ਡੇਰਾ ਮੁਖੀ ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ, 30 ਮਹੀਨਿਆਂ ‘ਚ 8ਵੀਂ ਵਾਰ ਮਿਲੀ ਜੇਲ੍ਹ ‘ਚੋਂ ਬਾਹਰ ਆਉਣ ਦੀ ਇਜਾਜ਼ਤ

ਡੇਰਾ ਮੁਖੀ ਰਾਮ ਰਹੀਮ ਨੂੰ ਫਿਰ ਮਿਲੀ ਪੈਰੋਲ, 30 ਮਹੀਨਿਆਂ ‘ਚ 8ਵੀਂ ਵਾਰ ਮਿਲੀ ਜੇਲ੍ਹ ‘ਚੋਂ ਬਾਹਰ ਆਉਣ ਦੀ ਇਜਾਜ਼ਤ

ਚੰਡੀਗੜ੍ਹ (ਵੀਓਪੀ ਬਿਊਰੋ)- ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ ਮੁੜ 21 ਦਿਨਾਂ ਦੀ ਪੈਰੋਲ ਦਿੱਤੀ ਹੈ। ਪੈਰੋਲ ਮਿਲਣ ਤੋਂ ਬਾਅਦ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ਦੇ ਬਰਵਾਨਾ ਸਥਿਤ ਆਪਣੇ ਡੇਰੇ ‘ਚ ਜਾਵੇਗਾ, ਜਿੱਥੇ ਉਸ ਨੇ ਇਸ ਸਾਲ ਜੁਲਾਈ ਅਤੇ ਜਨਵਰੀ ‘ਚ ਆਪਣੀ ਪਿਛਲੀ ਪੈਰੋਲ ਕੱਟੀ ਸੀ।

ਰਾਮ ਰਹੀਮ ਨੂੰ 30 ਮਹੀਨਿਆਂ ‘ਚ 8ਵੀਂ ਵਾਰ ਪੈਰੋਲ ਮਿਲੀ ਹੈ। ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਮਾਮਲੇ ਵਿੱਚ 10-10 ਸਾਲ ਦੀ ਸਜ਼ਾ ਅਤੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਪਿਛਲੇ ਸਾਲ 17 ਜੂਨ ਨੂੰ 30 ਦਿਨ, 15 ਅਕਤੂਬਰ ਨੂੰ 40 ਦਿਨ ਅਤੇ ਇਸ ਸਾਲ 21 ਜਨਵਰੀ ਨੂੰ 40 ਦਿਨ ਅਤੇ 20 ਜੁਲਾਈ ਨੂੰ 30 ਦਿਨ ਦੀ ਪੈਰੋਲ ਲੈ ਕੇ ਬਰਨਾਵਾ ਦੇ ਆਸ਼ਰਮ ਵਿੱਚ ਰਿਹਾ। ਪਰਿਵਾਰਕ ਮੈਂਬਰ ਅਤੇ ਉਸ ਦੀ ਗੋਦ ਲਈ ਧੀ ਹਨੀਪ੍ਰੀਤ ਵੀ ਉਸ ਦੇ ਨਾਲ ਸਨ।

ਇੱਕ ਵਾਰ ਫਿਰ ਡੇਰਾ ਮੁਖੀ ਦੀ ਪੈਰੋਲ ਲਈ ਰੋਹਤਕ ਪ੍ਰਸ਼ਾਸਨ ਨੂੰ ਅਰਜ਼ੀ ਦਾਖ਼ਲ ਕੀਤੀ ਗਈ ਹੈ। ਪਿਛਲੀ ਵਾਰ ਪੈਰੋਲ ਦੇਣ ਸਮੇਂ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਇਕ ਅਧਿਕਾਰੀ ਨੇ ਕਿਹਾ ਸੀ ਕਿ ਰਾਮ ਰਹੀਮ ਨੂੰ ਜੇਲ ਮੈਨੂਅਲ ਮੁਤਾਬਕ ਪੈਰੋਲ ਦਿੱਤੀ ਗਈ ਹੈ। ਅਧਿਕਾਰੀਆਂ ਦੇ ਅਨੁਸਾਰ, ਡੇਰਾ ਮੁਖੀ ਨੂੰ “ਵੱਖਵਾਦੀ ਪੱਖੀ” ਸਮੂਹਾਂ ਤੋਂ ਧਮਕੀਆਂ ਦੇ ਮੱਦੇਨਜ਼ਰ ਪੈਰੋਲ ਦੌਰਾਨ ਜ਼ੈੱਡ ਪਲੱਸ ਸੁਰੱਖਿਆ ਕਵਰ ਦਿੱਤੀ ਗਈ ਹੈ।

error: Content is protected !!