ਮਾਰਸ਼ ਦੀ ਆਲੋਚਨਾ ਕੀਤੀ। ਜਿੱਥੇ ਕਈ ਯੂਜ਼ਰਜ਼ ਨੇ ਲਿਖਿਆ ਕਿ ਇਹ ਵਿਸ਼ਵ ਕੱਪ ਦੀ ਟਰਾਫ਼ੀ ਦਾ ਅਪਮਾਨ ਹੈ, ਉੱਥੇ ਹੀ ਕੁਝ ਨੇ ਲਿਖਿਆ ਕਿ ਇਹ ਟਰਾਫ਼ੀ ਉਨ੍ਹਾਂ ਦੀ ਹੈ, ਉਹ ਚਾਹੁੰਦੇ ਹਨ ਕਰਨ। ਇਸ ਯੂਜ਼ਰਸ ਨੇ ਲਿਖਿਆ ਕਿ ਜੋ ਟਰਾਫ਼ੀ ਸਾਡੇ ਸਿਰ ਦਾ ਤਾਜ਼ ਹੈ ਉਹ ਉਸ ਨੂੰ ਜੁੱਤੀ ਦੇ ਥੱਲੇ ਰੱਖਦੇ ਹਨ।

error: Content is protected !!